ਕਾਂਗਰਸੀ ਨੇਤਾ ਦੇ ਫੋਨ ਨੰਬਰ ਦਿਵਾਉਂਦੀ ਸੀ ਲੋਕਾਂ ਨੂੰ ਧਮਕੀਆਂ, ਕਾਂਗਰਸੀ ਆਗੂ ਨੂੰ ਕੀਤਾ ਨਾਮਜਦ
ਲੁਧਿਆਣਾ (ਰਾਜੇਸ ਜੈਨ-ਭਗਵਾਨ ਭੰਗੂ) ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਇੰਸਟਾਗ੍ਰਾਮ ਇੰਫਲੂਏਂਸਰ ਜਸਨੀਤ ਕੌਰ ਲੋਕਾਂ ਨੂੰ ਆਪਣੀਆਂ ਨਿਓਡ ਫੋਟੋਆਂ ਸੈਂਡ ਕਰਦੀ ਸੀ, ਅਤੇ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਕੋਲੋਂ ਪੈਸੇ ਵਸੂਲਦੀ ਸੀ, ਜੇਕਰ ਕੋਈ ਇਸਦੇ ਜਾਲ ਵਿੱਚ ਨਹੀਂ ਫਸਦਾ ਤਾਂ ਉਹ ਕੁਝ ਗੈਂਗਸਟਰਾਂ ਕੋਲੋਂ ਧਮਕੀਆਂ ਦਿੰਦੀ ਸੀ। ਅਤੇ ਮੋਟੀ ਫਿਰੌਤੀ ਦੀ ਮੰਗ ਕੀਤੀ ਜਾਂਦੀ ਸੀ।
ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਸਨੀਤ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਰਿਮਾਂਡ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਜਸਨੀਤ ਕਾਫੀ ਲਗਜ਼ਰੀ ਲਾਈਫ ਜਿਉਂਦੀ ਸੀ , ਉਨ੍ਹਾ ਕਿਹਾ ਕਿ ਜਸਨੀਤ ਜਿਸ BMW ਕਾਰ ਵਿੱਚ ਘੁੰਮਦੀ ਸੀ ਉਹ ਵੀ ਬਰਾਮਦ ਕਰ ਲਈ ਗਈ ਹੈ।
ਜਾਂਚ ਅਧਿਕਾਰੀ ਨੇ ਕਿਹਾ ਕਿ ਲੱਕੀ ਸੰਧੂ ਨਾਲ ਸਬੰਧ ਸਾਹਮਣੇ ਆਏ ਹਨ ਅਤੇ ਉਸਨੂੰ ਮਾਮਲੇ ਵਿੱਚ ਨਾਮਜਦ ਕੀਤਾ ਗਿਆ ਹੈ ਅਤੇ ਉਸਨੂੰ ਜਲਦੀ ਕਾਬੂ ਕੀਤਾ ਜਾਵੇਗਾ।
ਦੱਸ ਦੇਈਏ ਕਿ ਲੱਕੀ ਸੰਧੂ ਇੱਕ ਨਾਮਵਰ ਚੇਹਰਾ ਹੈ ਅਤੇ ਇਹ ਯੂਥ ਕਾਂਗਰਸ ਵਲੋਂ ਜਨਰਲ ਸਕੱਤਰ ਦੇ ਇਲੈਕਸ਼ਨ ਦੀ ਤਿਆਰੀ ਕਰ ਰਿਹਾ ਹੈ।