ਜਗਰਾਉਂ, 5 ਨਵੰਬਰ ( ਭਗਵਾਨ ਭੰਗੂ) – ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸਕੈਡਰੀ ਸਕੂਲ ਜਗਰਾਉਂ ਵਿਖੇ ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਮਨਾਇਆ ਗਿਆ। ਦਿਵਸ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ। ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਅਧਿਆਪਿਕਾ ਸੰਦੀਪ ਕੌਰ ਨੇ ਦੱਸਿਆ ਕਿ ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਹਰ ਸਾਲ 5 ਨਵੰਬਰ ਨੂੰ ਮਨਾਇਆ ਜਾਂਦਾ ਹੈ। ਸਾਲ 2004 ਵਿਚ ਹਿੰਦ ਮਹਾਂਸਾਗਰ ਵਿੱਚ ਭੂਚਾਲ ਆਉਣ ਕਾਰਨ ਸੁਨਾਮੀ ਪੈਦਾ ਹੋਈ, ਜਿਸ ਨੇ ਲਗਭਗ 15 ਦੇਸ਼ਾਂ ਦੇ ਕਰੀਬ 5 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੁਨਾਮੀ ਇੱਕ ਗਲੋਬਲ ਸਮੱਸਿਆ ਹੈ ਤੇ ਖ਼ਤਰਾ ਘੱਟ ਕਰਨ ਵਾਲੇ ਸੁਝਾਵਾਂ ਨੂੰ ਅਪਨਾਉਣ ਲਈ ਬਿਹਤਰ ਜਾਣਕਾਰੀ ਲਈ ਅੰਤਰਰਾਸ਼ਟਰੀ ਸਹਿਯੋਗ ਬਹੁਤ ਮਹੱਤਵਪੂਰਨ ਹੈ। ਪਹਿਲਾ ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ 5 ਨਵੰਬਰ 2016 ਨੂੰ ਪੂਰੇ ਸੰਸਾਰ ਵਿੱਚ ਮਨਾਇਆ ਗਿਆ ਸੀ ਤੇ ਇਹ ਵਿਸ਼ਾ ਪ੍ਰਭਾਵੀ ਸਿੱਖਿਆ ਤੇ ਨਿਕਾਸੀ ਡਰਿੱਲ ਸੀ। ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਜਪਾਨ ਦੀ ਪਹਿਲ ਦੇ ਬਾਅਦ ਮਨਾਇਆ ਜਾਂਦਾ ਹੈ। ਸੁਨਾਮੀ ਸ਼ਬਦ ਜਾਪਾਨੀ ਸ਼ਬਦ ਤੋਂ ਬਣਿਆ ਹੈ | ਯੂ . ਐਨ . ਦੀ ਵੈਬਸਾਈਟ ਦੇ ਮੁਤਾਬਿਕ ਦੁਨੀਆਂ ਦੀ 50% ਅਬਾਦੀ ਭੂਚਾਲ , ਹੜ੍ਹ, ਤੂਫ਼ਾਨ ਤੇ ਸੁਨਾਮੀ ਦੇ ਸੰਪਰਕ ਵਿੱਚ ਆਉਣ ਵਾਲੇ ਤੱਟ ਖੇਤਰਾਂ ਵਿੱਚ ਰਹੇਗੀ ।ਵਿਕਾਸਸ਼ੀਲ ਦੇਸ਼ਾਂ ਲਈ ਅੰਤਰਰਾਸ਼ਟਰੀ ਸਹਿਯੋਗ ਵਧਾਉਣ ਦੇ ਨਾਲ ਇਹ ਨਿਸ਼ਚਿਤ ਕਰਨ ਵਿੱਚ ਸਹਾਇਤਾ ਮਿਲੇਗੀ ਕਿ ਸੁਨਾਮੀ ਦੇ ਖਤਰੇ ਵਾਲੇ 100% ਸਮੁਦਾਇ 2030 ਤੱਕ ਸੁਨਾਮੀ ਦੇ ਲਈ ਤਿਆਰ ਹੈ । ਸੰਯੁਕਤ ਰਾਸ਼ਟਰੀ ਦੇਸ਼, ਅੰਤਰਰਾਸ਼ਟਰੀ ਮਾਮਲਿਆਂ ਵਿੱਚ ਜਾਗਰੂਕਤਾ ਵਧਾਉਣ ਤੇ ਖਤਰਾ ਘੱਟ ਕਰਨ ਲਈ ਨਵੇਂ ਦ੍ਰਿਸ਼ਟੀਕੋਣ ਸਾਂਝੇ ਕਰਨ ਲਈ ਇਹ ਦਿਨ ਮਨਾਉਣ ਦੀ ਹਾਮੀ ਭਰਦਾ ਹੈ। ਇਸ ਮੌਕੇ ‘ਤੇ ਪ੍ਰਿੰ. ਨੀਲੂ ਨਰੂਲਾ ਨੇ ਬੱਚਿਆਂ ਨੂੰ ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਦੇ ਮਹੱਤਵ ਬਾਰੇ ਅਤੇ ਇਸ ਦੇ ਖ਼ਤਰੇ ਨੂੰ ਘੱਟ ਕਰਨ ਦੇ ਉਪਾਅ ਬਾਰੇ ਜਾਣਕਾਰੀ ਦੇ ਕੇ ਬੱਚਿਆਂ ਨੂੰ ਜਾਗਰੂਕ ਕੀਤਾ।
