ਬਰਨਾਲ਼ਾ, 24 ਜੂਨ ( ਜਗਸੀਰ ਸਹਿਜੜਾ ) :- ਡੀ.ਪੀ.ਆਰ.ਓ ਬਰਨਾਲਾ ਮੇਘਾ ਮਾਨ ਵੱਲੋਂ ਪੱਤਰਕਾਰਾਂ ਦੇ ਸਰਕਾਰੀ ਸਨਾਖਤੀ ਕਾਰਡ ਬਣਾਉਣ ਦੇ ਮਾਮਲੇ ਵਿੱਚ ਵੱਡੀ ਪੱਧਰ ‘ਤੇ ਕੀਤੀਆਂ ਜਾ ਰਹੀਆਂ ਮਨਮਾਨੀਆਂ ਅਤੇ ਧੱਕੇਸ਼ਾਹੀਆਂ ਦੇ ਖਿਲਾਫ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਸੰਘਰਸ਼ ਵਿਢਿਆ ਜਾਵੇਗਾ। ਏਕਤਾ ਪ੍ਰੈਸ ਕਲੱਬ ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਜਿਲਾ ਸੰਪਰਕ ਅਧਿਕਾਰੀ ਮੇਘਾ ਵੱਲੋਂ ਜਿਥੇ ਆਪਣੇ ਚਹੇਤੇ ਪੱਤਰਕਾਰਾਂ ਦੇ ਸਰਕਾਰੀ ਸਨਾਖਤੀ ਕਾਰਡ ਬਣਾ ਕੇ ਉਹਨਾਂ ਵੰਡ ਦਿੱਤੇ ਗਏ ਹਨ, ਉਥੇ ਫੀਲਡ ਵਿੱਚ ਕੰਮ ਕਰਦੇ ਬਹੁਤ ਸਾਰੇ ਪੱਤਰਕਾਰਾਂ ਦੇ ਕਾਰਡ ਬਣਾਉਣ ਤੋਂ ਟਾਲ ਮਟੋਲ ਕੀਤਾ ਜਾ ਰਿਹਾ ਹੈ। ਇਸ ਲੋਕ ਸੰਪਰਕ ਅਧਿਕਾਰੀ ਵੱਲੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਲਈ ਆਈਆਂ ਨਵੇਂ ਸਾਲ ਦੀਆਂ ਡਾਇਰੀਆਂ ਵੀ ਆਪਣੇ ਚਹੇਤੇ ਪੱਤਰਕਾਰਾਂ ਨੂੰ ਵੀ ਵੰਡੀਆਂ ਗਈਆਂ ਹਨ ਅਤੇ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦੇ ਹਿੱਸੇ ਦੀਆਂ ਡਾਇਰੀਆਂ ਰਾਜਨੀਤਕ ਆਗੂਆਂ ਤੇ ਅਧਿਕਾਰੀਆਂ ਵੰਡ ਦਿੱਤੀਆਂ। ਪਹਿਲਾਂ ਬਠਿੰਡਾ ਦੇ ਪੱਤਰਕਾਰਾਂ ਪ੍ਰਤੀ ਹੈਂਕੜ ਭਰੇ ਵਤੀਰੇ ਦੇ ਚਲਦਿਆਂ ਇਸ ਲੋਕ ਸੰਪਰਕ ਅਧਿਕਾਰੀ ਦੀ ਬਦਲੀ ਹੋਈ ਹੈ ਅਤੇ ਹੁਣ ਬਰਨਾਲਾ ਦੇ ਪੱਤਰਕਾਰਾਂ ਪ੍ਰਤੀ ਵੀ ਇਹੋ ਜਿਹਾ ਰਵੱਈਆ ਹੀ ਅਪਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਰਨਾਲਾ ਦਾ ਪੱਤਰਕਾਰ ਭਾਈਚਾਰਾ ਇਸ ਅਧਿਕਾਰੀ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸਤ ਨਹੀਂ ਕਰੇਗਾ। ਜਿਥੇ ਇਸ ਧੱਕੇਸ਼ਾਹੀ ਦੇ ਖਿਲਾਫ ਆਵਾਜ ਬੁਲੰਦ ਕੀਤੀ ਜਾਵੇਗੀ, ਉਥੇ ਪੰਜਾਬ ਸਰਕਾਰ ਦੇ ਉਚ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਇਸ ਅਧਿਕਾਰੀ ਦੀਆਂ ਮਨਮਾਨੀਆਂ ਤੇ ਧੱਕਾਸ਼ਾਹੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ। ਉਹਨਾਂ ਕਿਹਾ ਹੈ ਕਿ ਸਰਕਾਰੀ ਸਨਾਖਤੀ ਕਾਰਡ ਫੀਲਡ ਵਿੱਚ ਕੰਮ ਕਰਦੇ ਪੱਤਕਾਰਾਂ ਦਾ ਬੁਨਿਆਦੀ ਹੈ, ਪਰ ਪੰਜਾਬ ਵਿੱਚ “ਬਦਲਾਓ ਦਾ ਨਾਅਰਾ ਲਾ ਕੇ ਸੱਤਾ ਵਿੱਚ ਭਗਵੰਤ ਮਾਨ ਸਰਕਾਰ ਦੀ ਇਹ ਅਧਿਕਾਰੀ ਪੱਤਰਕਾਰਾਂ ਦਾ ਬੁਨਿਆਦੀ ਹੱਕ ਵੀ ਖੋਹ ਰਹੀ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਕਾਰ ਦੇ ਮੀਡੀਆ ਡਰਾਇਰੈਟਰ ਬਲਤੇਜ ਪੰਨੂੰ ਨੂੰ ਦਰਖਾਸਤ ਕੀਤੀ ਹੈ ਕਿ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਹੋਰ ਸਹੂਲਤ ਤਾਂ ਕੀ ਦੇਣੀ ਸੀ, ਸਗੋਂ ਉਹਨਾਂ ਦੇ ਇਕ ਅਧਿਕਾਰੀ ਵੱਲੋਂ ਪੱਤਰਕਾਰਾਂ ਨੂੰ ਪਹਿਲਾਂ ਤੋਂ ਮਿਲੇ ਸਰਕਾਰੀ ਸਨਾਖਤੀ ਕਾਰਡ ਦੇ ਹੱਕ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਏਕਤਾ ਪਰੈਸ ਕਲੱਬ ਬਰਨਾਲਾ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਚੌਹਾਨ ਨੇ ਵੀ ਡੀ.ਪੀ.ਆਰ.ਓ ਦੇ ਇਸ ਮਾੜੇ ਰਵੱਈਏ ਦੀ ਗੱਲ ਕਰਦਿਆਂ ਕਿਹਾ ਕਿ ਜੇਹੜੇ ਅਖਬਾਰਾਂ ਦੇ ਪੱਤਰਕਾਰਾਂ ਦੇ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਨਾਖਤੀ ਕਾਰਡ ਬਣਦੇ ਆ ਰਹੇ ਹਨ, ਡੀ ਪੀ ਆਰ ਓ ਵੱਲੋਂ ਉਹਨਾਂ ਅਖਬਾਰਾਂ ਦੇ ਪੱਤਰਕਾਰਾਂ ਦੇ ਕਾਰਡ ਨਾ ਬਣਾਉਣੇ, ਇਹ ਸਾਬਤ ਕਰਦਾ ਹੈ ਕਿ ਲੋਕ ਸੰਪਰਕ ਅਧਿਕਾਰੀ ਕਿਸ ਕਦਰ ਆਪਣੀਆਂ ਮਨਮਾਨੀਆਂ ‘ਤੇ ਉਤਾਰੂ ਹੈ। ਇਹਨਾਂ ਪੱਤਰਕਾਰ ਆਗੂਆਂ ਨੇ ਕਿਹਾ ਹੈ ਡੀ ਪੀ ਆਰ ਓ ਮੇਘਾ ਮਾਨ ਦੀਆਂ ਮਨਮਾਨੀਆਂ ਅਤੇ ਧੱਕੇਸ਼ਾਹੀਆਂ ਦੇ ਖਿਲਾਫ ਆਉਂਦੇ ਦਿਨਾਂ ਵਿੱਚ ਦੂਸਰੀਆਂ ਪੱਤਰਕਾਰ ਜਥੇਬੰਦੀਆਂ ਨਾਲ ਸਲਾਹ ਮਸਵਰਾ ਕਰਕੇ ਵੱਡਾ ਸੰਘਰਸ਼ ਵਿਢਿਆ ਜਾਵੇਗਾ