ਜਗਰਾਓਂ, 7 ਦਸੰਬਰ ( ਜਗਰੂਪ ਸੋਹੀ, ਅਸ਼ਵਨੀ )—ਜਗਰਾਓਂ ਦੇ ਨਿਧੜਕ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਸੱਗੂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਇੱਕ ਵਾਰ ਫਿਰ ਨਾਕਾਮ ਹੋ ਗਈ। ਜਿਸ ਵਿੱਚ ਪੁਲਿਸ ਵੱਲੋਂ ਉਨ੍ਹਾਂ ਦੇ ਖਿਲਾਫ ਦਿੱਤੀ ਗਈ ਮਨਘੜਤ ਸ਼ਿਕਾਇਤ ਦੀ ਜਾਂਚ ਕਰਕੇ ਕਲੀਨਚਿਟ ਦੇ ਦਿਤੀ ਗਈ। ਪੱਤਰਕਾਰ ਹਰਵਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਕੁਝ ਲੋਕ ਉਨ੍ਹਾਂ ਨੂੰ ਮਨਘੜਤ ਝੂਠੀਆਂ ਦਰਖਾਸਤਾਂ ਦੇ ਕੇ ਝੂਠਾ ਮੁਕਦਮਾ ਦਰਜ ਕਰਵਾਉਣ ਦੀ ਵਾਰ ਵਾਰ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ ਵਿਚ ਇਕ ਹੋਰ ਝੂਠੀ ਦਰਖਾਸਤ ਦਿਤੀ ਗਈ ਸੀ। ਜਿਸ ਵਿੱਚ ਜਾਂਚ ਅਧਿਕਾਰੀਆਂ ਵਲੋਂ ਨਿਰਦੋਸ਼ ਕਰਾਰ ਦਿਤਾ ਗਿਆ। ਪੱਤਰਕਾਰ ਸੱਗੂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਵਿਰੁੱਧ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਗੁਰੂਹਰਸਹਾਏ ਵਿਚ ਵੀ ਇਕ ਸੰਗੀਨ ਧਾਰਾਵਾਂ ਹੇਠ ਦਰਜ ਮੁਕਦਮੇ ਵਿਚ ਫਸਾਉਣ ਦੀ ਗਹਿਰੀ ਸਾਜਿਸ਼ ਰਚੀ ਗਈ ਸੀ। ਉਸਦਾ ਵੀ ਬਹੁਤ ਜਲਦ ਖੁਲਾਸਾ ਹੋਣ ਕਿਨਾਰੇ ਹੈ ਅਤੇ ਸਾਜਿਸ਼ ਰਚਣ ਵਾਲੇ ਸਾਰੇ ਲੋਕ ਨੰਗੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਉਹ ਅਜਿਹੀਆਂ ਮਨਘੜਤ ਸ਼ਿਕਾਇਤਾਂ ਦੇ ਕੇ ਵਾਰ-ਵਾਰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਵਿਰੁੱਧ ਅਦਾਲਤ ਦਾ ਦਰਵਾਜਾ ਖੜਕਾਉਣਗੇ।