ਨਿਹਾਲ ਸਿੰਘ ਵਾਲਾ 01 ਅਪ੍ਰੈਲ (ਵਿਕਾਸ ਮਠਾੜੂ – ਮੋਹਿਤ ਜੈਨ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਆਗੂਆਂ ਨੇ ਹਲਕੇ ਵਿਚ ਗੜੇਮਾਰੀ ਦੌਰਾਨ ਹੋਏ ਕਣਕ ਦੇ ਸੌ ਫ਼ੀਸਦੀ ਨੁਕਸਾਨ ਦਾ ਪੰਜਾਬ ਸਰਕਾਰ ਅਤੇ ਕੇਂਦਰ ਤੋਂ 50 ਹਜ਼ਾਰ ਰੁਪਏ ਪਰ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ।ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਰੈੱਸ ਸਕੱਤਰ ਸਦਾਗਰ ਖਾਈ ਨੇ ਦੱਸਿਆ ਕਿ 24 ਮਾਰਚ ਨੂੰ ਪਿੰਡ ਖਾਈ ਵਿਖੇ ਹੋਈ ਗੜੇਮਾਰੀ ਦੌਰਾਨ 25 ਸੌ ਏਕੜ ਦੇ ਕਰੀਬ ਕਣਕ ਅਤੇ ਹੋਰ ਫਸਲਾਂ ਦਾ ਭਾਰੀ ਨੁਕਸਾਨ ਹੋੋ ਗਿਆ। ਉਨ੍ਹਾਂ ਦੱਸਿਆ ਕਿ ਦੋਬਾਰਾ ਫਿਰ 26 ਮਾਰਚ ਦੀ ਸਵੇਰ ਨੂੰ ਭਾਰੀ ਗੜੇਮਾਰੀ ਹੋਈ, ਜਿਸ ਦੌਰਾਨ ਬਲਾਕ ਨਿਹਾਲ ਸਿੰਘ ਵਾਲਾ ਵਿਚ ਤਕਰੀਬਨ ਸਾਰੇ ਪੰਜਾਬ ਚੋਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਵੀ ਕਿਸਾਨਾਂ ਦਾ ਸੌ ਫ਼ੀਸਦੀ ਨੁਕਸਾਨ ਹੈ ਤਾਂ ਕਿਸਾਨਾਂ ਨੂੰ ਉਸ ਦਾ ਬਣਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਨਾ ਕਿ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ ਜਾਵੇ।ਇਸ ਮੌਕੇ ਫ਼ਸਲਾਂ ਦਾ ਜਾਇਜ਼ਾ ਲੈਣ ਆਏ ਖੇਤੀਬਾੜੀ ਅਧਿਕਾਰੀ ਹਰਗੋਬਿੰਦ ਸਿੰਘ, ਪਟਵਾਰੀ ਜਗਦੇਵ ਸਿੰਘ ਤੇ ਗੁਰਪ੍ਰਰੀਤ ਸਿੰਘ ਨੇ ਫ਼ਸਲਾਂ ਦੇ ਸਰਵੇਖਣ ਤੇ ਗਿਰਦਾਵਰੀਆਂ ਕਰਨ ਪਹੁੰਚੇ, ਜਿਸ ‘ਚੋਂ ਜਥੇਬੰਦੀ ਦੇ ਸਰਗਰਮ ਵਰਕਰਾਂ ਵੱਲੋਂ ਮੰਗ ਕੀਤੀ ਗਈ ਕਿ ਸਾਨੂੰ ਬਣਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਕਿਸਾਨ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ। ਇਸ ਮੌਕੇ ਹੁਕਮ ਸਿੰਘ ਭੀਮਾ, ਮਹਿੰਦਰ ਸਿੰਘ, ਜੱਗਾ ਸਿੰਘ, ਕੁਲਵਿੰਦਰ ਕਿੰਦਾ, ਕੁਲਦੀਪ ਸਿੰਘ, ਲਛਮਣ ਸਿੰਘ, ਸੁਮਿੰਦਰ ਸਿੰਘ ਕਾਲਾ, ਗੁਰਜੰਟ ਸਿੰਘ, ਮਿੱਠੂ ਸਿੰਘ, ਬੇਅੰਤੁ ਸਿੰਘ, ਗੋਪੀ ਸਿੰਘ, ਗੁਰਮੀਤ ਸਿੰਘ ਗੀਤਾਂ, ਸੁਖਵਿੰਦਰ ਨੰਬਰੂ, ਅਜਮੇਰ ਸਿੰਘ ਨੰਬਰਦਾਰ, ਅਰਸ਼ਦੀਪ ਸਿੰਘ ਸੰਧੂ ਅਤੇ ਹੋਰ ਕਿਸਾਨ ਮਜ਼ਦੂਰ ਵੱਡੀ ਗਿਣਤੀ ਵਿਚ ਹਾਜ਼ਰ ਸਨ।