ਲੁਧਿਆਣਾ (ਭਗਵਾਨ ਭੰਗੂ-ਸੰਜੀ ਕੁਮਾਰ) ਕੰਮ ਤੋਂ ਘਰ ਜਾ ਰਹੇ ਬਜ਼ੁਰਗ ਨੂੰ ਨਿਸ਼ਾਨਾ ਬਣਾਉਂਦਿਆਂ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਉਨ੍ਹਾਂ ਉੱਪਰ ਦਾਤ ਨਾਲ ਵਾਰ ਕੀਤਾ ਅਤੇ ਸਕੂਟਰ ਲੁੱਟ ਲਿਆ l ਗੰਭੀਰ ਰੂਪ ਵਿੱਚ ਫੱਟੜ ਹੋਏ ਬਜ਼ੁਰਗ ਵਿਜੇ ਪੁਪਨੇਜਾ ਜ਼ਮੀਨ ਤੇ ਡਿੱਗ ਪਏl ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਸ਼ਾਸਤਰੀ ਨਗਰ ਮਾਡਲ ਟਾਊਨ ਦੇ ਰਹਿਣ ਵਾਲੇ ਵਿਜੇ ਕੁਮਾਰ ਪੁਪਨੇਜਾ ਦੀ ਸ਼ਿਕਾਇਤ ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ l ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਵਿਜੇ ਨੇ ਦੱਸਿਆ ਕਿ ਰਾਤ ਸਵਾ 8 ਵਜੇ ਦੇ ਕਰੀਬ ਕੰਮ ਤੋਂ ਛੁੱਟੀ ਕਰਕੇ ਘਰ ਜਾ ਰਹੇ ਸਨ l ਜਿਵੇਂ ਹੀ ਉਹ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਸਾਹਮਣੇ ਪਹੁੰਚੇ ਤਾਂ ਉੱਥੇ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਨੌਜਵਾਨ ਆਏl ਬਦਮਾਸ਼ ਵਿਜੇ ਕੋਲੋਂ ਲੋਹਾ ਮੰਡੀ ਦਾ ਰਸਤਾ ਪੁੱਛਣ ਲੱਗ ਪਏ ਜਿਸ ਤਰ੍ਹਾਂ ਹੀ ਉਨ੍ਹਾਂ ਨੇ ਆਪਣਾ ਸਕੂਟਰ ਰੋਕਿਆ ਤਾਂ ਬਦਮਾਸ਼ਾਂ ਚੋਂ ਇੱਕ ਨੇ ਵਿਜੇ ਦੇ ਮੋਢੇ ਤੇ ਦਾਤ ਮਾਰ ਦਿੱਤਾ l ਫੱਟੜ ਹੋਏ ਵਿਜੇ ਕੁਮਾਰ ਉਪਨੇਜਾ ਜਮੀਨ ਤੇ ਡਿੱਗ ਪਏ ਅਤੇ ਮੁਲਜਮ ਸਕੂਟਰ ਲੁੱਟ ਕੇ ਫਰਾਰ ਹੋ ਗਏ l ਉਧਰੋਂ ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਦੋ ਦੇ ਏਐਸਆਈ ਆਤਮਾ ਰਾਮ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ l ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਵਾਰਦਾਤ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿੱਚ ਜੁਟ ਗਈ ਹੈ l