ਮੋਗਾ, 28 ਨਵੰਬਰ ( ਲਿਕੇਸ਼ ਸ਼ਰਮਾਂ) -ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ ਵਿਖੇ 30 ਨਵੰਬਰ, 2023 ਦਿਨ ਵੀਰਵਾਰ ਨੂੰ ਐਲ.ਐਂਡ.ਟੀ ਕੰਪਨੀ, ਮੋਗਾ ਦੁਆਰਾ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਰੋਜ਼ਗਾਰ ਉ਼ਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਮੋਗਾ ਸ੍ਰੀਮਤੀ ਡਿੰਪਲ ਥਾਪਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਕੰਪਨੀ ਵੱਲੋਂ 50 ਫੀਲਡ ਦੀਆਂ ਅਸਾਮੀਆਂ ਲਈ ਯੋਗ ਲੜਕਿਆਂ ਦੀ ਇੰਟਰਵਿਊ ਜਰੀਏ ਚੋਣ ਕੀਤੀ ਜਾਵੇਗੀ। ਇਨ੍ਹਾਂ ਆਸਾਮੀਆਂ ਲਈ ਉਮੀਦਵਾਰ ਦਾ ਬਾਰਵ੍ਹੀਂ ਪਾਸ, ਬਾਈਕ ਤੇ ਡਰਾਈਵਿੰਗ ਲਾਇਸੈਂਸ ਹੋਣਾ ਜਰੂਰੀ ਹੈ।
ਇਸ ਤੋਂ ਇਲਾਵਾ ਹੋਰ ਵੱਖ-ਵੱਖ ਪ੍ਰਾਈਵੇਟ ਅਦਾਰਿਆਂ ਵਿੱਚ ਕੰਪਿਊਟਰ ਆਪ੍ਰੇਟਰ ਦੀਆਂ 5 ਆਸਾਮੀਆਂ, ਰਿਸੈਪਸ਼ਨਿਸ਼ਟ ਦੀਆਂ 5 ਆਸਾਮੀਆਂ (ਸਿਰਫ਼ ਲੜਕੀਆਂ ਕੇਵਲ ਮੋਗਾ ਸ਼ਹਿਰ ਦੀਆਂ) ਜਿਹਨਾਂ ਦੀ ਯੋਗਤਾ ਗ੍ਰੇਜੂਏਸ਼ਨ ਹੋਵੇ ਦੀ ਜਰੂਰਤ ਹੈ। ਲੋਕਲ ਹਸਪਤਾਲਾਂ ਲਈ 10 ਨਰਸਾਂ ਦੀਆਂ ਆਸਾਮੀਆਂ ਉੱਪਰ ਲੜਕੀਆਂ ਜਿਹਨਾਂ ਦੀ ਯੋਗਤਾ ਜੀ.ਐਨ.ਐਮ., ਬੀ.ਐਸ.ਸੀ. ਨਰਸਿੰਗ ਹੋਵੇ ਦੀ ਇੰਟਰਵਿਊ ਜਰੀਏ ਰੋਜ਼ਗਾਰ ਲਈ ਚੋਣ ਕੀਤੀ ਜਾਵੇਗੀ।
ਬੇਰੋਜ਼ਗਾਰ ਅਤੇ ਚਾਹਵਾਨ ਪ੍ਰਾਰਥੀ ਜਿਨ੍ਹਾਂ ਦੀ ਉਮਰ 20 ਤੋਂ 28 ਸਾਲ ਤੱਕ ਹੋਵੇ ਆਪਣੀ ਵਿਦਿਅਕ ਯੋਗਤਾ ਸਰਟੀਫਿਕੇਟ, ਰੀਜਿਊਮ ਆਦਿ ਹੋਰ ਜਰੂਰੀ ਦਸਤਾਵੇਜ਼ ਲੈ ਕੇ ਉਕਤ ਮਿਤੀ ਨੂੰ ਲਗਾਏ ਜਾਣ ਵਾਲੇ ਰੋਜ਼਼ਗਾਰ ਕੈਂਪ ਵਿੱਚ ਸ਼ਮੂਲੀਅਤ ਕਰ ਸਕਦੇ ਹਨ।
ਸ੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮੋਗਾ ਜਿਹੜਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਚਿਨਾਬ ਜੇਹਲਮ ਬਲਾਕ, ਤੀਜੀ ਮੰਜਿਲ ਵਿਖੇ ਸਥਿਤ ਹੈ ਵਿਖੇ ਜਾਂ ਹੈਲਪਲਾਈਨ ਨੰਬਰ 6239266860 ਤੇ ਸੰਪਰਕ ਕੀਤਾ ਜਾ ਸਕਦਾ ਹੈ।