ਜਗਰਾਉਂ, 18 ਫਰਵਰੀ ( ਲਿਕੇਸ਼ ਸ਼ਰਮਾਂ )-ਸ਼ਿਵਰਾਤਰੀ ਦੇ ਮੌਕੇ ਅੱਡਾ ਰਾਏਕੋਟ ਵਿਖੇ ਐਸ਼ਲੇ ਮਾਣਕ ਦੀ ਅਗਵਾਈ ਹੇਠ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦਾ ਵਿਸ਼ਾਲ ਭੰਡਾਰਾ ਸਵੇਰ ਤੋਂ ਬਾਅਦ ਦੁਪਹਿਰ ਤੱਕ ਲਗਾਤਾਰ ਲਗਾਇਆ ਗਿਆ। ਸਵੇਰ ਤੋਂ ਹੀ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ, ਉਪਰੰਤ ਕੜ੍ਹੀ ਚੌਲ, ਬਰੈਡ ਪਕੌੜੇ, ਚਾਹ, ਖੀਰ ਅਤੇ ਹਲਵੇ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਮੂਹ ਨੌਜਵਾਨਾਂ ਨੇ ਵੱਧ ਚੜ੍ਹ ਕੇ ਸੇਵਾ ਕੀਤੀ। ਇਸ ਮੌਕੇ ਐਸ਼ਲੇ ਮਾਣਕ ਤੋਂ ਇਲਾਵਾ ਹੈਰੀ ਰਾਮ, ਰਮਨ ਕੁਮਾਰ, ਨੀਰਜ ਕੁਮਾਰ, ਸੂਰੀ ਨਾਹਰ, ਮੁਕੇਸ਼ ਕੁਮਾਰ ਜੋਨਾ ਮਿੱਤਲ ਅਤੇ ਅਸ਼ੀਸ਼ ਕੁਮਾਰ ਹਾਜ਼ਰ ਸਨ।
