Home Sports ਚਕਰ ਵਿਖੇ ਕਰਵਾਇਆ ਗਿਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ

ਚਕਰ ਵਿਖੇ ਕਰਵਾਇਆ ਗਿਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ

69
0

ਜਗਰਾਉਂ, 26 ਦਸੰਬਰ ( ਬੌਬੀ ਸਹਿਜਲ, ਧਰਮਿੰਦਰ)-ਸਮੂਹ ਗ੍ਰਾਮ ਪੰਚਾਇਤ ਚਕਰ, ਐਨ.ਆਰ.ਆਈ. ਵੀਰਾਂ ਖਾਸ ਕਰ ਦਵਿੰਦਰ ਸਿੰਘ ਸੰਧੂ ਅਮਰੀਕਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚਕਰ ਸਪੋਰਟਸ ਅਕੈਡਮੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕਰ ਦੀ ਗਰਾਊਂਡ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ (ਅੰਡਰ 19) ਕਰਵਾਇਆ ਗਿਆ।ਇਸ ਫੁੱਟਬਾਲ ਟੂਰਨਾਮੈਂਟ ਵਿਚ ਦੋਵੇਂ ਲੇਡਿਓਂ 34 ਟੀਮਾਂ ਨੇ ਭਾਗ ਲਿਆ।ਜਿਨ੍ਹਾਂ ਵਿੱਚੋਂ ਚਕਰ ਨੇ ਪਹਿਲਾ ਅਤੇ ਅਖਾੜਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।ਬੁੱਘੀਪੁਰਾ ਤੇ ਚੜਿੱਕ ਦੀਆਂ ਟੀਮਾਂ ਸੈਮੀਫਾਈਨਲ ਤੱਕ ਪਹੁੰਚੀਆਂ।ਇਸ ਟੂਰਨਾਮੈਂਟ ਵਿਚ ਬੈਸਟ ਖਿਡਾਰੀ ਅਮਨ ਚਕਰ ਅਤੇ ਜਸਕਰਨ ਅਖਾੜਾ ਨੂੰ ਐਲਾਨਿਆ ਗਿਆ।ਓਹਾਇਓ ਦੀ ਗਲੈਕਸੀ ਫੁੱਟਬਾਲ ਕਲੱਬ ਦੇ ਖਿਡਾਰੀ ਚਾਹਤ ਸਿੰਘ ਸੰਧੂ ਨੇ ਵੀ ਚਕਰ ਦੀ ਟੀਮ ਵੱਲੋਂ ਵਿਸ਼ੇਸ਼ ਤੌਰ ‘ਤੇ ਭਾਗ ਲਿਆ।ਇਸ ਮੌਕੇ ਛੋਟੇ ਸਾਹਿਬਜ਼ਾਦਿਆਂ ਅਤੇ ਚਮਕੌਰ ਦੀ ਗੜ੍ਹੀ ਦੇ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਰਪੰਚ ਸੁਖਦੇਵ ਸਿੰਘ, ਨੰਬਰਦਾਰ ਚਮਕੌਰ ਸਿੰਘ ਸੰਧੂ, ਸਾਬਕਾ ਸਰਪੰਚ ਮੇਜਰ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ, ਦਵਿੰਦਰ ਸਿੰਘ ਸੰਧੂ ਅਮਰੀਕਾ, ਪ੍ਰਿੰ. ਬਲਵੰਤ ਸਿੰਘ ਸੰਧੂ, ਪ੍ਰਿੰ. ਸਤਨਾਮ ਸਿੰਘ ਸੰਧੂ, ਜਸਕਿਰਨਪ੍ਰੀਤ ਸਿੰਘ ਅਤੇ ਚਕਰ ਸਪੋਰਟਸ ਅਕੈਡਮੀ ਦੇ ਪ੍ਰਧਾਨ ਅਮਿਤ ਕੁਮਾਰ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ।ਇਸ ਮੌਕੇ ਦਿਲਪ੍ਰੀਤ ਸਿੰਘ ਸੰਧੂ, ਹਰਭਜਨ ਸਿੰਘ ਚਕਰ, ਵਾਲੀਬਾਲ ਦੇ ਸਾਬਕਾ ਖਿਡਾਰੀ ਚਮਕੌਰ ਸਿੰਘ ਅਤੇ ਬਲਦੇਵ ਸਿੰਘ ਚਕਰ, ਨੰਬਰਦਾਰ ਦਰਸ਼ਨ ਸਿੰਘ, ਗੁਰਮੇਲ ਸਿੰਘ ਕਨੇਡਾ, ਕੋਚ ਕੋਮਲਪ੍ਰੀਤ ਸਿੰਘ ਮਾਣੂੰਕੇ, ਸੰਦੀਪ ਸਿੰਘ ਮਾਣੂੰਕੇ, ਸੁਖਦੀਪ ਸਿੰਘ ਰਾਊਕੇ ਕਲਾਂ, ਅਮਨਦੀਪ ਸਿੰਘ ਬਾਠ, ਰਛਪਾਲ ਸਿੰਘ ਚਕਰ, ਮਾ:ਸੰਦੀਪ ਸਿੰਘ, ਕੁਲਦੀਪ ਸਿੰਘ, ਗ੍ਰਾਮ ਪੰਚਾਇਤ ਚਕਰ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here