Home Health ਹਫਤਾਵਾਰੀ ਔਰਗੈਨਿਕ ਮੰਡੀ 29 ਮਾਰਚ ਤੋਂ ਸ਼ੁਰੂ , ਸ਼ਾਮ 3 ਵਜੇ ਤੋਂ...

ਹਫਤਾਵਾਰੀ ਔਰਗੈਨਿਕ ਮੰਡੀ 29 ਮਾਰਚ ਤੋਂ ਸ਼ੁਰੂ , ਸ਼ਾਮ 3 ਵਜੇ ਤੋਂ 7 ਵਜੇ ਤੱਕ ਲੱਗਿਆ ਕਰੇਗੀ ਮੰਡੀ

45
0


ਬਰਨਾਲਾ, 28 ਮਾਰਚ (ਅਸ਼ਵਨੀ ਕੁਮਾਰ) : ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ, ਆਈ. ਏ. ਐੱਸ. ਨੇ ਦੱਸਿਆ ਕਿ ਕਿਸਾਨਾਂ ਅਤੇ ਆਮ ਜਨਤਾ ਦੀ ਮੰਗ ‘ਤੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਵਿਭਾਗ ਆਤਮਾ ਸਕੀਮ ਦੀ ਸਹਿਯੋਗ ਨਾਲ ਆਤਮਾ ਹਫਤਾਵਾਰੀ ਔਰਗੈਨਿਕ ਮੰਡੀ ਲਗਵਾਉਣ ਜਾ ਰਹੀ ਹੈ।ਇਸ ਮੰਡੀ ਵਿੱਚ ਜ਼ਿਲ੍ਹੇ ਦੇ ਸਰਟੀਫਾਈਡ ਔਰਗੈਨਿਕ ਖੇਤੀ ਕਰ ਰਹੇ ਕਿਸਾਨ ਆਪਣੇ ਉਤਪਾਦਾਂ ਦੀ ਵਿਕਰੀ ਕਰ ਸਕਣਗੇ। ਇਹ ਮੰਡੀ ਹਰ ਬੁੱਧਵਾਰ ਨੂੰ ਦਫਤਰ ਬਲਾਕ ਖੇਤੀਬਾੜੀ ਅਫਸਰ, ਚਿੰਟੂ ਪਾਰਕ ਵਾਲੀ ਗਲੀ ਦੇ ਵਿੱਚ ਸ਼ਾਮ 3 ਵਜੇ ਤੋਂ 7 ਵਜੇ ਤੱਕ ਲੱਗਿਆ ਕਰੇਗੀ। ਇਸ ਮੰਡੀ ਵਿੱਚ ਔਰਗੈਨਿਕ ਉਤਪਾਦ (ਸਬਜੀਆਂ, ਦਾਲਾਂ, ਗੁੜ, ਸ਼ੱਕਰ, ਸ਼ਹਿਦ, ਮੁਰੱਬੇ, ਆਚਾਰ,ਮਿਲਟਸ ਤੇ ਹੋਰ ਉਤਪਾਦ) ਖਰੀਦੇ ਜਾ ਸਕਦੇ ਹਨ।ਮੁਖ ਖੇਤੀਬਾੜੀ ਅਫਸਰ ਬਰਨਾਲਾ ਜਗਦੀਸ਼ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਦਾ ਬਰਨਾਲਾ ਨੈਚੂਰਲ ਫਾਰਮਿੰਗ ਗਰੁੱਪ ਹੈ, ਇਸ ਗਰੁੱਪ ਦੇ ਕਿਸਾਨ ਅਤੇ ਹੋਰ ਅਰਗੈਨਿਕ ਖੇਤੀ ਕਰਨ ਵਾਲੇ ਸਰਟੀਫਾਈਡ ਕਿਸਾਨ ਇਸ ਮੰਡੀ ਵਿੱਚ ਆਪਣੇ ਉਤਪਾਦ ਵੇਚ ਸਕਣਗੇ। ਇਹ ਮੰਡੀ ਲੱਗਣ ਨਾਲ ਜਿੱਥੇ ਹੋਰ ਕਿਸਾਨਾਂ ਵਿੱਚ ਔਰਗੈਨਿਕ ਖੇਤੀ ਕਰਨ ਵੱਲ ਰੁਝਾਨ ਵਧੇਗਾ, ਉੱਥੇ ਬਰਨਾਲਾ ਸ਼ਹਿਰ ਦੇ ਵਾਸੀਆਂ ਨੂੰ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਔਰਗੈਨਿਕ ਉਤਪਾਦ ਆਸਾਨੀ ਨਾਲ ਸ਼ਹਿਰ ਵਿੱਚ ਮਿਲ ਜਾਇਆ ਕਰਨਗੇ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਮਿਤੀ 29—03—2023 ਨੂੰ ਡਿਪਟੀ ਕਮਿਸ਼ਨਰ ਬਰਨਾਲਾ ਜੀ ਸ਼ਾਮ 4 ਵਜੇ ਇਸ ਆਤਮਾ ਹਫਤਾਵਾਰੀ ਮੰਡੀ ਦਾ ਉਦਘਾਟਨ ਕਰਨਗੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਲੋਕ ਕਿਸਾਨਾਂ ਦੁਆਰਾ ਲਗਾਈਆਂ ਸਟਾਲਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।

LEAVE A REPLY

Please enter your comment!
Please enter your name here