Home Uncategorized ਦਾਜ ਲਈ ਤੰਗ ਕਰਨ ਦੇ ਦੋਸ਼ ’ਚ ਦੋ ਭੈਣਾਂ ਖਿਲਾਫ ਮਾਮਲਾ ਦਰਜ

ਦਾਜ ਲਈ ਤੰਗ ਕਰਨ ਦੇ ਦੋਸ਼ ’ਚ ਦੋ ਭੈਣਾਂ ਖਿਲਾਫ ਮਾਮਲਾ ਦਰਜ

19
0


ਜਗਰਾਓਂੰ 2 ਜੁਲਾਈ ( ਸੰਜੀਵ ਗੋਇਲ, ਅਨਿਲ ਕੁਮਾਰ )-ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਪੀੜਤ ਲੜਕੀ ਦੀ ਸੱਸ ਅਤੇ ਉਸ ਦੀ ਮਾਸੀ ਸੱਸ ਖਿਲਾਫ ਥਾਣਾ ਸਦਰ ਜਗਰਾਉਂ ਵਿਖੇ ਕੇਸ ਦਰਜ ਕੀਤਾ ਗਿਆ ਹੈ। ਏਐਸਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਪੀੜਤ ਹਰਪ੍ਰੀਤ ਕੌਰ ਵਾਸੀ ਪਿੰਡ ਛੱਜਾਵਾਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਵਿਆਹ 19 ਫਰਵਰੀ 2024 ਨੂੰ ਪਿੰਡ ਛੱਜਾਵਾਲ ਦੇ ਵਾਸੀ ਗਗਨਦੀਪ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਦਾ ਪਤੀ ਗਗਨਦੀਪ ਸਿੰਘ ਨੇ ਕਾਰ ਅਤੇ ਸੋਨੇ ਦੇ ਬਰੈਸਲੇਟ ਦੀ ਮੰਗ ਕਰਨ ਲੱਗਾ ਅਤੇ ਮੇਰੀ ਸੱਸ ਨੇ ਸੋਨੇ ਦੀ ਚੇਨ ਅਤੇ ਤਿੰਨ ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਤੇਰੇ ਮਾਪਿਆਂ ਨੇ ਸਾਡੀ ਹੈਸੀਅਤ ਮੁਤਾਬਕ ਦਾਜ ਨਹੀਂ ਦਿੱਤਾ। ਉਸ ਤੋਂ ਬਾਅਦ 9 ਮਾਰਚ 2022 ਨੂੰ ਮੇਰਾ ਪਤੀ ਗਗਨਦੀਪ ਸਿੰਘ ਮੈਨੂੰ ਬਿਨਾਂ ਦੱਸੇ ਹਾਂਗਕਾਂਗ ਚਲਾ ਗਿਆ ਅਤੇ ਉਥੇ ਜਾ ਕੇ ਮੇਰਾ ਫੋਨ ਚੁੱਕਣਾ ਬੰਦ ਕਰ ਦਿੱਤਾ। ਉਸ ਦੇ ਜਾਣ ਤੋਂ ਬਾਅਦ, 5 ਅਪ੍ਰੈਲ ਨੂੰ ਮੇਰੀ ਸੱਸ ਮੈਨੂੰ ਆਪਣੀ ਭੈਣ ਜਰਨੈਲ ਕੌਰ ਨੂੰ ਭਾਈ ਰੂਪਾ, ਵਾਸੀ ਜ਼ਿਲ੍ਹਾ ਬਠਿੰਡਾ ਨੂੰ ਮਿਲਣ ਲਈ ਕਹਿ ਕੇ ਆਪਣੇ ਨਾਲ ਲੈ ਗਈ। ਉਥੇ ਇਹ ਦੋਵੇਂ ਮੈਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਲੱਗੀਆਂ। ਮੇਰੀ ਮਾਸੀ ਜਰਨੈਲ ਕੌਰ ਨੇ ਮੈਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਜਿਸ ਕਾਰਨ ਮੇਰੀ ਪਿੱਠ ’ਤੇ ਸੱਟ ਲੱਗ ਗਈ। ਜਦੋਂ ਮੈਂ ਆਪਣੇ ਪੇਕੇ ਘਰ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਮੇਰੇ ਮਾਤਾ-ਪਿਤਾ ਮੈਨੂੰ 16 ਅਪ੍ਰੈਲ ਨੂੰ ਆਪਣੇ ਨਾਲ ਲੈ ਗਏ। ਉਸ ਤੋਂ ਬਾਅਦ ਪਿੰਡ ਛੱਜਾਵਾਲ ਦੀ ਪੰਚਾਇਤ ਵਿੱਚ ਰਾਜੀਨਾਮੇ ਦੀ ਗੱਲ ਚੱਲੀ ਪਰ ਗੱਲ ਕਿਸੇ ਨਤੀਜੇ ਨਹੀਂ ਪਹੁੰਚ ਸਕੀ। ਉਸਤੋਂ ਬਾਅਦ ਦੋਵੇਂ ਪਿੰਡਾਂ ਦੇ ਪਤਵੰਤੇ ਅਤੇ ਰਿਸ਼ਤੇਦਾਰ ਫੈਸਲੇ ਲਈ ਜਗਰਾਉਂ ਵਿਖੇ ਇਕੱਠੇ ਹੋਏ ਅਤੇ ਉਥੇ ਲਿਖਤੀ ਸਮਝੌਤਾ ਹੋਣ ਤੋਂ ਬਾਅਦ ਮੈਂ ਵਾਪਸ ਆਪਣੇ ਸਹੁਰੇ ਘਰ ਚਲੀ ਗਈ। ਕੁਝ ਦਿਨਾਂ ਬਾਅਦ ਉਹ ਫਿਰ ਮੈਨੂੰ ਕਹਿਣ ਲੱਗੀਆਂ ਕਿ ਤੂੰ ਘਰ ਵਿੱਚ ਇਕੱਲੀ ਕੁੜੀ ਹੈਂ, ਆਪਣੀ ਜ਼ਮੀਨ ਵੇਚ ਕੇ ਪੈਸੇ ਲੈ ਆ। ਜਦੋਂ ਮੈਂ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਮੇਰੀ ਕੁੱਟਮਾਰ ਕੀਤੀ। ਹਰਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਉਸ ਦੀ ਸੱਸ ਬਲਜੀਤ ਕੌਰ ਵਾਸੀ ਪਿੰਡ ਛੱਜਾਵਾਲ ਅਤੇ ਮਾਸੀ ਸਲੱਸ ਜਰਨੈਲ ਕੌਰ ਨਿਵਾਸੀ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।