ਜਗਰਾਓਂ,3 ਅਗਸਤ ( ਰਾਜੇਸ਼ ਜੈਨ )-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਓਂ ਵਿਖ਼ੇ ਡੀ. ਐਸ.ਪੀ. ਟ੍ਰੈਫਿਕ ਪੁਲਿਸ ਗੁਰਬਿੰਦਰ ਸਿੰਘ ਦੀ ਅਗਵਾਈ ਵਿਚ ਕੁਲਵਿੰਦਰ ਸਿੰਘ ਐਸ. ਆਈ ਇੰਚਾਰਜ ਟ੍ਰੈਫਿਕ ਪੁਲਿਸ ਜਗਰਾਓਂ ਵਲੋਂ ਸਕੂਲ ਵਿਚ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਵਿਦਿਆਰਥੀਆ ਅਤੇ ਡਰਾਈਵਰਾ ਨੂੰ ਟ੍ਰੈਫਿਕ ਨਿਯਮੋ ਤੋਂ ਜਾਣੂ ਕਰਵਾਇਆ ਗਿਆ ਤਾ ਜੋ ਕੋਈ ਵੀ ਅਣਸੁਖਾਵੀ ਘਟਨਾ ਤੋਂ ਬੱਚਿਆਂ ਜਾ ਸਕੇ ਇਸ ਮੌਕੇ ਹਰਪਾਲ ਸਿੰਘ ਇੰਚਾਰਜ ਐਜੂਕੇਸ਼ਨ ਸੈਲ ਅਤੇ ਕੁਮਾਰ ਸਿੰਘ ਐਸ. ਆਈ ਨੇ ਵਿਦਿਆਰਥੀਆ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਟ੍ਰੈਫਿਕ ਪੁਲਿਸ ਨੂੰ ਦੇਖ ਕੇ ਘਬਰਾਓ ਨਾ ਬਲਕਿ ਸਾਡਾ ਸਾਥ ਦਿਓ ਤਾ ਹਰ ਕੋਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੇ 16 ਸਾਲ ਤੱਕ ਉਮਰ ਦੇ ਵਿਦਿਆਰਥੀਆ ਦਾ ਲਰਨਿੰਗ ਲਾਇਸੈਂਸ ਬਣਦਾ ਹੈ ਵਿਦਿਆਰਥੀ ਜਰੂਰ ਬਨਾਉਣ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆ ਅਤੇ ਡ੍ਰਾਇਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਵੀਨਾ ਸਹਿਗਲ, ਨਵਦੀਪ ਬਾਵਾ, ਸਨੀ ਪਾਸੀ, ਬੇਅੰਤ ਸਿੰਘ, ਸਰਬਜੀਤ ਸਿੰਘ, ਨਵਜੀਤ ਸ਼ਰਮਾ, ਅਨੀਤਾ ਸ਼ਰਮਾ, ਰਿਪਲ ਰਾਣੀ, ਅੰਕਿਤਾ ਗੁਪਤਾ, ਬਬਲੀ ਗੋਇਲ, ਨਵਜੋਤ ਕੌਰ ਆਦਿ ਹਾਜ਼ਿਰ ਸਨ ।