ਜਗਰਾਓਂ, 2 ਦਸੰਬਰ ( ਭਗਵਾਨ ਭੰਗੂ, ਰੋਹਿਤ ਗੋਇਲ )-ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਲਾਵਾਰਸ ਪਸ਼ੂਆਂ ਤੋਂ ਛੁਟਕਾਰਾ ਦਿਵਾਉਣ ਅਤੇ ਇਸ ਸਮੱਸਿਆ ਦੇ ਹੱਲ ਲਈ ਸ਼ਹਿਰ ਵਿੱਚ ਸਥਿਤ ਵੱਖ-ਵੱਖ ਗਊਸ਼ਾਲਾਵਾਂ ਨਾਲ ਤਾਲਮੇਲ ਕਰਕੇ ਸਮੇਂ-ਸਮੇਂ ’ਤੇ ਸ਼ਹਿਰ ਦੇ ਅੰਦਰੋਂ ਲਾਵਾਰਸ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ ਵਿੱਚ ਛੱਡਿਆ ਜਾਂਦਾ ਹੈ। ਜਿਸ ਦੀ ਦੇਖ ਰੇਖ ਤਹਿਤ ਸ਼ਹਿਰ ਦੀਆਂ ਦੋ ਗਊਸ਼ਾਲਾਵਾਂ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਦਾਣਾ ਮੰਡੀ ਜਗਰਾਉਂ ਅਤੇ ਸ਼੍ਰੀ ਸਨਾਤਨ ਧਰਮ ਗੌਬਿੰਦ ਗੋਧਾਮ ਅੱਡਾ ਰਾਏਕੋਟ ਜਗਰਾਉਂ ਦੇ ਪ੍ਰਬੰਧਕਾਂ ਨੂੰ ਈ.ਓ ਮਨੋਹਰ ਸਿੰਘ ਨੇ 235521 ਰੁਪਏ ਅਤੇ 110484 ਰੁਪਏ ਦੇ ਚੈੱਕ ਭੇਂਟ ਕੀਤੇ। ਇਹ ਰਕਮ ਗਾਵਾਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਦੇ ਚਾਰੇ, ਦਵਾਈ ਆਦਿ ਲਈ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਨੇ ਕਿਹਾ ਕਿ ਗਊਆਂ ਦੀ ਸਾਂਭ-ਸੰਭਾਲ ਲਈ ਗਊ ਸ਼ਾਲਾਵਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਗਊ ਸ਼ਾਲਾਵਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਸ਼ਹਿਰ ਅੰਦਰ ਘੁੰਮਦੇ ਹੋਰ ਆਵਾਰਾ ਪਸ਼ੂ, ਜੋ ਕਿ ਟਰੈਫਿਕ ਸਮੱਸਿਆ ਪੈਦਾ ਕਰਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ, ਨੂੰ ਵੀ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਜੋ ਸ਼ਹਿਰ ਵਾਸੀ ਪੂਰੀ ਤਰ੍ਹਾਂ ਸੁਰੱਖਿਅਤ ਰਹਿ ਸਕਣ। ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਉਪਰੋਕਤ ਦੋਵੇਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੇ ਨਗਰ ਕੌਂਸਲ ਪ੍ਰਧਾਨ ਅਤੇ ਈ.ਓ ਅਤੇ ਹੋਰ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਭੈ ਜੋਸ਼ੀ, ਸ਼ਿਆਮ ਕੁਮਾਰ, ਰਵਿੰਦਰਪਾਲ ਸਿੰਘ ਕੌਂਸਲਰ, ਅਮਨ ਕਪੂਰ ਕੌਂਸਲਰ, ਜਰਨੈਲ ਸਿੰਘ ਕੌਂਸਲਰ, ਵਿਕਰਮ ਜੱਸੀ ਕੌਂਸਲਰ, ਤਰਸੇਮ ਲਾਲ ਬਿੱਟੂ, ਅਸ਼ਵਨੀ ਕੁਮਾਰ ਬੱਲੂ, ਭੂਸ਼ਨ ਜੈਨ, ਵਿਪਨ ਅਗਰਵਾਲ, ਵਿਜੇ ਗਰਗ, ਵਿਸ਼ਾਲ ਗੋਇਲ ਆਦਿ ਹਾਜ਼ਰ ਸਨ। , ਸੋਮਨਾਥ ਗੋਇਲ, ਸੁਖਦੇਵ ਬਾਂਸਲ, ਕਪਿਲ ਬਾਂਸਲ, ਅਜੈ ਗਰਗ ਬੱਬੂ, ਜਵਾਹਰ ਲਾਲ, ਦਵਿੰਦਰ ਸਿੰਘ, ਹਰੀਸ਼ ਕੁਮਾਰ ਕਲਰਕ, ਨਵਜੀਤ ਕੌਰ, ਤਾਰਕ ਕਲਰਕ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।
