Home Uncategorized ਨਾਂ ਮੈਂ ਕੋਈ ਝੂਠ ਬੋਲਿਆ..?

ਨਾਂ ਮੈਂ ਕੋਈ ਝੂਠ ਬੋਲਿਆ..?

33
0


ਅਕਾਲੀ ਦਲ ਦੇ ਬਾਗੀ ਧੜ੍ਹੇ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ !
ਪੰਜਾਬ ਵਿਚ ਰਾਜਨੀਤਿਕ ਭੂਚਾਲ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਸਮੇਂ ਸਭ ਤੋਂ ਵਧ ਚਰਚਾ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ। ਜੋ ਲੱਗ ਭਗ ਬੁਰੀ ਤਰ੍ਹਾਂ ਨਾਲ ਦੋਫਾੜ ਹੋ ਚੁੱਕਾ ਹੈ। ਅਕਾਲੀ ਦਲ ਦੇ ਬਾਗੀ ਧੜੇ ਵਲੋਂ ਪੰਜਾਬ ਵਿਚ ਪਿਛਲੇ ਸਮੇਂ ਅੰਦਰ ਪੰਜਾਬ ਵਿਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦੀ ਦੀਆਂ ਘਟਵਾਨਾਂ ਦੀ ਸਹੀ ਪੈਰਵਾਈ ਅਤੇ ਜਾਂਚ ਨਾ ਕਰਨ, ਬਹਿਬਲ ਗੋਲੀ ਕਾਂਡ, ਡੇਰਾ ਮੁਖੀ ਰਾਮ ਰਹੀਮ ਨੂੰ ਹੈਰਾਨੀਜਨਕ ਢੰਗ ਨਾਲ ਬਿਨ੍ਹਾਂ ਮੰਗੇ ਦਿਤੀ ਗਈ ਮਾਫੀ, ਸੁਮੇਧ ਸੈਣੀ ਨੂੰ ਡੀਜੀਪੀ ਲਗਾਉਣਆ ਅਤੇ ਮੁਹੰਮਦ ਇਜ਼ਹਾਰ ਆਲਮ ਦੀ ਪਤਨੀ ਨੂੰ ਪਾਰਟੀ ਦੀ ਟਿਕਟ ਦੇ ਕੇ ਨਵਾਜਣ ਵਿਚ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਕਟਿਹਰੇ ਵਿਚ ਖੜ੍ਹਾ ਕਰਕੇ ਇਨ੍ਹਾਂ ਸਾਰੀਆਂ ਘਟਵਾਨਾਂ ਵਿਚ ਨਾ ਚਾਹੁੰਦੇ ਹੋਏ ਵੀ ਸੁਖਬੀਰ ਬਾਦਲ ਦਾ ਸਾਥ ਦੇਣ ਦੇ ਪਸ਼ਚਾਤਾਪ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾਉਣ ਲਈ ਅਰਦਾਸ ਕੀਤੀ ਗਈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਘੁਵੀਰ ਸਿੰਘ ਜੀ ਨੂੰ ਮਾਫੀ ਪੱਤਰ ਸੌਂਪ ਕੇ ਭੁੱਲ ਬਖਸ਼ਾਉਣ ਦੀ ਬੇਨਤੀ ਕੀਤੀ ਗਈ ਅਤੇ ਕਿਸੇ ਵੀ ਤਰ੍ਹਾਂ ਦੀ ਲਗਾਈ ਜਾਣ ਵਾਲੀ ਸਜ਼ਾ ਨੂੰ ਸਿਰ ਝੁਕਾ ਕੇ ਕਬੂਲ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਲਗਾਤਾਰ ਪਤਨ ਕਾਰਨ ਹੁਣ ਪਾਰਟੀ ’ਚ ਟਕਰਾਅ ਦੀ ਸਥਿਤੀ ਬਣ ਗਈ। ਜਿਸ ਵਿੱਚ ਇੱਕ ਪਾਸੇ ਵੱਡਾ ਬਾਗੀ ਧੜ੍ਹਾ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਲਈ ਦ੍ਰਿੜ ਹੈ ਅਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਕਿਸੇ ਵੀ ਹਾਲਤ ਵਿੱਚ ਪ੍ਰਧਾਨ ਦਾ ਅਹੁਦਾ ਛੱਡਣ ਲਈ ਤਿਆਰ ਨਹੀਂ ਹਨ। ਉਸ ਬਾਗੀ ਧੜ੍ਹੇ ਵਿਚ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਐੱਸ.ਜੀ.ਪੀ ਸੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ , ਸੁਰਜੀਤ ਸਿੰਘ ਰੱਖੜਾ ਹੋਰਨਾਂ ਪਾਰਟੀ ਆਗੂਆਂ ਸਮੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਏ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਇਹ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੇ ਹਨ। ਅਕਾਲੀ ਭਾਜਪਾ ਗਠਜੋੜ ਦੇ ਸਮੇਂ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਾ ਲੈਣਾ, ਡੇਰਾ ਮੁਖੀ ਰਾਮ ਰਹੀਮ ਨੂੰ ਨਾਟਕੀ ਢੰਗ ਨਾਲ ਮੁਆਫ਼ ਕਰਨਾ, ਸੁਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਬਣਾਉਣਾ ਅਤੇ ਮੁਹੰਮਦ ਇਜ਼ਹਾਰ ਆਲਮ ਦੀ ਪਤਨੀ ਨੂੰ ਟਿਕਟ ਦੇਣਾ ਸਿੰਘ ਵਰਗੀਆਂ ਵੱਡੀਆਂ ਗਲਤੀਆਂ ਦੇ ਚਸ਼ਮਦੀਦ ਗਵਾਹ ਬਣ ਗੇ ਹਨ। ਹੁਣ ਇਹ ਸਮਾਂ ਦੱਸੇਗਾ ਕਿ ਜਥੇਦਾਰ ਸਾਹਿਬ ਇਸ ਬਾਗੀ ਧੜ੍ਹੇ ਦੀ ਮਾਫੀ ਨੂੰ ਕਿਸ ਤਰ੍ਹਾਂ ਲੈਂਦੇ ਹਨ ਅਤੇ ਕਿਸ ਤਰ੍ਹਾਂ ਦੀ ਸਜ਼ਾ ਲਗਾਉਂਦੇ ਹਨ। ਪਰ ਇਥੇ ਵੱਡਾ ਸਵਾਲ ਇਹ ਹੈ ਕਿ ਜਦੋਂ ਕਾਂਗਰਸ ਸਰਕਾਰ ਸਮੇਂ ਕਾਂਗਰਸ ਲੀਡਰਸ਼ਿਪ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਨਿਸ਼ਾਨੇ ’ਤੇ ਲੈਂਦੀ ਸੀ ਤਾਂ ਇਹ ਸਾਰੇ ਲੋਕ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ’ਚ ਖੜ੍ਹੇ ਹੋ ਜਾਂਦੇ ਸਨ ਅਤੇ ਕਾਂਗਰਸ ਅਤੇ ਉਨ੍ਹਾਂ ਦੀ ਲੀਡਰਸ਼ਿਪ ’ਤੇ ਝੂਠੇ ਦੋਸ਼ ਲਗਾਉਣ ਦਾ ਦਾਅਵਾ ਕਰਦੇ ਸਨ। ਇਹ ਸਾਰੀਆਂ ਘਟਨਾਵਾਂ ਇਹ ਸਾਰੇ ਨੇਤਾਵਾਂ ਦੀ ਮੌਜੂਦਗੀ ਅਤੇ ਸਹਿਮਤੀ ਦੌਰਾਨ ਘਟੀਆਂ। ਹੁਣ ਜਦੋਂ ਉਹ ਸੱਤਾ ਤੋਂ ਬਾਹਰ ਹੋ ਗਏ ਹਨ, ਖੁਦ ਨੂੰ ਪਾਕ ਸਾਫ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਾਰੇ ਮਾਮਲੇ ਅਜੇ ਵੀ ਅਦਾਲਤੀ ਪ੍ਰਕਿਰਿਆ ਵਿੱਚ ਚੱਲ ਰਹੇ ਹਨ। ਇਨ੍ਹਾਂ ਵਲੋਂ ਦਿਤਾ ਲਿਖਤੀ ਮਾਫੀਨਾਮਾ ਅਤੇ ਕਬੂਲਨਾਮਾ ਅਦਾਲਤੀ ਪ੍ਰਕਿਰਿਆ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਕਾਫੀ ਭਾਰੀ ਪੈ ਸਕਦਾ ਹੈ। ਪਰ ਹੁਣ ਇਸ ਧੜੇ ਵੱਲੋਂ ਸ੍ਰੀ ਅਕਾਲ ਤੱਕ ਪਹੁੰਚ ਕਰਕੇ ਮੁਆਫੀ ਮੰਗਣ ਨੂੰ ਸਿਆਸੀ ਸਟੰਟ ਮੰਨਿਆ ਜਾ ਰਿਹਾ ਹੈ ਕਿਉਂਕਿ ਜੇ ਇਨ੍ਹਾਂ ਵਿਚੋਂ ਕਿਸੇ ਨੂੰ ਗੁਰੂ ਦਾ ਡਰ ਹੁੰਦਾ ਤਾਂ ਪੰਜਾਬ ਵਿੱਚ ਜਦੋਂ ਬੇਅਦਬੀ ਦੀਆ ਘਟਵਾਨਾਂ ਹੋ ਰਹੀਆਂ ਸਨ, ਸੁਮੇਧ ਸੈਣੀ ਨੂੰ ਡੀਜੀਪੀ ਬਣਾਇਆ ਜਾ ਰਿਹਾ ਸੀ, ਰਾਮ ਰਹੀਮ ਨੂੰ ਨਾਟਕੀ ਢੰਗ ਨਾਲ ਮੁਆਫ਼ੀ ਦਿੱਤੀ ਗਈ ਸੀ ਤਾਂ ਇਨਾਂ ਨੂੰ ਉਸ ਸਮੇਂ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਸੀ। ਚੰਦੂਮਾਜਰਾ ਦੀ ਖ਼ਬਰ ਉਸ ਸਮੇਂ ਦੀ ਸੋਸ਼ਲ ਮੀਡੀਆ ’ਤੇ ਵੀ ਖੂਬ ਚਰਚਾ ਹੋਈ ਸੀ, ਜਿਸ ’ਚ ਉਨ੍ਹਾਂ ਨੇ ਰਾਮ ਰਹੀਮ ਨੂੰ ਮੁਆਫੀ ਦੇਣ ਨੂੰ ਸਹੀ ਠਹਿਰਾਇਆ ਸੀ ਅਤੇ ਮਾਫੀ ਦਾ ਸਵਾਗਤ ਕੀਤਾ ਸੀ। ਇੱਥੇ ਇਕ ਹੋਰ ਦਿਲਚਸਪ ਗੱਲ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਬਾਦਲ ਭਾਵੇਂ ਇਸ ਵੱਡੀ ਮੁਸ਼ਿਕਲ ਚੋਂ ਉੱਭਰਨ ਲਈ ਹਰ ਹੱਥ ਪੈਰ ਮਾਰ ਰਹੇ ਹਨ , ਅਜਿਹੇ ’ਚ ਉਨ੍ਹਾਂ ਦੇ ਰਿਸ਼ਤੇਦਾਰ ਜਿਨ੍ਹਾਂ ਨੂੰ ਬਾਦਲ ਪਰਿਵਾਰ ਨੇ ਬਿਨਾਂ ਮਿਹਨਤ ਘਰੋਂ ਬੈਠੇ ਨੂੰ ਰਾਜਨੀਤੀ ਦਾ ਤਾਜ ਪਹਿਨਾ ਕੇ ਬਾਦਸ਼ਾਹ ਬਣਾ ਦਿਤਾ ਸੀ , ਉਹ ਬਿਕਰਮ ਮਜੀਠੀਆ ਜੋ ਕਿ ਛੋਟੀਆਂ-ਛੋਟੀਆਂ ਗੱਲਾਂ ਦਾ ਵੱਡਾ ਬਤੰਗੜ ਬਣਾ ਕੇ ਕਾਫੀ ਰੌਲਾ ਪਾਉਂਦੇ ਹਨ, ਇਸ ਮਾਮਲੇ ’ਚ ਉਨ੍ਹਾਂ ਦੀ ਚੁੱਪੀ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ ਇਹ ਸਥਿਤੀ ਪਹਿਲਾਂ ਵੀ ਕਈ ਵਾਰ ਪੈਦਾ ਹੋ ਚੁੱਕੀ ਹੈ। ਪਰ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਅਜਿਹੀਆਂ ਪ੍ਰਸਿਥਿਤੀਆਂ ਵਿਚੋਂ ਪਾਰਟੀ ਅਤੇ ਖੁਦ ਨੂੰ ਕੱਢਣ ਦੇ ਮਾਹਿਰ ਸਨ ਪਰ ਇਸ ਵਾਰ ਉਹ ਨਹੀਂ ਹਨ ਅਤੇ ਇਸ ਮੁਸ਼ਿਕਲ ਦਾ ਸਾਹਮਣਾ ਖੁਦ ਸੁਖਬੀਰ ਬਾਦਲ ਨੂੰ ਕਰਨਾ ਪਏਗਾ। ਪੰਜਾਬ ’ਚ ਹੋਣ ਵਾਲੀਆਂ ਜਿਮਨੀ ਚੋਣਾਂ ’ਚ ਵਿਰੋਧੀ ਧੜ੍ਹੇ ਅਤੇ ਸੁਖਬੀਰ ਬਾਦਲ ਦੀ ਪ੍ਰਖਿਆ ਹੋਵੇਗੀ। ਖਾਸ ਕਰਕੇ ਸੁਖਬੀਰ ਬਾਦਲ ਲਈ ਗਿੱਦੜਬਾਹਾ ਦੀ ਸੀਟ ਮਹਤੱਵਪੂਰਨ ਹੋਵੇਗੀ ਕਿਉਂਕਿ ਇਹ ਬਾਗਲ ਪਰਿਵਾਰ ਦੀ ਸੁਰਖਿਅਤ ਸੀਟ ਮੰਨੀ ਜਾਂਦੀ ਰਹੀ ਹੈ ਅਤੇ ਇਸ ਵਾਰ ਇਥੋਂ ਕਾਂਗਰਸ ਦੇ ਅਮਰਿੰਦਰ ਸਿਘ ਰਾਜਾ ਵੜਿੰਗ ਵਿਧਾਇਕ ਸਨ ਅਤੇ ਹੁਣ ਉਹ ਐਮਪੀ ਹਨ। ਇਸ ਖਾਲੀ ਹੋਈ ਸੀਟ ਤੇ ਖੁਦ ਸੁਖਬੀਰ ਬਾਦਲ ਮੈਦਾਨ ਵਿਚ ਉੱਤਰ ਸਕਦੇ ਹਨ। ਮੈਦਾਨ ’ਚ ਉਤਰਨ ਤੋਂ ਪਹਿਲਾਂ ਸੁਖਵੀਰ ਬਾਦਲ ਨੂੰ ਆਪਣੇ ਹੀ ਲੋਕਾਂ ਨਾਲ ਲੜ ਕੇ ਜਿੱਤ ਪ੍ਰਾਪਤ ਕਰਨੀ ਪਵੇਗੀ। ਇਸ ਤੋਂ ਬਾਅਦ ਹੀ ਉਹ ਇੱਕ ਕਾਬਲ ਖਿਡਾਰੀ ਬਣ ਕੇ ਮੈਦਾਨ ਵਿੱਚ ਖੜੇ ਹੋ ਸਕਣਗੇ,। ਹੁਣ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਊਠ ਕਿਸ ਕਰਵਟ ਬੈਠੇਗਾ ਇਸ ਤੇ ਸਭ ਦੀ ਨਜ਼ਰ ਰਹੇਗੀ।
ਹਰਵਿੰਦਰ ਸਿੰਘ ਸੱਗੂ।
98723-27899