ਲਹਿਰਾਗਾਗਾ(ਭਗਵਾਨ ਭੰਗੂ-ਲਿਕੇਸ ਸ਼ਰਮਾ )ਪਿਛਲੇ ਦਿਨੀਂ ਲੇਹਲ ਕਲਾਂ ਦੇ ਇੱਕ ਨੌਜਵਾਨ ਨੂੰ ਛੇ ਵਿਅਕਤੀਆਂ ਵੱਲੋਂ ਅਗਵਾ ਮਾਮਲੇ ਸਬੰਧੀ ਚਾਰ ਨੌਜਵਾਨਾਂ ਨੂੰ ਕਾਰ ਸਮੇਤ ਕਾਬੂ ਕਰ ਲਿਆ ਹੈ। ਇਸ ਸਬੰਧੀ ਥਾਣਾ ਮੁਖੀ ਲਹਿਰਾ ਮਨਪ੍ਰਰੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਗਰਦੀਪ ਸਿੰਘ ਉਰਫ ਬੂਟਾ ਪੁੱਤਰ ਗੁਰਮੇਲ ਸਿੰਘ ਵਾਸੀ ਕਲਾਂ ਨੇ ਇਤਲਾਹ ਦਿੱਤੀ ਸੀ, ਕੀ ਮੈਨੂੰ 6 ਨੌਜਵਾਨਾਂ ਨੇ ਅਗਵਾ ਕਰਕੇ ਕਾਰ ਦੀ ਡਿੱਗੀ ਵਿੱਚ ਸੁੱਟ ਕੇ ਮੋਟਰ ਉੱਤੇ ਲੈ ਗਏ ਸਨ। ਜਿੱਥੇ ਲੋਹੇ ਦੀਆਂ ਰਾਡਾਂ ਨਾਲ ਮੇਰੀ ਕੁੱਟ ਮਾਰ ਕੀਤੀ। ਫਿਰ ਨਹਿਰ ਦੀ ਪਟੜੀ ਉਤੇ ਮੇਰੇ ਕੱਪੜੇ ਉਤਰਵਾ ਕੇ ਕੁੱਟਮਾਰ ਕੀਤੀ ਅਤੇ ਮੇਰੀ ਵੀਡੀਓ ਬਣਾ ਲਈ ਅਤੇ ਮੋਬਾਈਲ ਵੀ ਖੋਹ ਲਏ। ਇਸ ਕਰਕੇ ਇਨ੍ਹਾਂ 6 ਦੋਸ਼ੀਆਂ ਖ਼ਿਲਾਫ਼ ਸੰਗੀਨ ਧਾਰਾਵਾਂ ਹੇਠ ਥਾਣਾ ਲਹਿਰਾ ਵਿਖੇ ਮੁਕੱਦਮਾ ਨੰਬਰ 77 ਮਿਤੀ 30 ਅਪ੍ਰਰੈਲ ਨੂੰ ਪਰਚਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਲਹਿਰਾ ਪੁਲਿਸ ਨੇ ਕਾਰਵਾਈ ਕਰਦਿਆਂ ਦੋਸ਼ੀ ਅਮਨ ਸਿੰਘ ਵਾਸੀ ਘੋੜੇਨਬ, ਜਗਤਾਰ ਸਿੰਘ ਵਾਸੀ ਖੰਡੇਬਾਦ, ਕੁਲਦੀਪ ਸਿੰਘ ਵਾਸੀ ਲਹਿਲ ਖੁਰਦ ਅਤੇ ਯਾਦਵਿੰਦਰ ਸਿੰਘ ਵਾਸੀ ਭੁਟਾਲ ਕਲਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ ਮੌਕਾ ਵਾਰਦਾਤ ਸਮੇਂ ਵਰਤੀ ਗਈ ਕਾਰ ਮਾਰਕਾ ਕਰੂਜ਼, ਰਾਡ ਅਤੇ ਡਾਂਗ ਆਦਿ ਬਰਾਮਦ ਕਰਵਾਈ ਗਈ। ਜਦੋਂਕਿ ਕੁਲਦੀਪ ਸਿੰਘ ਅਤੇ ਸੰਗਤਾਰ ਸਿੰਘ ਉਰਫ ਮੰਗੂ ਦੀ ਗਿ੍ਫਤਾਰੀ ਬਾਕੀ ਹੈ।