ਜਗਰਾਓਂ, 16 ਜੂਨ ( ਜਗਰੂਪ ਸੋਹੀ)-ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਟਰੈਫਿਕ ਐਜੂਕੇਸ਼ਨ ਸੈਲ ਦੇ ਏ ਐੱਸ ਆਈ ਹਰਪਾਲ ਸਿੰਘ ਮਾਨ ਵੱਲੋਂ ਟਰੈਕਸ ਯੁਨੀਅਨ ਜਗਰਾਉਂ ਵਿਖੇ ਯੁਨੀਅਨ ਦੇ ਪ੍ਰਧਾਨ ਮੱਖਣ ਸਿੰਘ ਦੀ ਮੌਜੂਦਗੀ ਵਿੱਚ ਗੱਡੀਆਂ ਦੇ ਡਰਾਈਵਰਾ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ।ਹਰਪਾਲ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪਣੀਆਂ ਗੱਡੀਆਂ ਦੇ ਕਾਗਜਾਤ ਪੂਰੇ ਕੋਲ ਰੱਖੋ, ਡਰਾਇਵਿੰਗ ਲਾਇਸੰਸ ਤੋਂ ਬਗੈਰ ਗੱਡੀ ਨਾ ਚਲਾਉਣ,ਤੇਜ ਰਫਤਾਰ,ਸਰਾਬ ਪੀ ਕੇ ਗੱਡੀ ਨਾ ਚਲਾਉਣ,ਓਵਰ ਟੇਕ ਨਾ ਕਰਨ, ਓਵਰ ਲੋਡ ਗੱਡੀ ਨਾ ਚਲਾਉਣ,ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਅਤੇ ਟਰੈਫਿਕ ਨਿਯਮਾਂ,ਸੜਕੀ ਚਿੰਨਾ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ ਇਸ ਮੋਕੇ ਪ੍ਰਧਾਨ ਮੱਖਣ ਸਿੰਘ, ਸੰਦੀਪ ਸਿੰਘ, ਗੁਰਜੀਤ ਸਿੰਘ, ਕਰਮਜੀਤ ਸਿੰਘ ਅਤੇ ਹੋਰ ਗੱਡੀਆਂ ਦੇ ਡਰਾਈਵਰ ਅਤੇ ਰੇਹੜਾ ਚਾਲਕ ਹਾਜਰ ਸਨ।