ਜਗਰਾਓਂ, 5 ਅਪ੍ਰੈਲ ( ਰੋਹਿਤ ਗੋਇਲ )-ਪਿਛਲੇ ਦਿਨੀਂ ਗੰਭੀਰ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਜਗਰਾਉਂ ਦੇ ਪ੍ਰਸਿੱਧ ਅਤੇ ਸੀਨੀਅਰ ਵਕੀਲ, ਮਹਾਨ ਖੂਨ ਦਾਨੀ ਅਤੇ ਵਾਤਾਵਰਣ ਪ੍ਰੇਮੀ ਐਡਵੋਕੇਟ ਰਘੁਵੀਰ ਸਿੰਘ ਤੂਰ ਨਮਿਤ ਰੱਖੇ ਗਏ ਪਾਠ ਦਾ ਭੋਗ ਅਤੇ ਸ਼ਰਧਾਂਜ਼ਵੀ ਸਮਾਰੋਹ 10 ਅਪ੍ਰੈਲ ਦਿਨ ਬੁੱਧਵਾਰ ਨੂੰ ਗੁਰੂਦੁਆਰਾ ਦਸਮੇਸ਼ ਨਗਰ ਕੱਚਾ ਮਲਕ ਰੋਡ ਸਾਹਮਣੇ ਜੈਨ ਸਟੋਰ ਵਿਖੇ ਦੁਪਿਹਰ 12 ਵਜੇ ਤੋਂ 1:30 ਵਜੇ ਤੱਕ ਪਾਇਆ ਜਾਵੇਗਾ। ਸੀਨੀਅਰ ਐੈਡਵੋਕੇਟ ਸੰਦੀਪ ਗੁਪਤਾ ਨੇ ਦੱਸਿਆ ਕਿ ਸਵਰਗੀ ਐਡਵੋਕੇਟ ਤੂਰ ਸ਼ਹਿਰ ਦੀ ਉਹ ਸਨਮਾਨਯੋਗ ਸਖਸ਼ੀਅਤ ਸਨ ਜਿਨ੍ਹਾਂ ਨੇ 100 ਤੋਂ ਵੱਧ ਵਾਰ ਆਪਣਾ ਖੂਨਦਾਨ ਕੀਤਾ ਅਤੇ ਆਪਣੇ ਜੀਵਨਕਾਲ ਦੌਰਾਨ ਹਜ਼ਾਰਾਂ ਰੁੱਖ ਵਾਤਾਵਰਨ ਦੀ ਰੱਖਿਆ ਲਈ ਲਗਾਏ ਅਤੇ ਉਨ੍ਹਾਂ ਦੀ ਸੰਭਾਲ ਕੀਤੀ। ਅਜਿਹੀ ਸਖਸ਼ੀਅਤ ਭਾਵੇਂ ਸਰੀਰਿਕ ਤੌਰ ਤੇ ਸਾਡੇ ਵਿਚਕਾਰ ਨਹੀਂ ਹੈ ਪਰ ਸਭ ਦੇ ਦਿਲਾਂ ਵਿਚ ਹਮੇਸ਼ਾ ਜਿਊੰਦੀ ਰਹਿੰਦੀ ਹੈ। ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਲਾਕੇ ਦੇ ਸਿਆਸੀ, ਧਾਰਮਿਕ ਅਤੇ ਸਮਾਜਿਕ ਸਸ਼ਖੀਅਤਾਂ ਅਤੇ ਉਨ੍ਹਾਂ ਦੇ ਸਨੇਹੀ ਹਾਜ਼ਰ ਹੋਣਗੇ।