Home Education ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਜਨ ਚੇਤਨਾ ਸਮਾਗਮ ਕਰਵਾਇਆ

ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਜਨ ਚੇਤਨਾ ਸਮਾਗਮ ਕਰਵਾਇਆ

76
0

ਫਿਲੌਰ, 25 ਮਾਰਚ ( ਰੋਹਿਤ ਗੋਇਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਪ੍ਰਿੰਸੀਪਲ ਡਾ.ਪਰਮਜੀਤ ਕੌਰ ਜੱਸਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ‘ਜਨ ਚੇਤਨਾ ਸਮਾਗਮ’ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਐੱਚ.ਆਈ.ਵੀ. / ਏਡਜ਼ ਦੇ ਫੈਲਣ, ਇਸ ਦੀ ਰੋਕਥਾਮ ਤੇ ਪ੍ਰਭਾਵਾਂ ਬਾਰੇ ਨਾਟਕੀ ਪੇਸ਼ਕਾਰੀ ਰਾਹੀਂ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਅਲੱੜ੍ਹ ਉਮਰ ਦੀਆਂ ਸਹਿਜ ਸੁਭਾਅ ਹੋਣ ਵਾਲੀਆਂ ਗੁਸਤਾਖ਼ੀਆਂ ਤੋਂ ਸੁਚੇਤ ਹੋਣ ਤੇ ਆਪਣੇ ਜੀਵਨ ਦੇ ਉਦੇਸ਼ਾਂ ਨਾਲ਼ ਜੁੜ ਕੇ, ਆਪਣੀ ਅਤੇ ਦੇਸ਼ ਦੀ ਤਰੱਕੀ ਵਿੱਚ ਬਣਦਾ ਯੋਗਦਾਨ ਪਾਉਣ ਲਈ ਵਚਨਬੱਧ ਕੀਤਾ ਗਿਆ।

           ਪੰਜਾਬ ਸਰਕਾਰ ਵੱਲੋਂ ਨਾਮਜ਼ਦ ਨੁਮਾਇੰਦੇ ਵਜੋਂ ਬੋਲਦਿਆਂ ਬੀਬੀ ਕੁਲਵੰਤ ਹੁਰਾਂ ਨੌਜਵਾਨ ਵਿਦਿਆਰਥੀਆਂ ਨੂੰ ਸੰਬੋਧਤ ਹੋ ਕੇ ਕਿਹਾ ਕਿ ‘ਪੰਜਾਬ ਸਰਕਾਰ ਨੌਜਵਾਨਾਂ ਨੂੰ ਭੈੜੀਆਂ ਕੁਰੀਤੀਆਂ ਤੇ ਨਾਮੁਰਾਦ ਬੀਮਾਰੀਆਂ ਤੋਂ ਬਚਾਉਣ ਤੇ ਸੁਚੇਤ ਕਰਨ ਲਈ ਵੱਖ ਵੱਖ ਕਾਰਜ ਕਰਦੀ ਰਹਿੰਦੀ ਹੈ। ਜਿਸ ਵਿੱਚ ਅੱਜ ਦਾ ਸਮਾਗਮ ਵੀ ਮਹੱਤਵਪੂਰਨ ਹੈ। ਅਸੀਂ ਤੁਹਾਨੂੰ ਐੱਚ.ਆਈ.ਵੀ./ ਏਡਜ਼ ਸੰਬੰਧੀ ਨਾਟਕੀ ਢੰਗ ਨਾਲ ਜਾਗਰੂਕ ਕਰਾਂਗੇ।’ ਪ੍ਰਿੰ. ਡਾ. ਪਰਮਜੀਤ ਕੌਰ ਜੱਸਲ ਹੁਰਾਂ ਵਿਦਿਆਰਥੀਆਂ ਨੂੰ ਕਲਾ ਨਾਲ਼ ਜੁੜਨ ਤੇ ਆਪਣੇ ਹੁਨਰ ਨੂੰ ਪਹਿਚਾਣ ਕੇ ਜ਼ਿੰਦਗੀ ਦੇ ਮਕਸਦ ਵੱਲ ਤੁਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਤੁਸੀਂ ਹੀ ਦੇਸ਼ ਕੌਮ ਦਾ ਸਰਮਾਇਆ ਹੋ, ਇਸ ਲਈ ਗੁਰੂਆਂ ਦੇ ਦੱਸੇ ਰਾਹ ਨੂੰ ਅਪਨਾਓ ਤੇ ਦੇਸ਼ ਭਗਤਾਂ ਦੀ ਭਗਤੀ ਦਾ ਬਣਦਾ ਮੁੱਲ ਵੀ ਪਾਓ। ਇਸ ਉਪਰੰਤ ਆਜ਼ਾਦ ਰੰਗਮੰਚ (ਰਜਿ.) ਕਲਾ ਭਵਨ ਦੀ ਟੀਮ ਇੰਚਾਰਜ ਬੀਬਾ ਕੁਲਵੰਤ ਹੁਰਾਂ ਦੀ ਅਗਵਾਈ ਵਿੱਚ ਪਹਿਲਾਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਅਤੇ ਇਸ ਮਗਰੋਂ ਸਮੇਂ ਦੀ ਮੌਜੂਦਾ ਸਮੱਸਿਆ ਏਡਜ਼ ਸੰਬੰਧੀ ਨਾਟਕ ਖੇਡਿਆ ਗਿਆ। ਜਿਸ ਵਿੱਚ ਅਵਤਾਰ ਚੰਦ, ਮਿਸ ਰੂਚੀ, ਸੰਜੂ ਅਤੇ ਅਮਿਤ ਮਰਵਾਹਾ ਨੇ ਬਾਖ਼ੂਬੀ ਅਭਿਨੈ ਕੀਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਾਟਕ ਨੂੰ ਪੇਸ਼ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਹੇ।

LEAVE A REPLY

Please enter your comment!
Please enter your name here