Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਕੀ ਸੁਖਬੀਰ ਦੀ ਮੁਆਫੀ ਨਾਲ ਹੋ ਸਕਦੀ ਹੈ...

ਨਾਂ ਮੈਂ ਕੋਈ ਝੂਠ ਬੋਲਿਆ..?
ਕੀ ਸੁਖਬੀਰ ਦੀ ਮੁਆਫੀ ਨਾਲ ਹੋ ਸਕਦੀ ਹੈ ਪੰਥਕ ਏਕਤਾ?

36
0


ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰੂ ਸਾਹਿਬ ਪਾਸੋਂ ਬਤੌਰ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਆਪਣੀ ਸਰਕਾਰ ਦੇ ਸਮੇਂ ਦੌਰਾਨ ਕੀਤੀਆਂ ਹੋਈਆਂ ਗਲਤੀਆਂ ਦੀ ਮਾਫੀ ਮੰਗੀ। ਜਿਸ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਮੰਦਭਾਗੀਆਂ ਘਟਨਾਵਾਂ ਤੇ ਇਨਸਾਫ਼ ਨਹੀਂ ਕਰ ਸਕੇ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਜਾਣੇ-ਅਣਜਾਣੇ ਵਿੱਚ ਹੋਈਆਂ ਹਰ ਤਰ੍ਹਾਂ ਦੀਆਂ ਗਲਤੀਆਂ , ਜੇਕਰ ਕਿਸੇ ਦਾ ਦਿਲ ਦੁਖਾਇਾ ਹੋਵੇ ਤਾਂ ਉਸ ਵਿਅਕਤੀ ਤੋਂ ਵੀ ਮੁਆਫ਼ੀ ਮੰਗਣ ਬਾਰੇ ਕਿਹਾ ਗਿਆ। ਇਸ ਮਾਫੀ ਦੀਆਂ ਚਰਚਾਵਾਂ ਖੂਬ ਹੋ ਰਹੀਆਂ ਹਨ ਅਤੇ ਹਰ ਪਾਸੇ ਤੋਂ ਹਰ ਤਰ੍ਹਾਂ ਦੀ ਪ੍ਰਤਿਕ੍ਰਿਆ ਵੀ ਆ ਰਹੀ ਹੈ। ਜਿਸ ’ਚ ਸਭ ਤੋਂ ਵੱਡਾ ਤੇ ਅਹਿਮ ਪ੍ਰਤੀਕਰਮ ਦਿੰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਵੀਰ ਸਿੰਘ ਵੱਲੋਂ ਮੁਆਫੀ ਮੰਗਣ ’ਤੇ ਉਹ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ’ਤੇ ਵਿਚਾਰ ਕਰ ਸਕਦੇ ਹਨ। ਪਰ ਆਮ ਆਦਮੀ ਪਾਰਟੀ ਨੇ ਇਕਸੁਰ ਵਿਚ ਕਿਹਾ ਕਿ ਮਾਫੀ ਤਾਂ ਗਲਤੀਆਂ ਦੀ ਹੁੰਦੀ ਹੈ ਅਤੇ ਗਲਤੀਆਂ ਹੀ ਮਾਫ ਕੀਤੀਆਂ ਜਾਂਦੀਆਂ ਹਨ ਪਰ ਜਾਣ ਬੁੱਝ ਕੇ ਕੀਤੇ ਗੁਨਾਹ ਦੀ ਤਾਂ ਸਿਰਫ ਸਜ਼ਾ ਹੀ ਹੁੰਦੀ ਹੈ। ਇਸ ਲਈ ਸੁਖਬੀਰ ਬਾਦਲ ਹੁਣ ਸਿਰਫ ਮਗਰਮੱਛ ਦੇ ਹੰਝੂ ਵਹਾ ਕੇ ਪੰਜਾਬ ਵਿਚ ਗਵਾਚੀ ਹੋਈ ਰਾਜਨੀਤਿਕ ਜ਼ਮੀਨ ਨੂੰ ਹਾਸਿਲ ਕਰਨ ਲਈ ਹੱਥ ਪੈਰ ਮਾਰ ਰਹੇ ਹਨ ਪਰਸਿੱਖ ਕੌਮ ਅਤੇ ਪੰਜਾਬ ਨਿਵਾਸੀ ਉਨ੍ਹਾਂ ਨੂੰ ਕਦੇ ਵੀ ਮਾਫ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਵਲੋਂ ਕੀਤੇ ਗਏ ਗੁਨਾਹ ਬਖਸ਼ਣਯੋਗ ਨਹੀਂ ਹਨ। ਤੀਜਾ ਪ੍ਰਤੀਕ੍ਰਮ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਣ ਮੁਆਫੀ ਮੰਗ ਕੇ ਭਾਜਪਾ ਨਾਲ ਗਠਜੋੜ ਕਰਨਾ ਚਾਹੁੰਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਨ ਅਤੇ ਵਰਕਰ ਇਸ ਨੂੰ ਆਪਣੇ ਗੁਰੂ ਤੋਂ ਦਿਲੋਂ ਇਕ ਨਿਮਾਏ ਸਿੱਖ ਵਲੋਂ ਮੰਗੀ ਗਈ ਮੁਆਫੀ ਕਹਿ ਕੇ ਵਡਿਆਈ ਕਰ ਰਹੇ ਹਨ ਅਤੇ ਉਹ ਇਹ ਵੀ ਦਾਅਵਾ ਕਰਦੇ ਹਨ ਕਿ ਗੁਰੂ ਦੇ ਦਰ ਤੋਂ ਸੱਚੇ ਮਨ ਨਾਲ ਕੀਤੀ ਬੇਨਤੀ ਨੂੰ ਗੁਰੂ ਸਾਹਿਬ ਹਮੇਸ਼ਾ ਪ੍ਰਵਾਨ ਕਰਦੇ ਹਨ ਅਤੇ ਬਖਸ਼ਣਯੋਗ ਹਨ। ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਸੁਖਵੀਰ ਬਾਦਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗ ਲੈਣ ਨਾਲ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੁਆਚੀ ਹੋਈ ਜਮੀਨ ਨੂੰ ਮੁੜ ਹਾਸਲ ਹੋ ਸਕੇਗੀ ? ਪੰਜਾਬ ਵਿੱਚ ਸੱਤਾ ਦੇ ਨਸ਼ੇ ਵਿੱਚ ਚੂਰ ਇਹਨਾਂ ਨੇ ਜੋ ਗਲਤੀਆਂ ਕੀਤੀਆਂ ਸਨ ਉਹ ਮਾਫ ਹੁੰਦੀਆਂ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਸੀ ਤਾਂ ਇਸ ਪੂਰੇ ਪਰਿਵਾਰ ਨੇ ਆਪਣੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਵਿੱਚ ਜਾ ਕੇ ਸੰਗਤ ਦੇ ਜੂਠੇ ਭਾਂਡੇ ਸਾਫ਼ ਕੀਤੇ ਅਤੇ ਸੰਗਤਾਂ ਦੀਆਂ ਜੁੱਤੀਆਂ ਵੀ ਸਾਫ਼ ਕੀਤੀਆਂ ਸਨ ਅਤੇ ਉਸ ਸਮੇਂ ਵੀ ਮਾਫੀ ਮੰਗਣ ਦੀ ਗੱਲ ਕੀਤੀ ਸੀ। ਪਰ ਸੰਗਤ ਨੇ ਉਨ੍ਹਾਂ ਨੂੰ ਮਾਫ ਨਹੀਂ ਕੀਤਾ। ਸੱਤਾ ਦੇ ਨਸ਼ੇ ਵਿੱਚ ਧੁੱਤ ਬਾਦਲ ਦਲ ਵੱਲੋਂ ਸੱਤਾ ਦੀ ਦੁਰਵਰਤੋਂ ਇੱਕ ਵੱਡੀ ਮਿਸਾਲ ਹੈ ਅਤੇ ਜਿਸ ਲਈ ਉਨ੍ਹਾਂ ਮਿਲੀ ਸਜਾ ਵੀ ਬੇਮਿਸਾਲ ਹੈ। ਸੰਗਤ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਨੇ ਸੁਮੇਧ ਸਿੰਘ ਸੈਣੀ ਵਰਗੇ ਪੁਲਿਸ ਅਧਿਕਾਰੀ ਨੂੰ ਡੀ.ਜੀ.