ਲੁਧਿਆਣਾ,19 ਜਨਵਰੀ (ਬੌਬੀ ਸਹਿਜ਼ਲ) ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਅਗਨੀਵੀਰ ਸਕੀਮ ਦੌਰਾਨ ਜਨਵਰੀ 2023 ਵਿੱਚ ਭਰਤੀ ਹੋਏ ਲੁਧਿਆਣਾ ਅਧੀਨ ਪੈਂਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਅਜੇ ਸਿੰਘ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਬਾਰਡਰ ਤੇ ਬਾਰੂਦੀ ਸੁਰੰਗ ਫੱਟਣ ਨਾਲ ਸ਼ਹੀਦ ਹੋ ਗਿਆ ਅਤੇ ਅਜੇ ਸਿੰਘ ਅਗਨੀਵੀਰ ਛੇ ਭੈਣਾਂ ਦਾ ਇਕਲੌਤਾ ਭਰਾ ਸੀ।ਅਪਣੇ ਘਰ ਛੇ ਮਹੀਨੇ ਪਹਿਲਾਂ ਛੁੱਟੀ ਕੱਟ ਕੇ ਵਾਪਸ ਅਪਣੀ ਡਿਊਟੀ ਗਿਆ ਸੀ।