Home Punjab ਵਾਤਾਵਰਨ ਸੰਭਾਲਣ ਲਈ ਹਰ ਤਰ੍ਹਾਂ ਦੇ ਜਰੂਰੀ ਕਦਮ ਚੁੱਕੇ ਜਾਣ : ਚੋਣ...

ਵਾਤਾਵਰਨ ਸੰਭਾਲਣ ਲਈ ਹਰ ਤਰ੍ਹਾਂ ਦੇ ਜਰੂਰੀ ਕਦਮ ਚੁੱਕੇ ਜਾਣ : ਚੋਣ ਆਬਜ਼ਰਵਰ ਡਾ. ਹੀਰਾ ਲਾਲ

27
0


ਨਵਾਂਸ਼ਹਿਰ, 19 ਮਈ (ਅਸ਼ਵਨੀ – ਮੁਕੇਸ਼) : ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਜਨਰਲ ਆਬਜ਼ਰਵਰ ਡਾ ਹੀਰਾ ਲਾਲ ਵੱਲੋਂ ਗਰੀਨ ਇਲੈਕਸ਼ਨ ਮੁਹਿੰਮ ਤਹਿਤ ਗੋ ਗਰੀਨ ਇੰਟਰਨੈਸ਼ਨਲ ਆਰਗਨਾਈਜੇਸ਼ਨ ਦੇ ਸੰਸਥਾਪਕ ਅਸ਼ਵਨੀ ਜੋਸ਼ੀ ਨਾਲ ਰੁੱਖ ਲਗਾਓ ਅਤੇ ਰੁੱਖ ਬਚਾਓ ਦਾ ਸੰਦੇਸ਼ ਦਿੰਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਪਾਂਚ ਗੁਠਲੀ ਆਮ ਕੀ ਦੇ ਪੋਸਟਰ ਰਾਹੀਂ ਹਰ ਵਿਅਕਤੀ ਨੂੰ ਫਲ ਖਾਣ ਤੋਂ ਬਾਅਦ ਓਹਨਾਂ ਦੇ ਬੀਜਾਂ ਨੂੰ ਕਿਸੇ ਖੁੱਲ੍ਹੀ ਜਗ੍ਹਾ ਬੀਜਣ ਦਾ ਜਨਸੰਦੇਸ਼ ਵੀ ਦਿੱਤਾ ਗਿਆ। ਇਸ ਮੌਕੇ ਤੇ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਜੀਜੀਆਈਓ ਦੇ ਯੁਵਾ ਡਾਇਰੈਕਟਰ ਅਤੇ ਐਸ ਕੇ ਟੀ ਪਲਾਂਟੇਸ਼ਣ ਟੀਮ ਦੇ ਸੰਸਥਾਪਕ ਅੰਕੁਸ਼ ਨਿਝਾਵਨ ਅਤੇ ਕਈ ਵਾਤਾਵਰਨ ਪ੍ਰੇਮੀ ਵੀ ਮੌਜੂਦ ਸਨ।ਚੋਣ ਆਬਜ਼ਰਵਰ ਹੀਰਾ ਲਾਲ ਨੇ ਕਿਹਾ ਕਿ ਅਸੀ ਇਸ ਚੁਣਾਵ ਮੌਕੇ ਪ੍ਰਣ ਕਰਦੇ ਹਾਂ ਕਿ ਵਾਤਾਵਰਨ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਕਦਮ ਚੁੱਕਾਂਗੇ। ਉਹਨਾਂ ਨੇ ਗਰੀਨ ਇਲੈਕਸ਼ਨ ਮਿਸ਼ਨ ਨੂੰ ਕਾਮਯਾਬ ਕਰਨ ਲਈ ਸਭ ਦੇ ਸਹਿਯੋਗ ਲਈ ਅਪੀਲ ਕੀਤੀ।ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਵੀ ਉਨਾਂ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਵਾਤਾਵਰਨ ਪ੍ਰੇਮੀਆਂ ਵੱਲੋਂ ਭਰਪੂਰ ਸਹਿਯੋਗ ਦਾ ਭਰੋਸਾ ਦਿਵਾਇਆ। ਇਹ ਜਿਕਰਯੋਗ ਹੈ ਕਿ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਵਾਤਾਵਰਨ ਪ੍ਰੇਮੀ ਵਾਤਾਵਰਨ ਸੰਭਾਲ ਦੇ ਪ੍ਰਤਿ ਸਕ੍ਰਿਯ ਭੂਮਿਕਾ ਨਿਭਾ ਰਹੇ ਹਨ।

LEAVE A REPLY

Please enter your comment!
Please enter your name here