Home ਪਰਸਾਸ਼ਨ ਘੜੂਕਿਆਂ ਦੀ ਸਵਾਰੀ ਅਤੇ ਸਕੂਲੀ ਬੱਚਿਆਂ ਨੂੰ ਘੜੂਕਿਆਂ ’ਤੇ ਲਿਆਉਣ – ਲਿਜਾਣ...

ਘੜੂਕਿਆਂ ਦੀ ਸਵਾਰੀ ਅਤੇ ਸਕੂਲੀ ਬੱਚਿਆਂ ਨੂੰ ਘੜੂਕਿਆਂ ’ਤੇ ਲਿਆਉਣ – ਲਿਜਾਣ ’ਤੇ ਪਾਬੰਦੀ ਲਗਾਈ

51
0


ਗੁਰਦਾਸਪੁਰ, 28 ਫਰਵਰੀ (ਮੋਹਿਤ ਜੈਨ): ਡਾ. ਨਿਧੀ ਕੁਮੁਦ ਬਾਮਬਾ, ਪੀ.ਸੀ.ਐੱਸ., ਵਧੀਕ ਜ਼ਿਲਾ ਮੈਜਿਸਟਰੇਟ, ਗੁਰਦਾਸਪੁਰ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਜਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਗੁਰਦਾਸਪੁਰ ਵਿੱਚ ਘੜੂਕਿਆਂ ਦੀ ਸਵਾਰੀ ਅਤੇ ਘੜੂਕਿਆਂ ’ਤੇ ਸਕੂਲੀ ਬੱਚਿਆਂ ਨੂੰ ਲਿਆਉਣ-ਲਿਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਇਹ ਵੀ ਹੁਕਮ ਪਾਸ ਕੀਤੇ ਹਨ ਜ਼ਿਲਾ ਗੁਰਦਾਸਪੁਰ ਦੇ ਸਮੂਹ ਸਕੂਲਾਂ ਦੇ ਪਿ੍ਰੰਸੀਪਲ/ਪ੍ਰਬੰਧਕ ਇਹ ਯਕੀਨੀ ਬਣਾਉਣ ਕਿ ਸਕੂਲੀ ਬੱਚਿਆਂ ਨੂੰ ਸਕੂਲਾਂ ਵਿੱਚ ਲਿਆਉਣ-ਲਿਜਾਣ ਲਈ ਆਵਾਜਾਈ ਦਾ ਸਾਧਨ ਉਚਿਤ ਹੋਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਕਿਸੇ ਕਿਸਮ ਦੀ ਵੀ ਦੁਰਘਟਨਾ ਹੋਣ ਦੀ ਸੂਰਤ ਵਿਚ ਸਕੂਲ ਦਾ ਪਿ੍ਰੰਸੀਪਲ ਅਤੇ ਪ੍ਰਬੰਧਕ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਣਗੇ।ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਇਕਤਰਫਾ ਪਾਸ ਕੀਤਾ ਜਾਂਦਾ ਹੈ ਅਤੇ ਜ਼ਿਲਾ ਗੁਰਦਾਸਪੁਰ ਦੀ ਸਮੂਹ ਜਨਤਾ ਅਤੇ ਸਮੂਹ ਸਕੂਲ ਪਿ੍ਰੰਸੀਪਲ/ਪ੍ਰਬੰਧਕ/ਅਧਿਕਾਰੀਆਂ/ਕਰਮਚਾਰੀਆਂ ਨੂੰ ਸੰਬੋਧਨ ਕੀਤਾ ਜਾਂਦਾ ਹੈ। ਇਹ ਹੁਕਮ ਸਮੁੱਚੇ ਜ਼ਿਲੇ ਵਿੱਚ ਮਿਤੀ 28 ਫਰਵਰੀ 2023 ਤੋਂ ਮਿਤੀ 28 ਅਪ੍ਰੈਲ 2023 ਤੱਕ ਲਾਗੂ ਰਹੇਗਾ।

LEAVE A REPLY

Please enter your comment!
Please enter your name here