ਜਗਰਾਉਂ, 23 ਦਸੰਬਰ ( ਲਿਕੇਸ਼ ਸ਼ਰਮਾਂ)-ਪੰਜਾਬ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਟੇਟ ਤੀਰ ਅੰਦਾਜੀ (ਆਰਚਰੀ) ਖੇਡਾਂ ਮਿਤੀ 18 ਤੋਂ 21 ਦਸੰਬਰ ਤੱਕ ਸਰਕਾਰੀ ਸਕੂਲ ਅਬੋਹਰ ਜਿਲ਼੍ਹਾ ਫਾਜ਼ਿਲਕਾ ਵਿਖੇ ਕਰਵਾਈਆਂ ਗਈਆਂ । ਜਿਸ ਵਿੱਚ ਡੀ .ਏ. ਵੀ.ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੀਆਂ ਤਿੰਨ ਆਰਚਰੀ ਦੀਆਂ ਖਿਡਾਰਨਾਂ ਰੀਆ ਤੇ ਨੂਰ ਸ਼ਰਮਾ ਅੰਡਰ 17 ਵਿੱਚ ਤੇ ਅਨੂਸਕਾ ਸ਼ਰਮਾ ਨੇ ਅੰਡਰ 14 ਆਰਚਰੀ ਸਟੇਟ ਪੱਧਰ ਦੇ ਟੂਰਨਾਮੈਂਟ ਵਿੱਚ ਭਾਗ ਲਿਆ । ਇੰਨਾਂ ਖਿਡਾਰਨਾਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਨੂਰ ਸ਼ਰਮਾ ਨੇ ਕੰਮਪਾਊਡ ਰਾਊਂਡ ਵਿੱਚ ਖੇਡਦੇ ਹੋਏ 50 ਮੀਟਰ ਦੇ ਦੋਵੇਂ ਰਾਊਂਡਾ ਤੇ ਓਵਰਆਲ ਵਿੱਚ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਤਿੰਨ ਕਾਂਸੀ ਦੇ ਤਗ਼ਮੇ ਹਾਸਲ ਕੀਤੇ । ਪ੍ਰਿੰਸੀਪਲ ਬ੍ਰਿਜ ਮੋਹਨ ਨੇ ਇਨ੍ਹਾਂ ਖਿਡਾਰਨਾਂ ਦਾ ਸਕੂਲ ਹੋਣ ਤੇ ਸਵਾਗਤ ਕੀਤਾ ।ਉਨ੍ਹਾਂ ਨੇ ਦੱਸਿਆ ਕਿ ਨੂਰ ਸ਼ਰਮਾ ਅੰਡਰ 17 ਤੇ ਅਨੁਸਕਾ ਸ਼ਰਮਾ ਅੰਡਰ 14 ਵਿੱਚ ਦੋਵੇਂ ਖਿਡਾਰਨਾਂ ਆਉਣ ਵਾਲੀਆਂ ਨੈਸ਼ਨਲ ਖੇਡਾਂ ਲਈ ਵੀ ਚੁਣੀਆਂ ਗਈਆਂ ਹਨ। ਇਸ ਸਮੇਂ ਡੀ.ਪੀ.ਹਰਦੀਪ ਸਿੰਘ ਬਿੰਜਲ,ਡੀ.ਪੀ. ਸੁਰਿੰਦਰਪਾਲ ਵਿੱਜ,ਡੀ.ਪੀ. ਅਮਨਦੀਪ ਕੌਰ ਤੇ ਸਕੂਲ ਦੇ ਸਾਰੇ ਟੀਚਰਾਂ ਨੇ ਵੀ ਖਿਡਾਰਨਾਂ ਨੂੰ ਵਧਾਈ ਦਿੱਤੀ ।