Home Political ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਮੀਨੂੰ ਸੇਠੀ ਵਲੋਂ ਆਪਣੀ ਟੀਮ ਦਾ...

ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਮੀਨੂੰ ਸੇਠੀ ਵਲੋਂ ਆਪਣੀ ਟੀਮ ਦਾ ਕੀਤਾ ਐਲਾਨ

50
0

ਚੰਡੀਗੜ(ਰਾਜਨ ਜੈਨ-ਅਸਵਨੀ)ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੰਗਠਨ ਜਨਰਲ ਸਕੱਤਰ ਸ਼੍ਰੀਮੰਤਰੀ ਸ਼੍ਰੀਨਿਵਾਸੂਲੂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਸੂਬਾ ਪ੍ਰਧਾਨ ਮੀਨੂੰ ਸੇਠੀ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ।

          ਮੀਨੂੰ ਸੇਠੀ ਨੇ ਆਪਣੀ ਖੇਤਰੀ ਟੀਮ ਦੇ ਉਪ-ਪ੍ਰਧਾਨ ਵਜੋਂ ਮਨੀਸ਼ਾ ਸੂਦ, ਅੰਬਿਕਾ ਸਾਹਨੀ, ਰਾਸ਼ੀ ਅਗਰਵਾਲ, ਕੰਚਨ ਜਿੰਦਲ, ਮਨਜੋਤ ਕੌਰ ਬੁਮਰਾਹ, ਕਿਰਨ ਸ਼ਰਮਾ, ਏਕਤਾ ਵੋਹਰਾ ਨੂੰ ਨਿਯੁਕਤ ਕੀਤਾ ਹੈ। ਮਹਿਲਾ ਮੋਰਚਾ ਦੀ ਜਨਰਲ ਸਕੱਤਰ ਦੇ ਔਹਦੇ ‘ਤੇ ਮਨਿੰਦਰ ਕੌਰ ਨੂੰ ਅਤੇ ਮਹਿਲਾ ਮੋਰਚਾ ਦੇ ਸੂਬਾ ਸਕੱਤਰ ਦੇ ਔਹਦੇ ‘ਤੇ ਬਲਵਿੰਦਰ ਕੌਰ, ਮੋਨਾ ਕਟਾਰੀਆ, ਅਲਕਾ ਸ਼ਰਮਾ, ਅਲਕਾ ਕੁਮਾਰੀ ਗੁਪਤਾ, ਰੂਪੀ ਕੌਰ, ਮੀਨਾਕਸ਼ੀ ਵਿੱਜ, ਅੰਜਨਾ ਕਟੋਚ, ਅਮਨਦੀਪ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ। ਖਜ਼ਾਨਚੀ ਦੇ ਔਹਦੇ ‘ਤੇ ਨੀਨਾ ਜੈਨ ਨੂੰ ਅਤੇ ਦਫ਼ਤਰ ਸਕੱਤਰ ਦੇ ਔਹਦੇ ‘ਤੇ ਸੋਨੀਆ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ। ਹੇਮ ਲਤਾ ਨੂੰ ਸੋਸ਼ਲ ਮੀਡੀਆ ਕੋਆਰਡੀਨੇਟਰ ਅਤੇ ਮੀਨਾ ਸੂਦ ਅਤੇ ਨੀਰਾ ਅਗਰਵਾਲ ਨੂੰ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ਹੈ।ਮੀਨੂੰ ਸੇਠੀ ਨੇ ਇਸ ਮੌਕੇ ਕਿਹਾ ਕਿ ਇਹ ਸਾਰੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਵੱਲੋਂ ਦਿੱਤੇ ਗਏ ਕਾਰਜਾਂ ਅਤੇ ਸੰਗਠਨ ਵੱਲੋਂ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦੇ ਆ ਰਹੇ ਹਨ ਅਤੇ ਹੁਣ ਪਾਰਟੀ ਨੇ ਇਹਨਾਂ ਨੂੰ ਮਹਿਲਾ ਮੋਰਚੇ ਵਿਚ ਨਵੀਂ ਸੂਬਾਈ ਜ਼ਿੰਮੇਵਾਰੀ ਸੌਂਪੀ ਹੈI ਇਹ ਸਭ ਆਪੋ-ਆਪਣੇ ਖੇਤਰਾਂ ਵਿੱਚ ਪਾਰਟੀ ਦੇ ਪ੍ਰਚਾਰ-ਪ੍ਰਸਾਰ ਲਈ ਪੂਰੀ ਤਨਦੇਹੀ ਅਤੇ ਲਗਨ ਨਾਲ ਕੰਮ ਕਰਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ।

LEAVE A REPLY

Please enter your comment!
Please enter your name here