ਬਾਲ ਵਰਗ ਨੇ ਕੰਪਿਊਟਰ ਪ੍ਰਤੀਯੋਗਿਤਾ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ
ਜਗਰਾਉਂ, 18 ਅਕਤੂਬਰ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸਕੈਡਰੀ ਸਕੂਲ ਜਗਰਾਉਂ ਵਿਖੇ ਸ਼ਿਸ਼ੂ ਵਰਗ- ਗਣਿਤ ਮਾਡਲ ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਹਰਗੁਣ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਬਾਲ ਵਰਗ ਦੇ ਕੰਪਿਉਟਰ ਮਾਡਲ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀ ਗਗਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਇਸ ਦੇ ਨਾਲ ਹੀ ਕੰਪਿਊਟਰ ਪ੍ਰਸ਼ਨ ਮੰਚ ਪ੍ਰਤੀਯੋਗਿਤਾ ਵਿਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਗਗਨ, ਚਰਨਪ੍ਰੀਤ ਅਤੇ ਪਾਰਸ਼ਿਵ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਜੋ ਕਿ ਇੱਕ ਬਹੁਮੁੱਲੀ ਉਪਲਬਧੀ ਹੈ। ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਨੇ ਬੱਚਿਆਂ ਨੂੰ ਪ੍ਰੋਤਸਾਹਿਤ ਕਰਦਿਆਂ ਕਿਹਾ ਕਿ ਇਹ ਉਪਲਬਧੀ ਤੁਹਾਡੀ ਕੀਤੀ ਹੋਈ ਮਿਹਨਤ ਦਾ ਨਤੀਜਾ ਹੈ। ਇਸ ਲਈ ਅੱਗੇ ਵੀ ਇਸ ਤਰ੍ਹਾ ਹੀ ਮਿਹਨਤ ਕਰਦੇ ਰਹਿਣਾ ਤਾਂ ਜੋ ਤੁਸੀਂ ਆਪਣੇ ਮਿੱਥੇ ਟੀਚੇ ਨੂੰ ਪ੍ਰਾਪਤ ਕਰ ਸਕੋ।