ਜਗਰਾਉ, 13 ਮਈ ( ਜਗਰੂਪ ਸੋਹੀ )-ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ 10 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ ਹੈ। ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਏਐਸਆਈ ਮਨਜੀਤ ਕੁਮਾਰ ਪੁਲੀਸ ਪਾਰਟੀ ਸਮੇਤ ਚੈਕਿੰਗ ਲਈ ਕਿਸ਼ਨਪੁਰਾ ਚੌਕ ਸਿੱਧਵਾਂਬੇਟ ਵਿਖੇ ਮੌਜੂਦ ਸਨ। ਉੱਥੇ ਇਤਲਾਹ ਮਿਲੀ ਸੀ ਕਿ ਮਲਕੀਤ ਸਿੰਘ ਉਰਫ ਕੀਤੂ ਵਾਸੀ ਪਿੰਡ ਸ਼ੇਰੇਵਾਲ ਥਾਣਾ ਸਿੱਧਵਾਂਬੇਟ ਨੇੜਲੇ ਪਿੰਡਾਂ ਵਿੱਚ ਭੁੱਕੀ ਵੇਚਣ ਦਾ ਧੰਦਾ ਕਰਦਾ ਹੈ। ਜੋ ਪਲਾਸਟਿਕ ਦੇ ਥੈਲੇ ਵਿੱਚ ਭੁੱਕੀ ਭਰ ਕੇ ਪੈਦਲ ਸਿੱਧਵਾਂਬੇਟ ਵੱਲ ਆ ਰਿਹਾ ਸੀ। ਇਸ ਸੂਚਨਾ ’ਤੇ ਸਫੀਪੁਰਾ ਚੌਕ ਸਿੱਧਵਾਂਬੇਟ ਵਿਖੇ ਨਾਕਾਬੰਦੀ ਕਰਕੇ ਮਲਕੀਤ ਸਿੰਘ ਉਰਫ ਕੀਤੂ ਨੂੰ 10 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ।