ਸੁਧਾਰ, 5 ਅਪ੍ਰੈਲ ( ਜਗਰੂਪ ਸੋਹੀ, ਅਸ਼ਵਨੀ )-ਥਾਣਾ ਸੁਧਾਰ ਅਧੀਨ ਸੜਕ ਕਿਨਾਰੇ ਸਥਿਤ ਜੰਗਲਾਤ ਵਿਭਾਗ ਦੇ ਸਰਕਾਰੀ ਦਰੱਖਤਾਂ ਨੂੰ ਵੱਢਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ੁਖ਼ਲਾਫ਼ ਥਾਣਾ ਸੁਧਾਰ ਵਿੱਚ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਏ.ਐਸ.ਆਈ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਜਸ਼ਨਪ੍ਰੀਤ ਕੌਰ ਇੰਚਾਰਜ ਵਣ ਵਿਭਾਗ ਇਲਾਕਾ ਅਕਾਲਗੜ੍ਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਰਾਜੀਵ ਕੁਮਾਰ ਸੱਭਰਵਾਲ ਵਾਸੀ ਸੰਧੂ ਨਗਰ ਸਿਵਲ ਲਾਈਨ ਲੁਧਿਆਣਾ, ਹੋਰੀ ਲਾਲ ਵਾਸੀ ਰਸੂਲਪੁਰ ਥਾਣਾ ਕਾਸਿਮਪੁਰ ਤਹਿਸੀਲ ਸਾਦੀਲਾ ਜ਼ਿਲ੍ਹਾ ਹਰਦੋਈ ਉੱਤਰਾ ਪ੍ਰਦੇਸ਼ ਮੌਜੂਦਾ ਵਾਸੀ ਲੁਧਿਆਣਾ ਅਤੇ ਸਤਿਆਪਾਲ ਵਾਸੀ ਕਾਸਿਮਪੁਰ ਤਹਿਸੀਲ ਸਾਦੀਲਾ ਜਿਲਾ ਹਰਦੋਈ ਉੱਤਰ ਪ੍ਰਦੇਸ਼, ਮੌਜੂਦਾ ਨਿਵਾਸੀ ਲੁਧਿਆਣਾ ਸੜਕ ਕਿਨਾਰੇ ਖੜ੍ਹੇ ਜੰਗਲਾਤ ਵਿਭਾਗ ਦੇ ਸਰਕਾਰੀ ਦਰੱਖਤਾਂ ਨੂੰ ਬਿਨਾਂ ਪਰਮਿਟ ਅਤੇ ਬਿਨਾਂ ਕਿਸੇ ਮਨਜ਼ੂਰੀ ਦੇ ਕੱਟ ਰਹੇ ਸਨ। ਜਿਨ੍ਹਾਂ ਨੂੰ ਸੂਚਨਾ ਮਿਲਣ ’ਤੇ ਮੌਕੇ ’ਤੇ ਕਾਬੂ ਕਰ ਲਿਆ ਗਿਆ। ਉਨ੍ਹਾਂ ਕੋਲੋਂ ਕੱਟੇ ਹੋਏ ਦਰੱਖਤ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਤਿੰਨਾਂ ਖ਼ਿਲਾਫ਼ ਥਾਣਾ ਸੁਧਾਰ ਵਿੱਚ ਕੇਸ ਦਰਜ ਕੀਤਾ ਗਿਆ।