ਅੰਮ੍ਰਿਤਸਰ 16 ਅਪ੍ਰੈਲ (ਰੋਹਿਤ – ਮੁਕੇਸ਼) : ਇਲੈਕਸ਼ਨ ਕਮਿਸ਼ਨ ਅਤੇ ਡਿਪਟੀ ਕਮਿਸਨਰ, ਅੰਮ੍ਰਿਤਸਰ ਦੇ ਆਦੇਸ ਮੁਤਾਬਕ ਸੁਰਿੰਦਰ ਸਿੰਘ, ਪੀ.ਸੀ.ਐਸ, ਵਧੀਕ ਕਮਿਸਨਰ-ਕਮ-ਸਹਾਇਕ ਰਿਟਰਨਿੰਗ ਅਫਸਰ 019-ਅੰਮ੍ਰਿਤਸਰ ਦੱਖਣੀ ਦੀ ਅਗਵਾਈ ਹੇਠ ਸਵੀਪ ਗਤੀਵਿਧੀਆਂ ਤਹਿਤ ਮਹਿੰਦੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੱਚਿਆ ਨੇ ਚੋਣਾਂ ਨਾਲ ਸਬੰਧਤ ਮਹਿੰਦੀ ਦੇ ਵੱਖ-ਵੱਖ ਡਿਜਾਇਨ ਹੱਥਾਂ ਤੇ ਬਣਾਏ।
ਇਸ ਮੌਕੇ ਵਧੀਕ ਕਮਿਸਨਰ ਸਾਹਿਬ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੇ ਘਰ, ਇਲਾਕੇ ਅਤੇ ਆਲੇ ਦੁਆਲੇ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਨੋਡਲ ਅਫਸਰ ਪਿ੍ਰੰਸੀਪਲ ਸ੍ਰੀ ਮੋਨਿਕਾ ਜੀ ਨੇ ਖਾਸਕਰ ਬਜੁਰਗ ਅਤੇ ਪੀ.ਡਬਲਯੂ.ਡੀ ਵੋਟਰਾਂ ਦੀ ਵੋਟਾਂ ਪਵਾਉਣ ਵਿੱਚ ਵੱਧ ਤੋਂ ਵੱਧ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਤੇ ਵਧੀਕ ਕਮਿਸਨਰ ਵੱਲੋਂ ਜੇਤੂ ਬੱਚਿਆ ਨੂੰ ਇਨਾਮ ਦਿੱਤੇ ਗਏ।ਇਸ ਮੌਕੇ ਤੇ ਇਲੈਕਸਨ ਇੰਚਾਰਜ ਸੰਜੀਵ ਕਾਲੀਆ,ਪ੍ਰਦੀਪ ਕੁਮਾਰ, ਸੋਨਿਆ ਰਾਣੀ, ਸੁੱਭਕਿਰਨ ਕੌਰ,ਰੁਪਿੰਦਰਪਾਲ ਕੌਰ, ਨੀਰਜ ਮੈਡਮ ਆਦਿ ਹਾਜਰ ਸਨ।