Home Uncategorized ਇਟਲੀ ਤੋਂ ਸੁਪਾਰੀ ਦੇ ਕੇ ਕਰਵਾਈ ਸੀ ਜਗਰਾਓਂ ਐਨਆਰਆਈ ਮਹਿਲਾ ਦੇ ਧਰ...

ਇਟਲੀ ਤੋਂ ਸੁਪਾਰੀ ਦੇ ਕੇ ਕਰਵਾਈ ਸੀ ਜਗਰਾਓਂ ਐਨਆਰਆਈ ਮਹਿਲਾ ਦੇ ਧਰ ਬਾਹਰ ਫਾਇਰਿੰਗ

35
0


ਜਗਰਾਓਂ, 18 ਜੂਨ ( ਭਗਵਾਨ ਭੰਗੂ, ਜਗਰੂਪ ਸੋਹੀ )-ਪਿਛਲੇ ਦਿਨੀਂ ਕੱਚਾ ਮਲਕ ਰੋਡ ਤੇ ਸਥਿਤ ਐਨਆਰਆਈ ਮਹਿਲਾ ਦੇ ਘਰ ਦੇ ਬਾਹਰ ਰਾਤ ਸਮੇਂ ਹੋਈ ਫਾਇਰਿੰਗ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ। ਇਟਲੀ ਤੋਂ ਸੁਪਾਰੀ ਦੇ ਕੇ ਮਹਿਲਾ ਦੇ ਘਰ ਸਾਜਿਸ਼ ਤਹਿਤ ਫਾਇਰਿੰਗ ਕਰਵਾਈ ਗਈ ਸੀ। ਇਸ ਸੰਬੰਧੀ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਮਿੰਦਰ ਸਿੰਘ ਕਪਤਾਨ ਪੁਲਿਸ ਆਈ ਅਤੇ ਜਸਜਯੋਤ ਸਿੰਘ ਡੀ.ਐਸ.ਪੀੁ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ ਆਈ ਏ ਸਟਾਫ ਦੀ ਟੀਮ ਨੇ ਥਾਣਾ ਸਿਟੀ ਜਗਰਾਉ ਦੇ ਏਰੀਆ ਕੱਚਾ ਮਲਕ ਰੋਡ ਜਗਰਾਉ ਵਿਖੇ ਰਹਿੰਦੇ ਮਹਿੰਦਰ ਸਿੰਘ ਗਰੇਵਾਲ ਦੇ ਘਰ ਦੇ ਬਾਹਰ ਮਿਤੀ 11 ਜੂਨ ਨੂੰ ਰਾਤ ਸਮੇਂ ਹੋਈ ਫਾਇਰਿੰਗ ਦੇ ਸਬੰਧ ਵਿੱਚ ਤਰੁਨ ਕੁਮਾਰ ਵਾਸੀ ਰਾਮਪੁਰਾ(ਦੋਰਾਹਾ) ਅਤੇ ਨਾ ਮਲੂਮ ਵਿਅਕਤੀਆਂ ਵਿਰੁੱਧ ਨਵਦੀਪ ਕੌਰ ਪਤਨੀ ਦਲਜੀਤ ਸਿੰਘ ਵਾਸੀ ਤਿਹਾੜਾ ਪੱਤੀ ਮੁਲਤਾਨੀ ਥਾਣਾ ਸਿੰਧਵਾ ਬੇਟ ਜਗਰਾਉ ਹਾਲ ਵਾਸੀ ਗਲੀ ਨੰਬਰ 04 ਕੱਚਾ ਮਲਕ ਰੇਡ ਜਗਰਾਓ ਦੇ ਬਿਆਨ ਤੇ ਦਰਜ ਕੀਤਾ ਗਿਆ ਸੀ। ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਜਗਰਾਉ ਮੰਡੀ ਵਿਖੇ ਆੜਤ ਦੀ ਦੁਕਾਨ ਕਰਦੀ ਹੈ। ਉਸਦੀ ਛੋਟੀ ਭੈਣ ਦੀਆਂ ਤਰੁਣ ਕੁਮਾਰ ਵਾਸੀ ਰਾਮਪੁਰਾ(ਦੋਰਾਹਾ) ਵੱਲੋਂ ਅਕਤੂਬਰ 2023 ਵਿੱਚ ਗਲਤ ਫੋਟੋਆਂ ਸੋਸਲ ਮੀਡੀਆਂ ਤੇ ਵਾਇਰਲ ਕੀਤੀਆਾਂ ਸਨ। ਜਿਸਦੇ ਸੰਬੰਧ ਵਿਚ ਜਨਵਰੀ 2024 ਨੂੰ ਥਾਣਾ ਸਿਟੀ ਜਗਰਾਉ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸਦੀ ਰੰਜਸ ਦੇ ਸਬੰਧ ਵਿੱਚ ਉਸ ਦਿਨ ਤੋਂ ਤਰੁਨ ਕੁਮਾਰ ਉਸਨੂੰ ਫੋਨ ਪਰ ਧਮਕੀਆਂ ਦੇਣ ਲੱਗ ਗਿਆ ਸੀ ਅਤੇ ਪੈਸਿਆਂ ਦੀ ਮੰਗ ਕਰਨ ਲੱਗ ਪਿਆ ਸੀ। ਜਿਸਤੇ ਦੋਸ਼ੀ ਤਰੁਨ ਕੁਮਾਰ ਨੇ ਇਸੇ ਰੰਜਿਸ਼ ਤਹਿਤ ਮਿਤੀ 11 ਜੂਨ ਨੂੰ ਨਾਮਲੂਮ ਵਿਅਕਤੀ ਹਾਇਰ ਕਰਕੇ ਨਵਦੀਪ ਕੌਰ ਜਦੋਂ ਆਪਣੇ ਘਰ ਗਲੀ ਨੰਬਰ-04 ਕੱਚਾ ਮਲਕ ਰੋਡ ਜਗਰਾਉ ਮੌਜੂਦ ਸੀ ਤਾਂ 9 ਵਜੇ ਰਾਤ ਨੂੰ ਕਿਸੇ ਨਾ ਮਲੂਮ ਵਿਅਕਤੀ ਨੇ ਘਰ ਦੀ ਬੈਲ ਵਜਾ ਕੇ ਉਸਦੇ ਬਾਹਰ ਆਉਣ ਤੇ ਉਸਨੂੰ ਜਾਨੇ ਮਾਰਨ ਲਈ ਪਿਸਟਲ ਨਾਲ ਗੋਲੀਆਂ ਚਲਾਈਆਂ। ਦੌਰਾਨੇ ਤਫਤੀਸ਼ ਸੀ.ਆਈ.ਏ ਸਟਾਫ ਜਗਰਾਉਂ ਦੀ ਟੀਮ ਵੱਲੋਂ ਹਰਮਹਿਤਾਬ ਸਿੰਘ ਉਰਫ ਮਹਿਤਾਬ ਪੁੱਤਰ ਪਰਮਜੀਤ ਸਿੰਘ ਵਾਸੀ ਵਾਰਡ ਨੰਬਰ 13 ਗੜਸੰਕਰ ਰੋਡ ਬਲਾਚੌਰ ਜਿਲ੍ਹਾ ਐਸ.ਬੀ.ਐਸ ਨਗਰ ਨੂੰ ਮੁਕੱਦਮੇ ਵਿਚ ਨਾਮਜਦ ਕਰਕੇ ਉਸਨੂੰ ਕਪੂਰਥਲਾ ਤੋਂ ਗ੍ਰਿਫ਼ਤਾਰ ਕੀਤਾ। ਜਿਸ ਪਾਸੋਂ ਵਾਰਦਾਤ ਵਿੱਚ ਵਰਤਿਆ ਦੇਸੀ ਪਿਸਟਲ 32 ਬੋਰ ਸਮੇਤ 01 ਜਿੰਦਾ ਕਾਰਤੂਸ, ਮੋਟਰ ਸਾਈਕਲ ਅਤੇ ਹੁਲੀਆ ਬਦਲਣ ਲਈ ਵਰਤੇ ਕੱਪੜੇ ਵੀ ਬਰਾਮਦ ਕੀਤੇ ਗਏ ਹਨ। ਐਸਐਸਪੀ ਬੈਂਸ ਨੇ ਦੱਸਿਆ ਕਿ ਹਰਮਹਿਤਾਬ ਨੇ ਪੁੱਛਗਿਛ ਦੌਰਾਨ ਮੰਨਿਆ ਕਿ ਇਸ ਕੰਮ ਲਈ ਉਸਨੂੰ ਬਨੀ ਬਾਂਡਾ ਨਿਵਾਸੀ ਗੜਸ਼ੰਕਰ ਵਰਤਮਾਨ ਨਿਵਾਸੀ ਇਟਲੀ ਵਲੋਂ 50 ਹਜਾਰ ਰੁਪਏ ਦੇਣੇ ਸਨ ਅਤੇ ਉਸ ਵਿਚੋਂ 15 ਹਜਾਰ ਰੁਪਏ ਅਡਵਾਂਸ ਵਜੋਂ ਦਿਤੇ ਗਏ ਸਨ। ਇਸ ਕੰਮ ਲਈ ਉਸਨੂੰ ਤਰੁਨ ਕੁਮਾਰ ਨੇ ਵੀ ਉਕਸਾਇਆ ਸੀ ਕਿਉਂਕਿ ਉਸਦੀ ਉਕਤ ਪਰਿਵਾਰ ਨਾਲ ਪਹਿਲਾਂ ਤੋਂ ਹੀ ਕੋਈ ਰੰਜਿਸ਼ ਚੱਲ ਰਹੀ ਸੀ। ਹਰਮਹਿਤਾਬ ਸਿੰਘ ਉਰਫ ਮਹਿਤਾਬ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਉਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।