Home Sports ਜਗਤੇਸ਼ਵਰ ਨੇ ਅੰਡਰ 17 ਲਾਅਨ ਟੈਨਿਸ ਵਿੱਚ ਰਚਿਆ ਇਤਹਾਸ40 ਸਾਲ ਬਾਅਦ ਪੰਜਾਬ...

ਜਗਤੇਸ਼ਵਰ ਨੇ ਅੰਡਰ 17 ਲਾਅਨ ਟੈਨਿਸ ਵਿੱਚ ਰਚਿਆ ਇਤਹਾਸ
40 ਸਾਲ ਬਾਅਦ ਪੰਜਾਬ ਦੇ ਹਿੱਸੇ ਆਇਆ ਕੋਈ ਇਨਾਮ

40
0


“ਅੰਮਿ੍ਤਸਰ ਪੁੰਹਚਣ ਉਤੇ ਖੇਡ ਪ੍ਰੇਮੀਆਂ ਨੇ ਕੀਤਾ ਭਰਵਾਂ ਸਵਾਗਤ”
ਅੰਮ੍ਰਿਤਸਰ 15 ਦਸੰਬਰ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਬੰਗਲੌਰ ਵਿਖੇ ਹੋਈ 67ਵੀਂ ਨੈਸ਼ਨਲ ਸਕੂਲ ਗੇਮ ਇਨ ਟੈਨਿਸ (ਅੰਡਰ-17 ਲੜਕੇ) 2023-24 ਨੈਸ਼ਨਲ ਚੈਂਪੀਅਨਸ਼ਿਪ ਵਿਚ ਅੰਮ੍ਰਿਤਸਰ ਦੇ ਜਗਤੇਸ਼ਵਰ ਸਿੰਘ ਨੇ ਸਿਲਵਰ ਮੈਡਲ ਜਿੱਤ ਕੇ 40 ਸਾਲ ਬਾਅਦ ਇਤਿਹਾਸ ਰਚਿਆ ਹੈ। ਅੱਜ ਅੰਮਿ੍ਤਸਰ ਹਵਾਈ ਅੱਡੇ ਪਹੁੰਚਣ ਉਤੇ ਜਗਤੇਸ਼ਵਰ ਦਾ ਭਰਵਾਂ ਸਵਾਗਤ ਖੇਡ ਪ੍ਰੇਮੀਆਂ ਵਲੋਂ ਕੀਤਾ ਗਿਆ।
ਕੋੋਚ ਸੁਮਿਤ ਕੋਹਲੀ ਨੇ ਦਸਿਆ ਕਿ ਪਿਛਲੇ 40 ਸਾਲ ਤੋਂ ਅੰਡਰ-17 ਲਾਨ ਚੈਂਪੀਅਨਸ਼ਿਪ ਵਿਚ ਪੰਜਾਬ ਨੇ ਕਦੇ ਵੀ ਇਹ ਖਿਤਾਬ ਨਹੀਂ ਜਿੱਤਿਆ। ਇਸ ਤੋਂ ਪਹਿਲਾਂ ਇਹ ਮੈਡਲ 1982 ਵਿਚ ਪੰਜਾਬ ਨੂੰ ਮਿਲਿਆ ਸੀ। ਇਸ ਚੈਂਪੀਅਨਸ਼ਿਪ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਲਾਨ ਟੈਨਿਸ ਦੇ ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਜਗਤੇਸ਼ਵਰ ਇਸ ਤੋਂ ਪਹਿਲਾਂ ਅੰਡਰ-14 ਅਤੇ ਅੰਡਰ-17 ਵਿਚ ਪੰਜਾਬ ਚੈਂਪੀਅਨ ਰਿਹਾ ਹੈ ਅਤੇ ਉਸਨੇ ਪੰਜਾਬ ਏਸ਼ੀਅਨ ਗੇਮਸ ਵਿੱਚ 8ਵਾਂ ਰੈਂਕ ਪ੍ਰਾਪਤ ਕੀਤਾ ਸੀ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਜਿਲ੍ਹੇ ਵਿੱਚ ਪਹਿਲੇ ਸਥਾਨ ਤੇ ਆ ਰਿਹਾ ਹੈ। ਜਗਤੇਸ਼ਵਰ ਨੇ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਸੀ। ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀ ਜਗਤੇਸ਼ਵਰ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ, ਮੇਅਰ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਅੱਜ ਇਸ ਮੌਕੇ ਸਪਰਿੰਗ ਡੇਲ ਦੇ ਖੇਡ ਇੰਚਾਰਜ ਨੇਹਾ, ਮਾਤਾ ਹਰਜੋਤ ਕੌਰ, ਪਿਤਾ ਇਦਰਪਾਲ ਸਿੰਘ, ਅਵਨੀਤ ਕੌਰ, ਗੁਰਿੰਦਰ ਸਿੰਘ, ਕੋਚ ਸਰੋਜ ਕੁਮਾਰ, ਵਾਸੂ, ਰਿੱਕੀ ਕਿੰਨਰਾ ਅਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here