Home Sports 48 ਵੀ ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਕਿਰਪਾਲ ਸਾਗਰ ਅਕੈਡਮੀ ਵਿਖੇ ਸ਼ੁਰੂ ਹੋਈ

48 ਵੀ ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਕਿਰਪਾਲ ਸਾਗਰ ਅਕੈਡਮੀ ਵਿਖੇ ਸ਼ੁਰੂ ਹੋਈ

37
0

ਲੁਧਿਆਣਾ, 16 ( ਰਾਜਨ ਜੈਨ, ਅਸ਼ਵਨੀ)-ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੀ ਜੋ ਕਿ ਕਿਰਪਾਲ ਸਾਗਰ ਅਕੈਡਮੀ ਦੇ ਡਾਕਟਰ ਹਰਭਜਨ ਸਿੰਘ ਸਪੋਰਟਸ ਕੰਪਲੈਕਸ ਤੇ ਸ਼ੁਰੂ ਹੋਈ ਹੈ, ਇਸ ਦੇ ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਮੁਖਵਿੰਦਰ ਸਿੰਘ,ਐਸ ਐਸ ਪੀ ਰੂਰਲ , ਜਲੰਧਰ,ਜੋਕਿ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਵੀ ਹਨ, ਉਹਨਾਂ ਦੇ ਨਾਲ ਪਰਮਿੰਦਰ ਸਿੰਘ ਹੀਰ,ਏ,ਡੀ,ਸੀ ,ਪੀ ਜਲੰਧਰ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਸੈਕਟਰੀ ਤੇਜਾ ਸਿੰਘ ਨੇ, ਸੈਕਟਰੀ ਡਾਕਟਰ ਜਸਬੀਰ ਸਿੰਘ ਚਾਵਲਾ ਨੇ , ਕੈਪਟਨ ਗੁਰਦੇਵ ਸਿੰਘ ਨੇ ਜੀ ਆਇਆਂ ਨੂੰ ਕਿਹਾ।ਸਬ ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ, ਇਸ ਚੈਂਪੀਅਨਸ਼ਿਪ ਅੰਦਰ ਕੁੱਲ 26 ਟੀਮਾਂ ਹਿੱਸਾ ਲੈ ਰਹੀਆਂ ਹਨ।ਉਦਘਾਟਨ ਸਮਾਰੋਹ ਦੌਰਾਨ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਮੁੱਖ ਮਹਿਮਾਨ ਮੁਖਵਿੰਦਰ ਸਿੰਘ ਨੇ ਕਿਹਾ, ਇਸ ਟੂਰਨਾਮੈਂਟ ਦਾ ਮੁੱਖ ਮੰਤਵ ਸਾਡੇ ਇਹਨਾਂ ਬੱਚਿਆਂ ਨੂੰ ਜ਼ਿੰਦਗੀ ਦੇ ਸਹੀ ਮਾਰਗ ਦੀ ਪਹਿਚਾਣ ਕਰਵਾਉ੍ਣਾ ਹੈ।ਖੇਡ ਦਾ ਨਸ਼ਾ ਸਭ ਤੋਂ ਵੱਡਾ ਹੈ, ਕਿਤਾਬ ਤੇ ਬਾਲ ਦਾ ਸੁਮੇਲ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਵਧੀਆ ਨਤੀਜੇ ਸਾਹਮਣੇ ਲਿਆਉਣ ਲਈ ਹੈ।ਇਹਨਾਂ ਬੱਚਿਆਂ ਵਿੱਚੋ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੇ ਖਿਡਾਰੀ ਚੁਣੇ ਜਾਣਗੇ। ਇਹ ਸਾਰੇ ਉਪਰਾਲੇ ਮਾਣਯੋਗ ਸ਼ਖ਼ਸੀਅਤ ਤੇਜ਼ਾ ਸਿੰਘ ਜੀ ਧਾਲੀਵਾਲ ਦੇ ਸਹਿਯੋਗ ਨਾਲ ਸੰਪੂਰਨ ਹੋ ਰਹੇ ਹਨ।