Home Uncategorized ਵਿਦਿਅਕ ਸੰਸਥਾਵਾਂ ਸਿੱਧਵਾਂ ਖੁਰਦ ਦੀ ਬੱਸ ਨੇ ਬਿਜਲੀ ਦੇ ਟਰਾਂਸਫਾਰਮਰ ਨੂੰ ਟੱਕਰ...

ਵਿਦਿਅਕ ਸੰਸਥਾਵਾਂ ਸਿੱਧਵਾਂ ਖੁਰਦ ਦੀ ਬੱਸ ਨੇ ਬਿਜਲੀ ਦੇ ਟਰਾਂਸਫਾਰਮਰ ਨੂੰ ਟੱਕਰ ਮਾਰੀ

36
0


ਟਰਾਂਸਫਾਰਮਰ ਹੇਠਾਂ ਡਿੱਗਿਆ, ਭਿਆਨਕ ਹਾਦਸਾ ਟਲਿਆ
ਜਗਰਾਓਂ, 2 ਜੁਲਾਈ ( ਜਗਰੂਪ ਸੋਹੀ, ਅਸ਼ਵਨੀ )- ਪੀਰ ਬਾਬਾ ਅਲੀ ਸ਼ਾਹ ਬਾਲੀ ਦੇ ਅਸਥਾਨ ਨੇੜੇ ਲਗਾਇਆ ਵੱਡਾ ਬਿਜਲੀ ਦਾ ਟਰਾਂਸਫਾਰਮਰ ਇੱਕ ਨਿੱਜੀ ਵਿੱਦਿਅਕ ਸੰਸਥਾ ਦੀ ਬੱਸ ਦੀ ਲਪੇਟ ਵਿੱਚ ਆਉਣ ਨਾਲ ਹੇਠਾਂ ਡਿੱਗ ਗਿਆ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਮੌਕੇ ’ਤੋਂ ਹਾਸਿਲ ਜਾਣਕਾਰੀ ਅਨੁਸਾਰ ਵਿੱਦਿਅਕ ਸੰਸਥਾ ਸਿੱਧਵਾਂ ਖੁਰਦ (ਸਿਧਵਾਂ ਕਲਾਂ) ਦੀ ਬੱਸ ਬੱਚਿਆਂ ਨੂੰ ਉਤਾਰ ਕੇ ਭੱਦਰਕਾਲੀ ਮੰਦਰ ਵਾਲੇ ਰਸਤੇ ਤੋਂ ਵਾਪਸ ਆ ਰਹੀ ਸੀ। ਅਚਾਨਕ ਪੀਰ ਬਾਬਾ ਅਲੀ ਸ਼ਾਹ ਬਾਲੀ ਵਾਲੀ ਥਾਂ ਨੇੜੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ ਅਤੇ ਖੰਭੇ ਦੇ ਉੱਪਰ ਲੱਗਾ ਵੱਡਾ 220 ਕੇਵੀ ਦਾ ਟਰਾਂਸਫਾਰਮਰ ਹੇਠਾਂ ਡਿੱਗ ਗਿਆ। ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਬਿਜਲੀ ਸਪਲਾਈ ਲਈ ਵੱਖ-ਵੱਖ ਖੇਤਰਾਂ ਨੂੰ ਜਾਣ ਵਾਲੀਆਂ ਹਾਈ ਵੋਲਟੇਜ ਤਾਰਾਂ ਅਤੇ ਜੰਪਰ ਟਰਾਂਸਫਰ ਦੇ ਡਿੱਦਣ ਸਮੇਂ ਟੁੱਟ ਗਏ ਅਤੇ ਸਿਰਫ ਟਰਾਂਸਫਾਰਮਰ ਹੀ ਹੇਠਾਂ ਡਿੱਗ ਗਿਆ। ਜੇਕਰ ਟਰਾਂਸਫਾਰਮਰ ਦੇ ਨਾਲ ਇੱਕ ਜੰਪਰ ਵੀ ਬਚਿਆ ਲੱਗਾ ਹੋਇਆ ਰਹਿ ਾਜੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਸਭ ਤੋਂ ਵੱਡੀ ਰਾਹਤ ਇਹ ਰਹੀ ਕਿ ਬੱਸ ਵਿੱਚ ਕੋਈ ਵੀ ਬੱਚਾ ਮੌਜੂਦ ਨਹੀਂ ਸੀ। ਉਥੇ ਸਾਈਕਲ ਮੁਰੰਮਤ ਕਰਨ ਵਾਲੀ ਦੁਕਾਨ ਦਾ ਮਾਲਕ ਅਕਸਰ ਟਰਾਂਸਫਾਰਮਰ ਹੇਠਾਂ ਬੈਠ ਕੇ ਸਾਈਕਲਾਂ ਦੀ ਮੁਰੰਮਤ ਕਰਦਾ ਹੈ ਪਰ ਦੁਪਹਿਰ ਹੋਣ ਕਰਕੇ ਉਹ ਉੱਥੇ ਨਹੀਂ ਬੈਠਾ ਸੀ। ਟਰਾਂਸਫਾਰਮਰ ਡਿੱਗਣ ਨਾਲ ਕਈ ਸਾਈਕਲ ਹੇਠਾਂ ਆ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਬੱਸ ਅਤੇ ਉਸ ਦੇ ਡਰਾਈਵਰ ਨੂੰ ਘੇਰ ਲਿਆ ਅਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
ਕੀ ਕਹਿਣਾ ਹੈ ਐਸ.ਡੀ.ਓ ਦਾ-
ਇਸ ਸਬੰਧੀ ਜਦੋਂ ਬਿਜਲੀ ਵਿਭਾਗ ਦੇ ਐਸਡੀਓ ਗੁਰਪ੍ਰੀਤ ਸਿੰਘ ਕੰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾ ਸਿੱਧਵਾਂ ਖੁਰਦ ਦੀ ਬੱਸ ਵੱਲੋਂ ਹਾਦਸੇ ਨਾਲ ਡਿੱਗੇ ਬਿਜਲੀ ਦੇ ਟਰਾਂਸਫਾਰਮਰ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਟਰਾਂਸਫਾਰਮਰ ਡਿੱਗਣ ਕਾਰਨ ਉਨ੍ਹਾਂ ਦਾ ਕਰੀਬ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜੇਕਰ ਵਿਦਿਅਕ ਸੰਸਥਾ ਇਸ ਲਈ ਮੁਆਵਜ਼ਾ ਦੇਵੇਗੀ ਤਾਂ ਕੋਈ ਸਮਝੌਤਾ ਹੋ ਸਕਦਾ ਹੈ ਨਹੀਂ ਤਾਂ ਮਾਮਲਾ ਦਰਜ ਕਰਵਾਇਆ ਜਾਵੇਗਾ।