Home Health ਅਜੈਬ ਸਿੰਘ ਸੱਗੂ ਵੈਲਫੇਅਰ ਕੌਂਸਲ ਵਲੋਂ 19ਵਾਂ ਫ੍ਰੀ ਆਈ ਕੈਂਪ ਲਗਾਇਆ

ਅਜੈਬ ਸਿੰਘ ਸੱਗੂ ਵੈਲਫੇਅਰ ਕੌਂਸਲ ਵਲੋਂ 19ਵਾਂ ਫ੍ਰੀ ਆਈ ਕੈਂਪ ਲਗਾਇਆ

64
0


ਗਰੀਬਾਂ ਦੀ ਨਿਸ਼ਕਾਮ ਸੇਵਾ ਤੋਂ ਉੱਤਮ ਸੇਵਾ ਹੋਰ ਨਹੀਂ- ਮੱਲ੍ਹਾ
ਜਗਰਾਓਂ, 19 ਨਵੰਬਰ ( ਵਿਕਾਸ ਮਠਾੜੂ, ਧਰਮਿੰਦਰ )¸ਸ. ਅਜੈਬ ਸਿੰਘ ਸੱਗੂ ਵੈੱਲਫੇਅਰ ਕੌਂਸਲ ਰਜਿ. ਜਗਰਾਓਂ ਵਲੋਂ ਜਿਊਣ ਸਿੰਘ ਭਾਗ ਸਿੰਘ ਮੱਲਾ੍ਹ ਚੈਰੀਟੇਬਲ ਟ੍ਰਸਟ ਅਤੇ ਬਾਬਾ ਮੋਹਣ ਸਿੰਘ ਸੱਗੂ ਦੇ ਸਹਿਯੋਗ ਨਾਲ ਅੱਖਾਂ ਦਾ 19ਵਾਂ ਫ੍ਰੀ ਆਈ ਚੈਕਅਪ ਅਤੇ ਅਪ੍ਰੇਸ਼ਨ ਕੈਂਪ ਸਰਪ੍ਰਸਤ ਕੰਵਲਜੀਤ ਸਿੰਘ ਮੱਲ੍ਹਾ, ਕਰਨਜੀਤ ਸਿੰਘ ਗਾਲਿਬ ਸੋਨੀ, ਪ੍ਰਸ਼ੋਤਮ ਲਾਲ ਖਲੀਫਾ ਅਤੇ ਜਸਵੰਤ ਸਿੰਘ ਸੱਗੂ ਦੀ ਅਗਵਾਈ ਹੇਠ ਗੁਰਦੁਆਰਾ ਵਿਸ਼ਵਕਰਮਾਂ ਮੰਦਰ ਅੱਡਾ ਰਾਏਕੋਟ ਵਿਖੇ ਲਗਾਇਆ ਗਿਆ। ਜਿਸਦਾ ਉਦਘਾਟਨ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਬਾਬਾ ਮੋਹਨ ਸਿੰਘ ਸੱਗੂ ਨੇ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੰਸਾਰ ਉਪਰ ਦੁਨੀਆਂ ਹੋ ਕੇ ਤੁਰ ਜਾਂਦੀ ਹੈ ਉਨ੍ਹਾਂ ਵਿਚੋਂ ਕੁਝ ਇਨਸਾਨ ਅਜਿਹੇ ਹੁੰਦੇ ਹਨ ਜੋ ਕਿ ਸਮਾਜ ਲਈ ਕੁਝ ਆਪਣੇ ਜੀਵਨ ਦੌਰਾਨ ਕਰਕੇ ਜਾਂਦੇ ਹਨ। ਜਿਸ ਕਾਰਨ ਉਹ ਮਰ ਕੇ ਵੀ ਜਿਉਂਦਾ ਰਹਿੰਦੇ ਹਨ ਅਤੇ ਸਮਾਜ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਦਾ ਰਹਿੰਦਾ ਹੈ। ਮਾਂ-ਬਾਪ ਦੇ ਸਰਾਧ ਕਰਨ ਨਾਲੋਂ ਉਨ੍ਹਾਂ ਦੀ ਯਾਦ ਵਿਚ ਅਜਿਹੇ ਕੈਂਪ ਲਗਾ ਕੇ ਗਰੀਬਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਨਾਲੋਂ ਵਧੀਆ ਸ਼ਰਧਾਂਜ਼ਲੀ ਬਜ਼ੁਰਗਾਂ ਨੂੰ ਹੋਰ ਕੋਈ ਨਹੀਂ ਹੋ ਸਕਦੀ। ਕੌਂਸਲ ਵਲੋਂ ਲਗਾਏ ਗਏ 19ਵੇਂ ਕੈਂਪ ਦੌਰਾਨ ਡਾ. ਨਰਿੰਦਰ ਸਿੰਘ ਅਤੇ ਸਵਰਨ ਸਿੰਘ ਕਲਸੀ ਕੁਰਕੁਸ਼ੇਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਿਸ਼ਕਾਮ ਭਾਵਨਾ ਨਾਲ ਗਰੀਬ ਦੀ ਸੇਵਾ ਬਹੁਤ ਹੀ ਉੱਤਮ ਸੇਵਾ ਹੈ। ਅੱਜ ਦੇ ਸਮੇਂ ਵਿਚ ਮਹਿੰਗਾਈ ਕਾਰਨ ਇਲਾਜ ਕਰਵਾਉਣਾ ਗਰੀਬ ਵਿਅਕਤੀ ਦੇ ਵਸ ’ਚ ਨਹੀਂ ਰਿਹਾ। ਇਸ ਮੌਕੇ ਵਿਸ਼ਵ ਪ੍ਰਸਿੱਧ ਸ਼ੰਕਰਾ ਆਈ ਹਸਪਤਾਲ ਤੋਂ ਪਹੁੰਚੀ ਅੱਖਾਂ ਦੇ ਡਾਕਟਰ ਲਿਲੀ ਵਲੋਂ ਮਰੀਜਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਖਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਮੇਂ-ਸਮੇਂ ’ਤੇ ਅੱਖਾਂ ਚੈੱਕ ਕਰਵਾਉਣ ਅਤੇ ਉਨ੍ਹਾਂ ਦੇ ਮੁਢਲੇ ਇਲਾਜ ਨਾਲ ਬਚਿਆ ਜਾ ਸਕਦਾ ਹੈ। ਜੇਕਰ ਅਸੀਂ ਆਪਣੇ ਪਿਆਰਿਆਂ ਦੀਆਂ ਅੱਖਾਂ ਮਰਨ ਉਪਰੰਤ ਜਲਾਉਣ ਦੀ ਬਜਾਏ ਉਨ੍ਹਾਂ ਨੂੰ ਦਾਨ ਕਰ ਦੇਈਏ ਤਾਂ ਉਸ ਨਾਲ ਤੁਸੀਂ ਉਨ੍ਹਾਂ ਨੂੰ ਇਸ ਸੰਸਾਰ ਵਿਚ ਕੁਝ ਸਮਾਂ ਹੋਰ ਜਿਉਂਦੇ ਦੇਖ ਸਕਦੇ ਹੋ। ਇਸ ਮੌਕੇ ਸ਼ੰਕਰਾ ਹਸਪਤਾਲ ਦੀ ਟੀਮ ਵਲੋਂ ਡਾ ਲਿਲੀ ਦੀ ਅਗੁਵਾਈ ਹੇਠ 210 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਇਸ ਸਮੇਂ ਚੈੱਕਅਪ ਦੌਰਾਨ 55 ਮਰੀਜ਼ ਅੱਖਾਂ ਦੇ ਅਪ੍ਰੇਸ਼ਨ ਵਾਲੇ ਸਾਹਮਣੇ ਆਏ। ਜਿਨ੍ਹਾਂ ਦੇ ਅਪ੍ਰੇਸ਼ਨ ਕ੍ਰਮਵਾਰ ਸ਼ੰਕਰਾ ਹਸਪਤਾਲ ’ਚ ਫ੍ਰੀ ਕਰਵਾਏ ਜਾਣਗੇ। ਇਸ ਦੌਰਾਨ ਮੰਚ ਸੰਚਾਲਨ ਕੈਪਟਨ ਨਰੇਸ਼ ਵਰਮਾ ਵਲੋਂ ਕੀਤਾ ਗਿਆ। ਇਸ ਮੌਕੋ ਕੌਂਸਲ ਦੇ ਸੈਕਟਰੀ ਪ੍ਰਵੀਨ ਜੈਨ, ਕੈਸ਼ੀਅਰ ਨਰੇਸ਼ ਗੁਪਤਾ, ਪ੍ਰੋਜੈਕਟ ਚੇਅਰਮੈਨ ਰਾਕੇਸ਼ ਸਿੰਗਲਾ, ਕੌਂਸਲਰ ਕੰਵਰਪਾਲ ਸਿੰਘ, ਰਵਿੰਦਰ ਜੈਨ, ਸੋਹਨ ਸਿੰਘ ਸੱਗੂ, ਡਾ. ਜੈ ਪਾਲ ਚੋਪੜਾ, ਸੁਖਪਾਲ ਸਿੰਘ ਖੈਹਰਾ, ਹਰਪ੍ਰੀਤ ਸਿੰਘ ਸੱਗੂ, ਕੰਵਲ ਕੱਕੜ, ਸੁਖਜਿੰਦਰ ਢਿੱਲੋਂ, ਸਤਵਿੰਦਰ ਸਿੰਘ ਸੱਗੂ, ਸੁਰਜਨ ਸਿੰਘ, ਲਲਿਤ ਜੈਨ, ਸ਼੍ਰੀਕਾਂਤ ਗੋਇਲ, ਹਰਬੰਸ ਲਾਲ ਗੁਪਤਾ, ਸੋਹਨ ਲਾਲ ਛਾਬੜਾ, ਡੀ ਕੇ ਸ਼ਰਮਾਂ, ਦਰਸ਼ਨ ਸਿੰਘ ਦੇਸ਼ ਭਗਤ, ਬਲਜਿੰਦਰ ਸਿੰਘ ਕਲਸੀ, ਇੰਜ ਕਰਨਵੀਰ ਸਿੰਘ ਸੱਗੂ, ਜਥੇਦਾਰ ਪ੍ਰਤਾਪ ਸਿੰਘ ਤੋਂ ਇਲਾਵਾ ਗੁਰਦੁਆਰਾ ਵਿਸ਼ਵਕਰਮਾਂ ਮੰਦਰ ਦੇ ਸਰਪ੍ਰਸਤ ਦਰਸ਼ਨ ਸਿੰਘ ਉੱਭੀ, ਬਿਲਡਿੰਗ ਠੇਕੇਦਾਰ ਯੂਨੀਅਨ ਦੇ ਸਰਪ੍ਰਸਤ ਜਗਦੇਵ ਸਿੰਘ ਮਠਾੜੂ, ਪ੍ਰਧਾਨ ਰਜਿੰਦਰ ਸਿੰਘ ਰਜਿੰਦਰ ਸਿੰਘ ਰਿੰਕੂ, ਰਾਜਵੰਤ ਸਿੰਘ ਸੱਗੂ, ਪਰਮਜੀਤ ਸਿੰਘ ਮਠਾੜੂ, ਤਰਲੋਟਨ ਸਿੰਘ ਪਨੇਸਰ, ਭਵਨਜੀਤ ਸਿੰਘ ਉੱਭੀ, ਅਵਤਾਰ ਸਿੰਘ ਮਠਾੜੂ, ਗੁਰਚਰਨ ਸਿੰਘ ਘਟੋੜੇ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਅਤੇ ਵਿਸ਼ਵਕਰਮਾਂ ਸਰਬ ਸਾਂਝੀ ਦੇ ਪ੍ਰਧਾਨ ਪਿ੍ਰਤਪਾਲ ਸਿੰਘ ਮਣਕੂ, ਕਸ਼ਮੀਰੀ ਲਾਲ, ਹਰਨੇਕ ਸਿੰਘ ਸੋਹੀ, ਮੰਗਲ ਸਿੰਘ ਸਿੱਧੂ ਤੋਂ ਇਲਾਵਾ ਕੌਂਸਲ ਦੇ ਸਮੂਹ ਮੈਂਬਰ ਅਤੇ ਇਲਾਕੇ ਦੀਆਂ ਹੋਰ ਬਹੁਤ ਸਾਰੀਆਂ ਮਾਨਯੋਗ ਸਖਸ਼ੀਅਤਾਂ ਨੇ ਸ. ਅਜੈਬ ਸਿੰਘ ਸੱਗੂ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

LEAVE A REPLY

Please enter your comment!
Please enter your name here