Home Punjab ਸਮਰਾਲਾ ਹਾਕੀ ਕਲੱਬ ਵਲੋਂ ਬਾਬਾ ਸਾਹਿਬ ਸਿੰਘ ਬੇਦੀ ਹਾਕੀ ਕਲੱਬ ਅਖਾੜਾ ਦੇ...

ਸਮਰਾਲਾ ਹਾਕੀ ਕਲੱਬ ਵਲੋਂ ਬਾਬਾ ਸਾਹਿਬ ਸਿੰਘ ਬੇਦੀ ਹਾਕੀ ਕਲੱਬ ਅਖਾੜਾ ਦੇ ਖਿਡਾਰੀਆਂ ਨੂੰ ਹਾਕੀਆਂ ਭੇਂਟ ਕੀਤੀਆਂ

45
0

ਜਗਰਾਉ 19 ਜੂਨ ( ਵਿਕਾਸ ਮਠਾੜੂ, ਅਸ਼ਵਨੀ )-ਪਿੰਡ ਅਖਾੜਾ ਵਿਖੇ ਚਲ ਰਹੀ ਬਾਬਾ ਸਾਹਿਬ ਸਿੰਘ ਬੇਦੀ ਹਾਕੀ ਅਕੈਡਮੀ ਵਲੋ ਕੋਚ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਹਾਕੀ ਖਿਡਾਰੀਆਂ ਦਾ ਕੈਂਪ ਲਾਇਆ ਗਿਆ।ਜਿਸ ਵਿਚ ਬੱਚਿਆਂ ਨੂੰ ਖੇਡ ਕਲਾ ਦੀ ਮੁਹਾਰਤ ਦੇਣ ਦੇ ਨਾਲ-ਨਾਲ ਖਿਡਾਰੀਆਂ ਦੇ ਦੋਸਤਾਨਾ ਮੈਚ ਵੀ ਕਰਵਾਏ ਗਏ। ਸਮਰਾਲਾ ਹਾਕੀ ਕਲੱਬ ਵੱਲੋ ਹਾਕੀ ਸਟਿਕ ਤੇ ਬਾਲਾਂ ਵੰਡੀਆ ਗਈਆਂ।
ਅੱਜ ਕੈਪ ਦੀ ਸਮਾਪਤੀ ਵੇਲੇ ਸਮਰਾਲਾ ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ,ਕਮਲਜੀਤ ਸਿੰਘ ਮੱਲੀ,ਭੁਪਿੰਦਰ ਸਿੰਘ ਰਿਐਤ ਤੇ ਅੰਮ੍ਰਿਤਪਾਲ ਸਿੰਘ ਉਚੇਚੇ ਤੌਰ ‘ਤੇ ਹਾਜਰ ਹੋਏ।ਕੈਂਪ ਦੀ ਸਫਲਤਾ ਤੋੰ ਬਾਅਦ ਖਿਡਾਰੀਆਂ ਨੂੰ ਸਮਰਾਲਾ ਹਾਕੀ ਕਲੱਬ ਵੱਲੋ ਹਾਕੀ ਸਟਿਕ ਤੇ ਬਾਲਾਂ ਵੰਡੀਆ ਗਈਆਂ। ਇਸ ਮੌਕੇ ਗੁਰਪ੍ਰੀਤ ਸਿੰਘ ਬੇਦੀ ,ਗੁਰਪ੍ਰੀਤ ਮੱਲੀ,ਭੁਪਿੰਦਰ ਸਿੰਘ ਰਿਐਤ ਨੇ ਬੱਚਿਆਂ ਨੂੰ ਵਧੀਆ ਖਿਡਾਰੀ ਬਣਨ ਅਤੇ ਵਾਤਾਵਰਣ ਬਚਾਉਣ ਲਈ ਪ੍ਰੇਰਿਤ ਕੀਤਾ ।
ਇਸ ਮੌਕੇ ਕੁਲਵਿੰਦਰ ਸਿੰਘ ਸਮਰਾ,ਜਸਵੀਰ ਸਿੰਘ ਖਾਲਸਾ ਤੇ ਮਨਿੰਦਰ ਸਿੰਘ ਨਾਨੂੰ ਨੇ ਸਮਰਾਲਾ ਹਾਕੀ ਕਲੱਬ ਵਲੋਂ ਬਾਬਾ ਸਾਹਿਬ ਬੇਦੀ ਹਾਕੀ ਕਲੱਬ ਅਖਾੜਾ ਨੂੰ 40 ਹਾਕੀਆਂ ਭੇਟ ਕਰਨ ‘ਤੇ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।ਇਸ ਮੌਕੇ ਜਸਵੀਰ ਸਿੰਘ ਸਾਬਕਾ ਸੈਨਿਕ,ਡਾ.ਦੀਪਾ ਸਿੰਘ, ਕਾਕਾ ਸਿੰਘ, ਡਾ.ਇਕਬਾਲ ਸਿੰਘ ਆਦਿ ਹਾਜ਼ਰ ਸਨ।