ਮੈਂ ਨਿਜੀ ਤੌਰ ਤੇ ਕਿਰਪਾਲ ਸਾਗਰ ਦੇ ਚੇਅਰਮੈਨ ਡਾਕਟਰ ਕਰਮਜੀਤ ਸਿੰਘ ਤੇ ਮੈਨੇਜਮੈਂਟ ਦਾ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਇਸ ਚੈਂਪੀਅਨਸ਼ਿਪ ਲਈ ਹਰ ਸੰਭਵ ਮਦਦ ਕੀਤੀ ਹੈ।ਏ ਡੀ ਸੀ ਪੀ ਪਰਮਿੰਦਰ ਸਿੰਘ ਜੀ ਹੀਰ ਨੇ ਕਿਹਾ ਮੇਰੇ ਲਈ ਇਹ ਪਲ ਬੇਹੱਦ ਖੁਸ਼ੀ ਦੇ ਹਨ, ਬਹੁਤ ਸਾਲ ਪਹਿਲਾਂ ਮੈਂ ਇਸ ਸਟੇਡੀਅਮ ਵਿਖੇ ਅੰਡਰ ,14 ਕੈਟਾਗਰੀ ਵਿਚ ਖੇਡਿਆ ਸੀ।ਦੁਨੀਆਂ ਦੀ ਸਭ ਤੋਂ ਵੱਡਾ ਟੂਰਨਾਮੈਂਟ ਐਨ ਬੀ ਏ ਦਾ ਹੈ।ਐਨ ਬੀ ਏ ਦਾ ਰਸਤਾ ਐਲ ਬੀ ਏ ਵਿਚੋਂ ਗੁਜ਼ਰਦਾ ਹੈ। ਆਪਣੇ ਨਿਸ਼ਾਨੇ ਦੇ ਉਤੇ ਸਦਾ ਧਿਆਨ ਦਿਓ।ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਮੁੱਖ ਮਹਿਮਾਨਾ ਦਾ ਸਨਮਾਨ ਕੀਤਾ ਗਿਆ।ਇਸ ਚੈਂਪੀਅਨਸ਼ਿਪ ਦੇ ਆਫੀਸ਼ਲਸ ਮਿਸਟਰ ਕੰਵਲਦੀਪ ਸਿੰਘ, ਤੇ ਮੈਡਮ ਸਲੋਨੀ ਹਨ, ਜਿਹਨਾਂ ਦੇ ਨਾਲ ਤਜਰਬੇਕਾਰ ਕੋਚਾਂ ਦਾ ਗਰੁੱਪ ਹੈ,ਦੋ ਸਮੁੱਚੇ ਜ਼ਿਲਿਆਂ ਦੀਆਂ ਟੀਮਾਂ ਵਿਚੋਂ ਹਨ।
ਰਿਹਾਇਸ਼ ਖਾਣੇ ਦੀ ਜ਼ਿਮੇਵਾਰੀ ਯੂਨਿਟੀ ਆਫ ਮੈਨ, ਕਿਰਪਾਲ ਸਾਗਰ ਦੀ ਹੈ।
ਮੈਡੀਕਲ ਸਹੂਲਤਾਂ ਕਿਰਪਾਲ ਸਾਗਰ ਚੈਰੀਟੇਬਲ ਹਸਪਤਾਲ ਵਲੋਂ ਪ੍ਰਾਪਤ ਹੋ ਰਹੀਆਂ ਹਨ।ਵਿਸ਼ੇਸ਼ ਰੂਪ ਵਿਚ ਕੈਪਟਨ ਗੁਰਦੇਵ ਸਿੰਘ, ਪ੍ਰਿਸੀਪਲ ਗੁਰਜੀਤ ਸਿੰਘ, ਡਾਕਟਰ ਅਗਰਵਾਲ, ਇੰਸਪੈਕਟਰ ਨਰਿੰਦਰ ਸਿੰਘ, ਮਿਸਟਰ ਮੁਰਲੀਧਰਨ, ਮਾਸਟਰ ਰੇਸ਼ਮ ਸਿੰਘ, ਲੁਧਿਆਣਾ ਦੇ ਕਾਊਂਸਲਰ ਗੁਰਪ੍ਰੀਤ ਸਿੰਘ ਗਰਚਾ ਹਾਜ਼ਰ ਸਨ।ਧੰਨਵਾਦ ਮਤਾ ਸੈਕਟਰੀ ਡਾਕਟਰ ਜਸਬੀਰ ਸਿੰਘ ਚਾਵਲਾ ਨੇ ਪੇਸ਼ ਕੀਤਾ।ਦਿਨ ਤੇ ਰਾਤ ਦੀ ਰੋਸ਼ਨੀ ਵਿੱਚ ਖੇਡੀ ਜਾ ਰਹੀ ਇਸ ਚੈਂਪੀਅਨਸ਼ਿਪ ਅੰਦਰ ਫਾਈਨਲ ਮੁਕਾਬਲੇ ਐਤਵਾਰ ਨੂੰ ਸ਼ਾਮ ਨੂੰ ਫਲੱਡ ਲਾਈਟਾਂ ਥੱਲੇ ਖੇਡੇ ਜਾਣਗੇ।

LEAVE A REPLY

Please enter your comment!
Please enter your name here