ਜਗਰਾਉਂ , 18 ਅਕਤੂਬਰ ( ਬਲਦੇਵ ਸਿੰਘ)-ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਪ੍ਰਿੰਸੀਪਲ ਵਿਨੋਦ ਕੁਮਾਰ (ਸਟੇਟ ਅਵਾਰਡੀ) ਦੀ ਅਗਵਾਈ ਹੇਠ ,ਪੜੋ ਪੰਜਾਬ,ਪੜਾਓ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਇੰਸ ਮੇਲਾ ਕਰਵਾਇਆ ਗਿਆ। ਜਿਸ ਵਿੱਚ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਮੇਂ ਪ੍ਰਿੰਸੀਪਲ ਵਿਨੋਦ ਕੁਮਾਰ ਜੀ ਸਮੇਤ ਸਮੁੱਚੇ ਅਧਿਆਪਕਾਂ ਨੇ ਸ਼ਿਰਕਤ ਕੀਤੀ। ਵਿਦਿਆਰਥੀਆਂ ਦੇ ਬਣਾਏ ਹੋਏ ਵੱਖ ਵੱਖ ਪ੍ਰੋਜੈਕਟਾਂ ਪ੍ਰਤੀ ਸਵਾਲ ਜੁਆਬ ਪੁੱਛੇ ਤੇ ਉਹਨਾਂ ਦੀ ਤਾਰੀਫ਼ ਕੀਤੀ ।ਇਹ ਮੇਲਾ ਸਾਇੰਸ ਅਧਿਆਪਕਾਂ ਦਵਿੰਦਰ ਸਿੰਘ, ਸਰਬਜੀਤ ਕੌਰ ਅਤੇ ਪਰਮਿੰਦਰ ਕੌਰ ਹੁਰਾਂ ਦੀ ਮਿਹਨਤ ਨਾਲ ਆਯੋਜਿਤ ਕੀਤਾ ਗਿਆ। ਇਸ ਸਮੇਂ ਸਕੂਲ ਦਾ ਸਮੁੱਚਾ ਸਟਾਫ ਹਾਜਰ ਸੀ।