ਪੀ. ਨਿਯੁਕਤ ਕਰ ਦਿੱਤਾ। ਬਹਿਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਉਨ੍ਹਾਂ ਨੂੰ ਕਦੇ ਇਹ ਅਹਿਸਾਸ ਨਹੀਂ ਹੋਇਆ ਕਿ ਉਨ੍ਹਾਂ ਦੇ ਸ਼ਾਸਨ ਦੀ ਸਭ ਤੋਂ ਵੱਡੀ ਗਲਤੀ ਹੈ, ਡੇਰਾ ਸਿਰਸਾ ਦੇ ਰਾਮ ਰਹੀਮ ਨੂੰ ਮੁਆਫ਼ੀ ਦੇਣ ਦਾ ਮਾਮਲਾ ਜਿਸ ਵਿਚ ਸਭ ਕੁਝ ਸਪਸ਼ਟੱ ਹੋਣ ਦੇ ਹਬਾਵਜੂਦ ਵੀ ਉਨ੍ਹਾਂ ਕਦੇ ਇਹ ਗੱਲ ਨਹੀਂ ਮੰਨੀ ਕਿ ਇਹ ਉਨ੍ਹਾਂ ਦੀ ਬੱਜਰ ਗਲਤੀ ਸੀ, ਪੰਥ ਵਿਚੋਂ ਛੇਕੇ ਹੋਣ ਦੇ ਬਾਵਜੂਦ ਇਨ੍ਹਾਂ ਦੇ ਨੇਤਾ ਉਸਦੇ ਪਾਸ ਵੋਟ ਦੀ ਚਾਹਤ ਲਈ ਜਾਂਦੇ ਰਹੇ। ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਹੋਰ ਤਖਤ ਸਹਿਬਾਨ ਦੇ ਜਥੇਦਾਰ ਸਾਹਿਬ ਨੂੰ ਆਪਣੀ ਮਰਜ਼ੀ ਅਏਨੁਸਾਰ ਜਦੋਂ ਚਾਹਿਆ ਫਾਰਗ ਕਰ ਦਿਤਾ ਅਤੇ ਜਿਸਨੂੰ ਚਾਹਿਆ ਬਿਠਾ ਦਿਤਾ ਗੁਰਦੁਆਰਿਆਂ ਦੇ ਪ੍ਰਬੰਧਾਂ ਵਿਚ ਹਰ ਤਰ੍ਹਾਂ ਦੀ ਦਖਲ ਅੰਦਾਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜਾ ਅਤੇ ਜੇਬ ਵਿਚੋਂ ਕੱਢੀ ਪਰਚੀ ਨਾਲ ਪ੍ਰਧਾਨ ਥਾਪਣੇ, ਸ੍ਰੀ ਆਨੰਦਪੁਰ ਸਾਹਿਬ ਦਾ ਮਤਾ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਲਈ ਚੰਡੀਗੜ੍ਹ ਹਾਸਲ ਕਰਨਾ, ਇਹ ਸਭ ਕੁਝ ਭੁੱਲ ਜਾਣਾ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਵੱਡੀਆਂ ਗਲਤੀਆਂ ਰਹੀਆਂ ਹਨ। ਜਿਸਦਾ ਕਗੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਪਛਤਾਵਾ ਨਹੀਂ ਕੀਤਾ ਅਤੇ ਚੋਣਾਂ ਸਮੇਂ ਪੰਥ ਨੂੰ ਖਤਰੇ ਦਾ ਹਵਾਲਾ ਦੇ ਕੇ ਵੋਟਾਂ ਮੰਗੀਆਂ, ਅਮਨ-ਕਾਨੂੰਨ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਣ, ਆਪਣੇ ਲੋਕਾਂ ਖਿਲਾਫ ਅਪਰਾਧੀ ਹੋਣਦੇ ਬਾਵਜੂਦ ਵੀ ਪੁਲਿਸ ਨੂੰ ਕੋਈ ਕਾਰਵਾਈ ਨਾ ਕਰਨ ਦੇਣੀ ਅਤੇ ਵਿਰੋਧੀਆਂ ਤੇ ਝੂਠੇ ਮੁਕਦਮੇ ਦਰਜ ਕਰਵਾਉਣੇ ਬਾਦਲ ਤੇ ਮਜੀਠੀਆ ਦੇ ਹਿੱਸੇ ਆਏ। ਜਿਸਦਾ ਕਦੇ ਵੀ ਇਨ੍ਹਾਂ ਨੂੰ ਅਹਿਸਾਸ ਨਹੀਂ ਹੋਇਆ ਅਤੇ ਸੱਤਾ ਦਾ ਨਸ਼ਾ ਲਗਾਤਾਰ ਦਿਨੋ ਦਿਨ ਵਧਦਾ ਗਿਆ। ਜਿਸ ਕਾਰਨ ਪੰਜਾਬ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਬਾਦਲ ਬਰਬਾਦੀ ਦੇ ਕਗਾਰ ਤੇ ਹੈ। ਪਰ ਹਰ ਵਾਰ ਵੋਟਾਂ ਨੇੜੇ ਪੰਥ ਦੀ ਦੁਹਾਈ ਦੇ ਕੇ ਵੋਟਾਂ ਹਾਸਿਲ ਕੀਤੀਆਂ ਗਈਆਂ ਪਰ ਸ਼ਾਇਦ ਇਸ ਵਾਰ ਵੀ ਪੰਜਾਬ ਨਿਵਾਸੀ ਅਤੇ ਪੰਥ ਇਨ੍ਹਾਂ ਨੂੰ ਬਖਸ਼ਣ ਦੇ ਮੂਡ ਵਿਚ ਨਹੀਂ ਹੈ। ਇਸ ਮਾਫੀ ਦਾ ਇਹ ਲਾਭ ਜਰੂਰ ਹੋ ਸਕਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਜੋ ਕਿ ਆਪਣਾ ਵੱਖਰਾ ਧੜਾ ਬਣਾ ਕੇ ਚੱਲ ਰਹੇ ਹਨ ਅਤੇ ਢੀਂਡਸਾ ਇਈਸ ਸਮੇਂ ਭਾਜਪਾ ਵਾਲੇ ਗਠਜੋੜ ਦਾ ਹਿੱਸਾ ਬਣੇ ਹੋਏ ਹਨ। ਜੇਕਰ ਉਹ ਸੁਖਵੀਰ ਨਾਲ ਮਿਲਦੇ ਹਨ ਤਾਂ ਅਕਾਲੀ ਦਲ ਦੀ ਭਾਜਪਾ ਨਾਲ ਫਿਰ ਤੋਂ ਦੋਸਤੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਥੇ ਇਕ ਹੋਰ ਵੱਡਾ ਪੇਚ ਇਹ ਫਸ ਸਕਦਾ ਹੈ ਕਿ ਭਾਜਪਾ ਲੀਡਰਸ਼ਿਪ ਇਹ ਸ਼ਰਤ ਸਾਹਮਣੇ ਰੱਖ ਦੇਵੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਬਣਾਇਾ ਜਾਂਦਾ ਹੈ ਤਾਂ ਗਠਜੋੜ ਕੀਤਾ ਜਾ ਸਕਦਾ ਹੈ। ਇਨ੍ਹਾਂ ਹਾਲਾਤਾਂ ਵਿਚ ਸੁਖਵੀਰ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਵੀ ਮਜ਼ਬੂਰੀ ਵਸ ਲਾਂਭੇ ਹੋਣਾ ਪੈ ਸਕਦਾ ਹੈ। ਪਰ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਸੁਖਵੀਰ ਸਿੰਘ ਬਾਦਲ ਵੀ ਸੱਤਾ ਦਾ ਮੋਹ ਤਿਆਗ ਨਹੀਂ ਸਕਣਗੇ। ਇਸ ਲਈ ਉਹ ਖੁਦ ਕੁਰਬਾਨੀ ਨਹੀਂ ਦੇ ਸਕਣਗੇ। ਉਨ੍ਹਾਂ ਦੀ ਕੁਰਬਾਨੀ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਦਾ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਅਸੰਭਵ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਸੁਖਵੀਰ ਦੀ ਮੁਆਫੀ ਦਾ ਜਾਦੂ ਪੰਜਾਬ ’ਤੇ ਕੀ ਅਸਰ ਪਾਉਂਦਾ ਹੈ। ਇਸਤੇ ਸਮੁੱਚੇ ਪੰਜਾਬ ਦੀ ਨਜ਼ਰ ਰਹੇਗੀ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here