ਜਗਰਾਉਂ, 2 ਦਸੰਬਰ ( ਲਿਕੇਸ਼ ਸ਼ਰਮਾਂ, ਮੋਹਿਤ ਜੈਨ )-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਡਾਇਰੈਕਟਰ ਸ਼ਸ਼ੀ ਜੈਨ ਦੀ ਅਗਵਾਈ ਹੇਠ ਬੱਚਿਆਂ ਨੂੰ ਕਲਾ ਪ੍ਰਤੀ ਜਾਗਰੂਕ ਕਰਨ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ। ਇਸੇ ਲੜੀ ਨੂੰ ਜਾਰੀ ਰੱਖਦੇ ਹੋਏ ਨਰਸਰੀ, ਕੇ.ਜੀ.ਵਿਭਾਗ ਦੇ ਬੱਚਿਆਂ ਨੇ ਰੰਗ ਭਰੋ ਅਤੇ ਅੰਗੂਠਾ ਪੇਂਟਿੰਗ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਛੋਟੇ-ਛੋਟੇ ਬੱਚਿਆਂ ਨੇ ਆਪਣੇ ਹੱਥਾਂ ਅਤੇ ਅੰਗੂਠੇ ਦੀ ਪੇਂਟਿੰਗ ਨਾਲ ਖੂਬਸੂਰਤ ਰੰਗਾਰੰਗ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਨਰਸਰੀ ਦੇ ਮੁਹੰਮਦ ਅਰਹਮ ਅਤੇ ਐਲ ਕੇ ਜੀ ਰੋਜ਼ ਦੇ ਸਤਵੰਤ ਸਿੰਘ ਅਤੇ ਯੂਕੇਜੀ ਦੇ ਸਰਗੁਣ ਸ਼ਰਮਾ ਅਤੇ ਹਰਨੂਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਨਰਸਰੀ ਦੇ ਕਾਰਤਿਕ ਅਤੇ ਐਲ ਕੇ ਜੀ ਦੇ ਅਰਸ਼ਦ ਅਤੇ ਯੂਕੇਜੀ ਦੇ ਭਾਨੂ ਕਲਸੀ ਅਤੇ ਅੰਜਲੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਨਰਸਰੀ ਦੇ ਗੌਰਵ ਅਤੇ ਲੀਜ਼ਾ, ਯੂਕੇਜੀ ਦੇ ਸਮਰਜੋਤ ਸਿੰਘ ਅਤੇ ਸ਼੍ਰੇਅ ਨੇ ਤੀਜਾ ਸਥਾਨ ਹਾਸਲ ਕੀਤਾ। ਡਾਇਰੈਕਟਰ ਸ਼ਸ਼ੀ ਜੈਨ ਅਤੇ ਪ੍ਰਿੰਸੀਪਲ ਸੁਪ੍ਰੀਆ ਖੁਰਾਨਾ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
