Home crime ਲੋਹੇ ਦੀ ਰਾਡ ਦਿਖਾ ਕੇ ਮੋਬਾਈਲ ਖੋਹਣ ਵਾਲੇ ਦੋ ਨਾਮਜ਼ਦ

ਲੋਹੇ ਦੀ ਰਾਡ ਦਿਖਾ ਕੇ ਮੋਬਾਈਲ ਖੋਹਣ ਵਾਲੇ ਦੋ ਨਾਮਜ਼ਦ

35
0


ਜਗਰਾਓਂ, 5 ਅਪ੍ਰੈਲ ( ਭਗਵਾਨ ਭੰਗੂ )-ਬੱਚਿਆਂ ਨੂੰ ਸਕੂਲ ਤੋਂ ਲਿਆਉਣ ਲਈ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਘੇਰ ਕੇ ਉਸ ਨੂੰ ਲੋਹੇ ਦਾ ਰਸਤਾ ਦਿਖਾ ਕੇ ਉਸ ਦਾ ਮੋਬਾਈਲ ਖੋਹ ਕੇ ਭੱਜਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਕੇਸ ਦਰਜ ਕੀਤਾ ਗਿਆ ਹੈ। ਏ.ਐਸ.ਆਈ ਬਲਰਾਜ ਸਿੰਘ ਨੇ ਦੱਸਿਆ ਕਿ ਨਿਤਿਨ ਕੁਮਾਰ ਸੇਨ ਵਾਸੀ ਅਵਧ ਵਿਹਾਰ, ਮੁਜ਼ੱਫਰਨਗਰ, ਉੱਤਰ ਪ੍ਰਦੇਸ਼, ਮੌਜੂਦਾ ਕਿਰਾਏਦਾਰ ਵਰੁਣ ਗੁਪਤਾ ਵਾਸੀ ਹੀਰਾ ਬਾਗ ਜਗਰਾਉਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਤੋਂ ਲੈ ਕੇ ਆਉਣ ਲਈ ਪੈਦਲ ਜਾ ਰਿਹਾ ਸੀ। ਜਦੋਂ ਉਹ ਮੁਹੱਲਾ ਸ਼ਾਸਤਰੀ ਨਗਰ ਸਥਿਤ ਮੰਦਰ ਨੇੜੇ ਪਹੁੰਚਿਆ ਤਾਂ ਗਾਲਿਬ ਕੰਪਲੈਕਸ ਵਾਲੀ ਗਲੀ ਤੋਂ ਦੋ ਲੜਕੇ ਸਪਲੈਂਡਰ ਮੋਟਰਸਾਈਕਲ ’ਤੇ ਪਿੱਛੇ ਤੋਂ ਆਏ। ਜਿਸ ’ਚ ਪਿੱਛੇ ਬੈਠੇ ਨੌਜਵਾਨ ਦੇ ਹੱਥ ’ਚ ਲੋਹੇ ਦੀ ਰਾਡ ਸੀ ਅਤੇ ਮੈਨੂੰ ਜਾਨੋਂ ਮਾਰਨ ਦਾ ਡਰ ਦਿਖਾਉਂਦੇ ਹੋਏ ਉਸ ਨੇ ਮੇਰੇ ਹੱਥ ’ਚ ਮੌਜੂਦ ਮੇਰਾ ਮੋਬਾਇਲ ਖੋਹ ਲਿਆ ਅਤੇ ਮੋਟਰਸਾਈਕਲ ਲੈ ਕੇ ਕੱਚਾ ਮਲਕ ਰੋਡ ਵੱਲ ਫ਼ਰਾਰ ਹੋ ਗਏ। ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਨਵਜੋਤ ਸਿੰਘ ਉਰਫ਼ ਨਵੀਨ ਵਾਸੀ ਨੇੜੇ ਸਾਇੰਸ ਕਾਲਜ ਅਤੇ ਰਘੁਵੀਰ ਸਿੰਘ ਵਾਸੀ ਮੁਹੱਲਾ ਗਾਂਧੀਨਗਰ ਨੂੰ ਨਾਮਜ਼ਦ ਕੀਤਾ ਗਿਆ। ਇਨ੍ਹਾਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here