ਮੋਗਾ (ਵਿਕਾਸ ਮਠਾੜੂ) ਭਾਜਪਾ ਦੇ ਉਮੀਦਵਾਰ ਤੇ ਦਿੱਲੀ ਤੋਂ ਸੰਸਦ ਮੈਂਬਰ ਹੰਸਰਾਜ ਹੰਸ ਦਾ ਅੱਜ ਮੋਗਾ ਵਿਖੇ ਪਾਰਟੀ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਪਾਰਟੀ ਆਗੂਆਂ ਦੀ ਹਾਜ਼ਰੀ ‘ਚ ਰੋਡ ਸ਼ੋਅ ਦੌਰਾਨ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਉਧਰ ਦੂਜੇ ਪਾਸੇ ਕਿਸਾਨ ਆਗੂਆਂ ਵੱਲੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਦਾ ਕਾਲੀਆਂ ਝੰਡੀਆਂ ਨਾਲ ਸ਼ਾਂਤਮਈ ਤਰੀਕੇ ‘ਚ ਜਿੱਥੇ ਵਿਰੋਧ ਕੀਤਾ ਉੱਥੇ ਭਾਜਪਾ ਮੁਰਦਾਬਾਦ ਦਾ ਨਾਅਰੇ ਵੀ ਲਗਾਏ।