ਸੰਗਰੂਰ(ਭੰਗੂ) ਸੁਰੇਂਦਰ ਲਾਂਬਾ (ਆਈ ਪੀ ਐਸ), ਐਸ.ਐਸ.ਪੀ. ਸੰਗਰੂਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਸਿਟੀ-1 ਸੰਗਰੂਰ ਦੇ ਏਰੀਆ ਵਿੱਚ ਚੋਰੀ ਤੇ ਲੁੱਟ ਖੋਹ ਕਰਨ ਵਾਲਾ ਇੱਕ ਵਿਅਕਤੀ ਗ੍ਰਿਫਤਾਰ ਕਰਕੇ ਉਸ ਪਾਸੋਂ 11 ਐਲਈਡੀਜ਼, ਇੱਕ ਗਿਟਾਰ, ਇੱਕ ਆਊਟ ਡੋਰ ਏਸੀ, ਇੱਕ ਕਿਚਨ ਚਿਮਨੀ (ਕੁੱਲ ਮਲੀਤੀ 3,50,000/-) ਬ੍ਰਾਮਦ ਕਰਵਾਈਆਂ ਗਈਆਂ। ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿੰਦਰ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਨੂਰਪੁਰਾ ਬਸਤੀ ਸੰਗਰੂਰ ਦੀ ਇਲੈਕਟ੍ਰੋਨਿਕਸ ਦੀ ਦੁਕਾਨ ਉੱਪਲੀ ਰੋਡ ਸੰਗਰੂਰ ਨੇੜੇ ਫਾਇਰ ਬ੍ਰਿਗੇਡ ਦਫਤਰ ਸੰਗਰੂਰ ਵਿਖੇ ਹੈ ਜਿਸ ਪਰ ਅੰਕਿਤ ਪੁੱਤਰ ਸੰਤੋਸ਼ ਕੁਮਾਰ ਵਾਸੀ ਐਵਰਗਰੀਨ ਐਵਨਿਊ ਉੱਪਲੀ ਰੋਡ ਸੰਗਰੂਰ ਆਰਜੀ ਤੌਰ ਪਰ ਕੰਮਕਾਰ ਕਰਨ ਲਈ ਆਉਂਦਾ ਜਾਂਦਾ ਸੀ, ਜੋ ਅੰਕਿਤ ਕੁਮਾਰ ਉਕਤ ਮਹਿੰਦਰ ਕੁਮਾਰ ਦੇ ਸਟੋਰ ਦੀ ਚਾਬੀ ਚੋਰੀ ਕਰਕੇ ਸਟੋਰ ਵਿੱਚੋਂ ਕਥਿਤ ਤੌਰ ਤੇ ਵੱਖ-ਵੱਖ ਸਮੇਂ ਤੇ ਐਲ ਈ ਡੀ ਅਤੇ ਹੋਰ ਸਮਾਨ ਚੋਰੀ ਕਰਦਾ ਰਿਹਾ। ਜਿਸਤੇ ਮਹਿੰਦਰ ਕੁਮਾਰ ਉਕਤ ਦੇ ਬਿਆਨ ਮੁਕੱਦਮਾ ਨੰਬਰ 112 ਮਿਤੀ 17.06.2023 ਅ/ਧ 457,380 ਹਿੰ:ਡੰ:, ਥਾਣਾ ਸਿਟੀ-1 ਸੰਗਰੂਰ ਬਰਖਿਲਾਫ ਅੰਕਿਤ ਕੁਮਾਰ ਉਕਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਮਿਤੀ 17.06.2023 ਨੂੰ ਹੀ ਉਪ ਕਪਤਾਨ ਪੁਲਿਸ ਸਬ ਡਵੀਜਨ ਸੰਗਰੂਰ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ-1 ਸੰਗਰੂਰ ਅਤੇ ਸ:ਥ: ਨਰਿੰਦਰ ਸਿੰਘ ਥਾਣਾ ਸਿਟੀ-1 ਸੰਗਰੂਰ ਵੱਲੋਂ ਸਮੇਤ ਪੁਲਿਸ ਪਾਰਟੀ ਕਥਿਤ ਦੋਸ਼ੀ ਅੰਕਿਤ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 11 ਐਲਈਡੀਜ਼, 1 ਗਿਟਾਰ, 1 ਏਸੀ ਆਉਟ ਡੋਰ, 01 ਕਿਚਨ ਚਿਮਨੀ ( ਕੁੱਲ਼ ਮਲੀਤੀ 3,50,000/- ਰੁਪਏ) ਬ੍ਰਾਮਦ ਕਰਵਾਈ ਗਈ ਅਤੇ ਤਫਤੀਸ਼ ਜਾਰੀ ਹੈ।