ਹੁਸ਼ਿਆਰਪੁਰ,18 ਜਨਵਰੀ (ਬੌਬੀ ਸਹਿਜ਼ਲ) ਮਾਹਿਲਪੁਰ ਅਧੀਨ ਪੈਂਦੇ ਪਿੰਡ ਸਰਹਾਲਾ ਕਲਾਂ ਪਿੰਡ ਦੇ ਨੋਜਵਾਨ ਚਰਨਜੀਤ ਸਿੰਘ ਜੋ ਕਿ ਅਰਬ ਦੇਸ਼ ਆਬੂਧਾਬੀ ਵਿੱਚ ਇੱਕ ਪਾਕਿਸਤਾਨ ਦੇ ਨੋਜਵਾਨ ਦਾ ਕਤਲ ਕਰਨ ਦੇ ਆਰੋਪ ਵਿੱਚ ਜੇਲ੍ਹ ਵਿੱਚ ਬੰਦ ਹੈ ਨੂੰ ਉਥੋਂ ਦੀ ਅਦਾਲਤ ਵੱਲੋਂ ਗੋਲੀ ਮਾਰਨ ਦੀ ਸਜ਼ਾ ਸੁਣਾਈ ਗਈ ਅਤੇ ਜਾਂ ਫ਼ਿਰ ਇਸ ਦੇ ਬਦਲੇ 60 ਲੱਖ ਰੁਪਏ ਬਲੱਡ ਮਨੀ ਦੇਣ ਲਈ ਕਿਹਾ ਗਿਆ ਹੈ।ਇਸ ਪੰਜਾਬੀ ਨੋਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਅਪਣੇ ਲੜਕੇ ਨੂੰ ਬਚਾਉਣ ਸਬੰਧੀ ਗੁਹਾਰ ਲਗਾਈ ਹੈ।