ਗੜ੍ਹਸ਼ੰਕਰ (ਬੋਬੀ ਸਹਜਲ) ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਚੁੱਕੇ ਜ਼ਿਲ੍ਹਾ ਸਕੱਤਰ ਓਂਕਾਰ ਸਿੰਘ ਚਾਹਲਪੁਰੀ ਦੀ ਪ੍ਰਧਾਨਗੀ ਹੇਠ ਭਾਜਪਾ ਵਰਕਰਾਂ ਦੀ ਇੱਕ ਮੀਟਿੰਗ ਹੋਈ। ਮੀਟਿੰਗ ਦੌਰਾਨ ਭਾਜਪਾ ਹਾਈ ਕਮਾਂਡ ਵੱਲੋਂ ਗੜ੍ਹਸ਼ੰਕਰ ਮੰਡਲ ਦੇ ਪੰਜ ਮੰਡਲਾਂ ਦੇ ਪ੍ਰਧਾਨ ਨਿਯੁਕਤ ਕਰਨ ਦਾ ਤਿੱਖਾ ਵਿਰੋਧ ਕਰਦਿਆਂ ਕਾਰਜਕਰਤਾਵਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਉਨਾਂ੍ਹ ਦੋਸ਼ ਲਗਾਇਆ ਕਿ ਪਾਰਟੀ ਤੋਂ ਬਾਹਰੋਂ ਆਏ ਵਰਕਰਾਂ ਨੂੰ ਅਹੁਦੇ ਦੇ ਕੇ ਅਤੇ ਪੁਰਾਣੇ ਵਰਕਰਾਂ ਦੀ ਅਣਦੇਖੀ ਕਰਕੇ ਉਨਾਂ੍ਹ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਗਈ ਹੈ। ਉਨਾਂ੍ਹ ਕਿਹਾ ਕਿ ਸਮੁੰਦੜਾ ਨੂੰ ਮੰਡਲ ਬਣਾਉਣ ਦੀ ਬਜਾਏ ਬੋੜਾ ਨੂੰ ਮੰਡਲ ਬਣਾ ਦਿੱਤਾ ਗਿਆ। ਉਨਾਂ੍ਹ ਸਾਰੇ ਮੰਡਲ ਪ੍ਰਧਾਨਾਂ ਨੂੰ ਬਰਖਾਸਤ ਕਰਕੇ ਪੁਰਾਣੇ ਵਰਕਰਾਂ ਵਿੱਚੋਂ ਮੰਡਲ ਪ੍ਰਧਾਨ ਲਗਾਉਣ ਦੀ ਅਪੀਲ ਕੀਤੀ। ਅਸਤੀਫ਼ਾ ਦੇਣ ਵਾਲਿਆਂ ਵਿੱਚ ਅਨੇਕ ਸਿੰਘ ਬੇਦੀ, ਰਾਜ ਕੁਮਾਰ, ਗੌਰਵ ਸ਼ਰਮਾ, ਮੁਨੀਸ਼ ਖੰਨਾ, ਅਮਿਤ ਖੰਨਾ, ਅਮਿਤ ਮਹਿਤਾ, ਸੋਨੀ ਬੋੜਾ, ਸੰਦੀਪ ਸ਼ਰਮਾ, ਗੌਰਵ ਸ਼ਰਮਾ, ਅਮਿਤ ਸ਼ਰਮਾ, ਕੁਲਦੀਪ ਰਾਜ ਆਦਿ ਸ਼ਾਮਲ ਹਨ।