Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ, ਰੱਖੋ ਨਿਮਰਤਾ

ਨਾਂ ਮੈਂ ਕੋਈ ਝੂਠ ਬੋਲਿਆ..?
ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ, ਰੱਖੋ ਨਿਮਰਤਾ

70
0


ਪੰਜਾਬ ਨੇ 1980 ਤੋਂ ਲੈ ਕੇ 10 ਸਾਲ ਤੱਕ ਅਜਿਹੇ ਸੰਤਾਪ ਨੂੰ ਹੰਢਾਇਆ ਜਿਸਨੂੰ ਭੁਲਾਉਣਾ ਸੰਭਵ ਨਹੀਂ ਹੈ। ਉਸ ਸਮੰ ਪੰਜਾਬ ਦੀ ਜੋ ਹਰ ਪਾਸਿਓ2 ਬਰਬਾਦੀ ਹੋਈ, ਹਜ਼ਰਾਂ ਨੌਜਵਾਨ ਮੌਤ ਦੇ ਮੂੰਹ ਵਿਚ ਚਲੇ ਗਏ ਅਤੇ ਉਸ ਸਮੇਂ ਪੰਜਾਬ ਦੇ ਸਿਰ ਚੜ੍ਹਿਆ ਕਰਜਾ ਅੱਜ ਵੰਡੀ ਪੰਡ ਬਣ ਚੁੱਕਾ ਹੈ ਜਿਸਨੂੰ ਉਤਾਰਨਾ ਅਸੰਭਵ ਹੋ ਗਿਆ ਹੈ। ਹੁਣ ਤੱਕ ਪੰਜਾਬ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ। ਭਾਵੇਂ ਕਿ ਪੰਜਾਬ ਸਰਹੱਦੀ ਇਲਾਕਾ ਹੋਣ ਕਰਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਸਮੇਂ-ਸਮੇਂ ’ਤੇ ਲਾਂਬੂ ਲਗਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ। ਸਿੱਖੀ ਨੂੰ ਨਿਸ਼ਾਨਾ ਬਣਾ ਕੇ ਨੀਵਾਂ ਦਿਖਾਉਣ ਦੇ ਵੀ ਹਰ ਸਮੇਂ ਉਪਰਾਲੇ ਹੋਏ ਪਰ ਗੁਰੂ ਸਾਹਿਬ ਲਦੀ ਅਪਾਰ ਕਿਰਪਾ ਸਦਕਾ ਪੰਜਾਬ ਹਰ ਹਮਲੇ ਤੋਂ ਬਾਅਦ ਪਹਿਲਾਂ ਨਾਲੋਂ ਵੀ ਤਾਕਤਵਰ ਹੋ ਕੇ ਸਾਹਮਣੇ ਆਇਆ। ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿਚ ਸੀ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਹੀ ਰਹੇਗਾ। ਅੱਜ ਪੰਜਾਬ ਵਿੱਚ ਮੁੜ ਉਹੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਸਮਝਣਾ ਅਤੇ ਰੋਕਣਾ ਬਹੁਤ ਜ਼ਰੂਰੀ ਹੈ। ਵਾਰਿਸ ਪੰਜਾਬ ਸੰਸਥਾ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਅਤੇ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਐਮ.ਪੀ ਰਵਨੀਤ ਸਿੰਘ ਬਿੱਟੂ ਵਿਚਾਲੇ ਤਿੱਖੀ ਬਹਿਸ ਚੱਲ ਰਹੀ ਹੈ। ਜੋ ਕਿ ਪੰਜਾਬ ਦੇ ਮੌਦੂਦਾ ਹਾਲਾਤਾਂ ਅਨੁਸਾਰ ਅਨੁਕੂਲ ਨਹੀਂ ਹਨ। ਭਾਈ ਅਮਿ੍ਰਤਪਾਲ ਸਿੰਘ ਦੇ ਖਿਲਾਫ ਬੋਲਣ ਕਾਰਨ ਧਮਕੀਆਂ ਮਿਲਣ ਤੋਂ ਬਾਅਦ ਐਮ.ਪੀ ਬਿੱਟੂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਿੱਧਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਉਨ੍ਹਾਂ ਨੇ ਭਾਈ ਦਿਲਾਵਰ ਸਿੰਘ ( ਸਵ. ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣਕੇ ਕਤਲ ਕਰਨ ਵਾਲੇ ) ਦਾ ਨਾਂ ਲਿਆ ਹੈ ਅਤੇ ਅੰਮ੍ਰਿਤਪਾਲ ਸਿੰਘ ਨੂੰ ਕਿਹਾ ਹੈ ਕਿ ਉਹ ਖੁਦ ਦਿਲਾਵਰ ਸਿੰਘ ਬਣੇ। ਭਾਈ ਅੰਮ੍ਰਿਤਪਾਲ ਸਿੰਘ ਅਤੇ ਐਮਪੀ ਬਿੱਟੂ ਵਿਚਕਾਰ ਇੱਕ ਲਕੀਰ ਖਿੱਚੀ ਗਈ ਹੈ, ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ਦੋਵਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਹਿਤ ਕਾਰਨ ਜਿੰਮੇਵਾਰੀ ਨੂੰ ਸਮਝਣ ਕਿਉਂਕਿ ਮੌਜੂਦਾ ਸਮੇਂ ਵਿੱਚ ਪੰਜਾਬ ਅਜਿਹੀ ਸਥਿਤੀ ਵਿੱਚ ਨਹੀਂ ਹੈ ਕਿ ਜੇਕਰ ਪੰਜਾਬ ਦੇ ਹਾਲਾਤ ਮੁੜ ਵਿਗੜਦੇ ਹਨ ਅਤੇ ਅਸੀਂ ਇਸ ਨਾਲ ਨਜਿੱਠ ਸਕੀਏ। ਪੰਜਾਬ ਦੀ ਅਮਨ-ਸ਼ਾਂਤੀ ਸਭ ਦੇ ਹਿੱਤ ਵਿੱਚ ਹੈ। ਪੰਜਾਬ ’ਚ ਸ਼ਾਂਤੀ ਦਾ ਮਾਹੌਲ ਹੈ ਤਾਂ ਹੀ ਰਾਜਨੀਤੀ ਹੋ ਸਕੇਗੀ ਅਤੇ ਤੁਸੀਂ ਮੁੜ ਐਮ.ਐਲ.ਏ ਅਤੇ ਐਮ.ਪੀ ਚੁਣੇ ਜਾ ਸਕੋਗੇ। ਜੇਕਰ ਪੰਜਾਬ ਵਿਨਚ ਅਨ ਸ਼ਾਂਤੀ ਨਹੀਂ ਹੋਵੇਗੀ ਤਾਂ ਯਾਦ ਕਰ ਲਓ ਉਹ 80 ਦਾ ਦਹਾਕਾ ਜਦੋਂ ਰਾਜਨੀਤੀ ਵੀ ਅੰਦਰ ਕਮਰਿਆਂ ਵਿਚ ਬੈਠ ਕੇ ਹੁੰਦੀ ਰਹੀ ਹੈ। ਅਜਿਹੇ ਫੋਕੇ ਬਿਆਨਾਂ ਅਤੇ ਇਕ ਦੂਸਰੇ ਨੂੰ ਧਮਕੀਆਂ ਦੇਣ ਨਾਲ ਕੁਝ ਹਾਸਲ ਨਹੀਂ ਹੋਣ ਵਾਲਾ। ਜੇਕਰ ਕੋਈ ਗਲਤ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇ। ਇਹ ਵੀ ਲਾਜਮੀ ਹੋਵੇ ਕਿ ਜੋ ਕਸੂਰਵਾਰ ਹੈ ਉਸੇ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲਿਆ ਜਾਵੇ ਅਤੇ ਜੋ ਬੇਕਸੂਰ ਹੈ ਉਸਨੂੰ ਬਿਨ੍ਹਾਂ ਵਜਹ ਰਜਿੰਸ਼ ਕਾਰਨ ਕਾਨੂੰਨੀ ਦਾਅ ਪੇਚ ਵਿਚ ਨਾ ਉਲਝਾਇਆ ਜਾਵੇ। ਕਾਨੂੰਨ ਸਭ ਲਈ ਇਕ ਹੋਵੇ ਚਾਹੇ ਇੱਕ ਆਮ ਨਾਗਰਿਕ ਹੋਵੇ ਜਾਂ ਕੋਈ ਵਿਅਕਤੀ ਵਿਸ਼ੇਸ਼। ਯਾਗ ਕਰੋ ਜਦੋਂ ਪੰਜਾਬ ਵਿਚ ਕਾਲਾ ਦੌਰ ਸੀ ਤਾਂ ਰੋਜਾਨਾਂ ਹੋਣ ਵਾਲੇ ਕਤਲਾਂ ਨੇ ਪੰਜਾਬ ਹਿਲਾ ਦਿਤਾ ਸੀ ਅਤੇ ਦੁਨੀਆਂ ਨੂੰ ਚਿੰਤਾ ਵਿਚ ਪਾ ਦਿਤਾ ਸੀ।ੰ ਉਸ ਦੌਰ ਦੀ ਸਮਾਪਤੀ ਤੋਂ ਬਾਅਦ ਪੰਜਾਬ ਨੂੰ ਉਭਰਨ ਲਈ ਕਾਫੀ ਸਮਾਂ ਲੱਗ ਗਿਆ ਸੀ ਅਤੇ ਅੱਜ ਪੰਜਾਬ ਫਿਰ ਤੋਂ ਆਪਣੇ ਪੈਰਾਂ ਤੇ ਖੜ੍ਹਾ ਹੈ। ਇਸ ਲਈ ਉਹ ਪੁਰਾਣਾ ਸਮਾਂ ਮੁੜ ਮੁੜ ਨਾ ਆਵੇ। ਸਾਰੇ ਸਿਆਸਤਦਾਨਾਂ ਅਤੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਉਨ੍ਹਾਂ ਦੇ ਸਮਰਥਕਾਂ ਨੂੰ ਚਾਹੀਦਾ ਹੈ ਕਿ ਸਭ ਪੰਜਾਬ ਦੇ ਹਿਤਾਂ ਲਈ ਸੰਯਮ ਵਰਤਣ ਤਾਂ ਕਿ ਪੰਜਾਬ ਅਮਨ ਸ਼ਾਂਤੀ ਨਾਲ ਘੁੱਗ ਵਸਦਾ ਰਹੇ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here