ਸ੍ਰੀ ਗੋਇੰਦਵਾਲ ਸਾਹਿਬ(ਧਰਮਿੰਦਰ )ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਆਬਾਦ ਲੜਕਿਆਂ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਧੂਮ ਧਾਮ ਨਾਲ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਸਕੂਲ ਪਿੰ੍ਸੀਪਲ ਗੁਰਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਪਹੁੰਚਣ ‘ਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਇਸ ਮੌਕੇ ਨੂੰ ਯਾਦਗਾਰੀ ਬਨਾਉਣ ਲਈ ਸਕੂਲ ਵਿਚ ਫਲਦਾਰ ਬੂਟੇ ਲਗਾਏ। ਇਸ ਮੌਕੇ ਸੇਵਾ ਮੁਕਤ ਪਿੰ੍ਸੀਪਲ ਗੁਰਦੇਵ ਸਿੰਘ ਸੰਧੂ, ਸੇਵਾ ਮੁਕਤ ਪਿੰ੍ਸੀਪਲ ਪ੍ਰਸ਼ੋਤਮ ਲਾਲ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਪਿੰ੍ਸੀਪਲ ਗੁਰਿੰਦਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਤੇ ਨਿਰੋਏ ਸਮਾਜ ਦੀ ਸਿਰਜਣਾ ਸਾਨੂੰ ਕੁਦਰਤ ਨਾਲ ਪਿਆਰ ਕਰਨਾ ਪੈਣਾ ਹੈ, ਤਾਂ ਹੀ ਅਸੀਂ ਕੁਦਰਤ ਦੀ ਗੋਦ ਦਾ ਅਨੰਦ ਮਾਣ ਸਕਾਂਗੇ। ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਵੀ ਕਰਨਾ ਚਾਹੀਦਾ ਹੈ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀਆਂ ਕਿਤਾਬਾਂ ਦੀ ਵੰਡ ਕਰਦਿਆਂ ਪਿੰ੍ਸੀਪਲ ਗੁਰਿੰਦਰ ਸਿੰਘ ਅਤੇ ਅਧਿਆਪਕਾਂ ਨੇ ਕਿਹਾ ਕਿ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲਾਂ ਵਿਚ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਦੇ ਹੱਥਾਂ ਵਿਚ ਕਿਤਾਬਾਂ ਪਹੁੰਚ ਗਈਆਂ ਹਨ। ਜਿਸ ਲਈ ਪੰਜਾਬ ਦੇ ਸਿੱਖਿਆ ਮੰਤਰੀ ਵਧਾਈ ਦੇ ਹੱਕਦਾਰ ਹਨ, ਜਿਨਾਂ੍ਹ ਦੇ ਨਿਰਦੇਸ਼ਾਂ ‘ਤੇ ਸਰਕਾਰੀ ਸਕੂਲਾਂ ਵਿਚ ਇਕ ਦਿਨ ਵਿਚ ਰਿਕਾਰਡ ਦਾਖ਼ਲੇ ਕਰਨ ਉਪਰੰਤ ਹੁਣ ਅਪ੍ਰਰੈਲ ‘ਚ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਦੇ ਹੱਥਾਂ ਵਿਚ ਨਵੇਂ ਅਕਾਦਮਿਕ ਸੈਸ਼ਨ ਦੀਆਂ ਕਿਤਾਬਾਂ ਹਨ। ਉਨਾਂ੍ਹ ਕਿਹਾ ਕਿ ਨਵੀਂ ਸੋਚ ਅਤੇ ਉੱਚੇ ਵਿਚਾਰ ਸਮੇਂ ਦੀ ਮੰਗ ਹੈ, ਇਸ ਲਈ ਸਾਰਿਆਂ ਨੇ ਪਹਿਲੇ ਦਿਨ ਤੋਂ ਹੀ ਆਪਣੇ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਲਈ ਦਿ੍ੜ੍ਹ ਸੰਕਲਪ ਨਾਲ ਪੜਾਈ ਕਰਨੀ ਚਾਹੀਦੀ ਹੈ। ਇਸ ਮੌਕੇ ਸਤਨਾਮ ਸਿੰਘ ਐੱਸਐੱਲਏ, ਮਾਸਟਰ ਰਜਿੰਦਰਪਾਲ ਸਿੰੰਘ, ਰਣਯੋਧ ਸਿੰਘ, ਜਸਕਰਨ ਸਿੰਘ,ਜਸਕਰਨ ਸਿੰਘ ਕਲਰਕ, ਗੁਰਚਰਨ ਸਿੰਘ, ਅਮਰਜੋਤ ਸਿੰਘ, ਜੋਬਨਪ੍ਰਰੀਤ ਸਿੰਘ, ਮਨਵਿੰਦਰ ਕੌਰ, ਸੰਦੀਪ ਕੌਰ, ਬਲਵਿੰਦਰ ਕੌਰ, ਸੰਦੀਪ ਸਿੰਘ ਕੰਪਿਊਟਰ ਟੀਚਰ, ਰਣਜੀਤ ਕੌਰ, ਸਨੇਹ, ਦਲਜੀਤ ਕੌਰ, ਰਾਜਪਾਲ ਕੌਰ ਅਤੇ ਸਮੂਹ ਸਟਾਫ ਹਾਜਰ ਸੀ।