Home ਧਾਰਮਿਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਗਤਕਾ ਦਿਵਸ ਮਨਾਇਆ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਗਤਕਾ ਦਿਵਸ ਮਨਾਇਆ

44
0

ਮਹਿਲ ਕਲਾਂ 24 ਜੂਨ (ਜਗਸੀਰ ਸਹਿਜੜਾ)ਸ਼ੋ੍ਮਣੀ ਅਕਾਲੀ ਦਲ (ਅ) ਪਾਰਟੀ ਦੇ ਕੌਮੀ ਵਰਕਿੰਗ ਕਮੇਟੀ ਮੈਂਬਰ ਭਾਈ ਉਂਕਾਰ ਸਿੰਘ ਬਰਾੜ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਖਸ਼ੇ ਮੀਰੀ ਪੀਰੀ ਦੇ ਸਿਧਾਂਤ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਤਕਾ ਦਿਵਸ ਪੂਰੇ ਜੋਰ-ਸ਼ੋਰ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ (ਵਿਸਾਖੀ ਵਾਲਾ) ਭਦੌੜ ਵਿਖੇ ਬੜੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਸੋ੍ਮਣੀ ਅਕਾਲੀ ਦਲ (ਅ) ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਵਿਸੇਸ ਤੌਰ ‘ਤੇ ਸਿਰਕਤ ਕੀਤੀ। ਜਿੰਨਾਂ ਦਾ ਕੌਮੀ ਵਰਕਿੰਗ ਕਮੇਟੀ ਮੈਂਬਰ ਭਾਈ ਉਂਕਾਰ ਸਿੰਘ ਬਰਾੜ, ਦਰਸਨ ਸਿੰਘ ਮੰਡੇਰ ਜਿਲ੍ਹਾ ਪ੍ਰਧਾਨ, ਗੁਰਪ੍ਰਰੀਤ ਸਿੰਘ ਖੁੱਡੀ ਜਿਲ੍ਹਾ ਪ੍ਰਧਾਨ, ਯੂਥ ਵਿੰਗ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਪਾਲਕਲਾਂ, ਮਾਸਟਰ ਬਲਦੇਵ ਸਿੰਘ ਜਿਲ੍ਹਾ ਮੀਤ ਪ੍ਰਧਾਨ, ਸਹਿਰੀ ਪ੍ਰਧਾਨ ਬਾਬਾ ਬਲਵਿੰਦਰ ਸਿੰਘ ਲੱਛਾ, ਭਾਈ ਅੰਮਿ੍ਤਪਾਲ ਸਿੰਘ ਜਲਾਲ, ਜਸਕਰਨ ਸਿੰਘ, ਗੁਰਮੇਲ ਸਿੰਘ ਭਦੌੜ, ਬੂਟਾ ਸਿੰਘ ਬਰਾੜ, ਬੀਬੀ ਸਖਵਿੰਦਰ ਕੌਰ ਬਰਨਾਲਾ ਪੰਜਾਬ ਕਰਜਾ ਮੁਕਤੀ ਯੂਨੀਆਨ, ਜਗਦੇਵ ਸਿੰਘ ਸੰਘੇੜਾ, ਡਾਕਟਰ ਰੇਸਮ ਸਿੰਘ, ਗੁਰਪ੍ਰਰੀਤ ਸਿੰਘ ਜੰਗੀਆਣ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮਾਗਮ ‘ਚ ਮੀਰੀ ਪੀਰੀ ਗਤਕਾ ਅਖਾੜਾ ਖੁੱਡੀ ਕਲਾਂ, ਬਾਬਾ ਫਤਿ ਸਿੰਘ ਅਕਾਲੀ ਅਖਾੜਾ ਮੌੜ ਨਾਭਾ ਤੇ ਮੀਰੀ ਪੀਰੀ ਗੱਤਕਾ ਅਕੈਡਮੀ ਮੌੜ ਨਾਭਾ ਦੇ ਸਿੰਘਾਂ ਨੇ ਭਾਗ ਲਿਆ। ਗਤਕੇ ਦੇ ਜੌਹਰ ਦਿਖਾਉਣ ਤੋਂ ਪਹਿਲਾ ਗੁਰੂ ਚਰਨਾ ‘ਚ ਅਰਦਾਸ ਬੇਨਤੀ ਕੀਤੀ ਗਈ। ਗਤਕਾ ਦਿਵਸ ਸਮਾਗਮ ‘ਚ ਪਹੁੰਚੀਆਂ ਵੱਖ-ਵੱਖ ਟੀਮਾਂ ਵੱਲੋਂ ਗਤਕੇ ਦੇ ਹੈਰਤਅੰਗੇਜ ਜੌਹਰ ਦਿਖਾਏ ਗਏ, ਜਿਨਾਂ ਨੂੰ ਦੇਖ ਕੇ ਹਾਜਰੀਨ ਦੰਗ ਰਹਿ ਗਏ ਤੇ ਹਾਜਰੀਨਾਂ ਨੂੰ ਸਿੰਘ ਸਜਕੇ ਗਤਕੇ ਦੀ ਸਿੱਖਿਆ ਲੈਣ ਲਈ ਪੇ੍ਰਿਤ ਕੀਤਾ । ਇਸ ਸਮੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਐਮਪੀ ਮਾਨ ਨੇ ਕਿਹਾ ਕਿ ਜਿਸ ਤਰਾਂ ਸਰਕਾਰਾਂ ਵੱਲੋਂ ਹਰ ਸਾਲ ਯੋਗਾ ਦਿਵਸ ਮਨਾਇਆ ਜਾਂਦਾ ਹੈ, ਉਸੇ ਤਰਾਂ ਸਾਡੀ ਪਾਰਟੀ ਵੱਲੋਂ ਮੀਰੀ ਪੀਰੀ ਦੇ ਸਿਧਾਂਤ ਤਹਿਤ ਹਰ ਸਾਲ ਗਤਕਾ ਦਿਵਸ ਮਨਾਇਆ ਜਾਂਦਾ ਹੈ । ਉਨਾਂ ਕਿਹਾ ਕਿ ਜਦੋਂ ਮੁਗਲਾ ਦਾ ਰਾਜ ਸੀ, ਉਦੋਂ ਆਮ ਲੋਕਾਂ ਨੂੰ ਸਸਤਰ, ਘੋੜੇ, ਬਾਜ ਆਦਿ ਰੱਖਣ ਦੀ ਇਜਾਜਤ ਨਹੀਂ ਸੀ ਤੇ ਮੁਗਲਾਂ ਵੱਲੋਂ ਆਮ ਲੋਕਾਂ ‘ਤੇ ਬਹੁਤ ਜੁਲਮ ਕੀਤੇ ਜਾਂਦੇ ਸਨ ਉਸ ਸਮੇਂ ਛੇਵੇਂ ਪਾਤਸਾਹ ਜੀ ਨੇ ਦੋ ਤਲਵਾਰਾਂ ਧਾਰਨ ਕਰਕੇ ਮੀਰੀ-ਪੀਰੀ ਦੇ ਸਿਧਾਂਤ ਨੂੰ ਲਾਗੂ ਕੀਤਾ ਤੇ ਲੋਕਾਂ ਨੂੰ ਸਸਤਰ ਵਿੱਦਿਆ ਦੇ ਕੇ ਜੁਲਮ ਦਾ ਟਾਕਰਾ ਕਰਦੇ ਹੋਏ ਮਜਲੂਮਾਂ ਦੀ ਰਾਖੀ ਕਰਨ ਲਈ ਕਿਹਾ। ਗੁਰੂ ਸਾਹਿਬ ਵੱਲੋਂ ਬਖਸੇ ਮੀਰੀ-ਪੀਰੀ ਦੇ ਸਿਧਾਂਤ ਤਹਿਤ ਅਸੀਂ ਗਤਕਾ ਦਿਵਸ ਮਨਾ ਰਹੇ ਹਾਂ ਤਾਂ ਜੋ ਨਸਿਆਂ ਪਿੱਛੇ ਲੱਗ ਕੇ ਬਰਬਾਦ ਹੋ ਰਹੀ ਪੰਜਾਬੀ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ। ਉਨਾਂ ਹਾਜਰ ਨੌਜਵਾਨਾਂ ਨੂੰ ਸਿੰਘ ਸਜ ਕੇ ਗਤਕਾ ਸਿਖਲਾਈ ਲੈਣ ਲਈ ਪੇ੍ਰਿਤ ਕਰਦਿਆਂ ਕਿਹਾ ਕਿ ਗਤਕਾ ਮਾਹਿਰ ਬਣ ਕੇ ਤੁਸੀਂ ਤੰਦਰੁਸਤ ਰਹਿਣ ਦੇ ਨਾਲ-ਨਾਲ ਆਪਣੀ ਤੇ ਹੋਰਨਾਂ ਮਜਲੂਮਾਂ ਦੀ ਰਾਖੀ ਕਰਨ ਦੇ ਕਾਬਿਲ ਵੀ ਬਣ ਸਕਦੇ ਹੋ। ਇਸ ਸਮੇ ਸੋ੍ਮਣੀ ਅਕਾਲੀ ਦਲ (ਅ) ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਗਤਕਾ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇ ਸੋ੍ਮਣੀ ਅਕਾਲੀ ਦਲ (ਅ) ਪਾਰਟੀ ਦੇ ਕੌਮੀ ਵਰਕਿੰਗ ਕਮੇਟੀ ਮੈਂਬਰ ਭਾਈ ਉਂਕਾਰ ਸਿੰਘ ਬਰਾੜ ਤੇ ਉਨਾਂ ਦੇ ਸਾਥੀਆਂ ਵੱਲੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੂੰ ਸਨਮਾਨ ਚਿੰਨ੍ਹ ਦੇਕੇ ਨੀਵਾਜਿਆ ਗਿਆ। ਇਸ ਮੌਕੇ ਓਂਕਾਰ ਸਿੰਘ ਬਰਾੜ ਕੌਮੀ ਵਰਕਿੰਗ ਕਮੇਟੀ ਮੈਂਬਰ, ਜਿਲ੍ਹਾ ਪ੍ਰਧਾਨ ਦਰਸਨ ਸਿੰਘ ਮੰਡੇਰ, ਸੀਨੀਅਰ ਆਗੁੂ ਜਥੇਦਾਰ ਅਜੀਤ ਸਿੰਘ ਗਰੇਵਾਲ, ਜਥੇਦਾਰ ਮੱਖਣ ਸਿੰਘ, ਗੁਰਮੁਖ ਸਿੰਘ ਪਰਜਾਪਤ, ਮਾਸਟਰ ਬਲਦੇਵ ਸਿੰਘ, ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਗੁਰਪ੍ਰਰੀਤ ਸਿੰਘ ਖੁੱਡੀ, ਕਿਸਾਨ ਵਿੰਗ ਪ੍ਰਧਾਨ ਗੁਰਤੇਜ ਸਿੰਘ ਅਸਪਾਲ ਕਲਾਂ, ਨਗਰ ਕੌਂਸਲ ਪ੍ਰਧਾਨ ਮਨੀਸ ਕੁਮਾਰ ਗਰਗ, ਅਭੈ ਕੁਮਾਰ ਗਰਗ, ਸਰਪੰਚ ਸੁਰਿੰਦਰਪਾਲ ਗਰਗ, ਸਰਕਲ ਯੂਥ ਪ੍ਰਧਾਨ ਕੁਲਦੀਪ ਸਿੰਘ, ਬੂਟਾ ਸਿੰਘ ਬਰਾੜ, ਜਸਕਰਨ ਸਿੰਘ, ਲਖਵੀਰ ਸਿੰਘ ਭੋਤਨਾ, ਸੁਖਵਿੰਦਰ ਸਿੰਘ ਕਲਕੱਤਾ, ਕੁਲਦੀਪ ਸਿੰਘ ਅਲਕੜਾ, ਗੁਰਜੀਤ ਸਿੰਘ ਸਹਿਣਾ, ਬਲਜੀਤ ਸਿੰਘ ਬੰਟੀ ਸਹਿਣਾ, ਸਤਨਾਮ ਸਿੰਘ ਰੱਤੋਕੇ ਮੀਡੀਆ ਇੰਚਾਰਜ ਸੁਨਾਮ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਪਾਰਟੀ ਦੇ ਆਗੂ, ਵਰਕਰ ਤੇ ਗੱਤਕਾ ਪੇ੍ਮੀ ਹਾਜ਼ਰ ਸਨ।

LEAVE A REPLY

Please enter your comment!
Please enter your name here