Home ਖੇਤੀਬਾੜੀ ਵਿਧਾਇਕ ਮੁੰਡੀਆ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਕਿਸਾਨਾਂ ਦੀ ਖਰਾਬੀ ਫਸਲ...

ਵਿਧਾਇਕ ਮੁੰਡੀਆ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਕਿਸਾਨਾਂ ਦੀ ਖਰਾਬੀ ਫਸਲ ਦੇ ਮੁਆਵਜ਼ੇ ‘ਚ ਹਿੱਸਾ ਪਾਉਣ ਲਈ ਕੀਤਾ ਐਲਾਨ

37
0


ਲੁਧਿਆਣਾ 30 ਮਾਰਚ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਕਿਸਾਨਾਂ ਨੂੰ ਰਾਹਤ ਦੇਣ ਲਈ ਮੁੱਖ ਮੰਤਰੀ ਰਾਹਤ ਫ਼ੰਡ ਚ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਵਿੱਚ ਲਗਾਤਾਰ ਬੇਮੌਸਮੀ ਮੀਂਹ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਸੀ ਜਿਸ ਕਰਕੇ ਅੱਜ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਹਰਦੀਪ ਸਿੰਘ ਮੁੰਡੀਆਂ ਵੱਲੋਂ ਪਿੰਡਾਂ ਚ ਨੁਕਸਾਨੀ ਫ਼ਸਲ ਦਾ ਜਾਇਜ਼ਾ ਲਿਆ ਗਿਆ ਅਤੇ ਐਲਾਨ ਕੀਤਾ ਗਿਆ ਕੇ ਓਹ ਆਪਣੀ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਚ ਪਾਉਣ ਦੀ ਅਪੀਲ ਕਰਦੇ ਨੇ ਕਿਉਂਕਿ ਕਿਸਾਨਾਂ ਦਾ ਜਿਨ੍ਹਾ ਵੱਡਾ ਨੁਕਸਾਨ ਹੋਇਐ ਹੈ ਉਸ ਦੀ ਭਰਪਾਈ ਕਰਨੀ ਤਾਂ ਮੁਸ਼ਕਿਲ ਹੈ ਪਰ ਇਸ ਘੜੀ ਚ ਸਰਕਾਰ ਅਤੇ ਐਮਐਲਏ ਕਿਸਾਨਾਂ ਦੇ ਨਾਲ ਖੜੇ ਹਨ। ਇਸ ਦੌਰਾਨ ਪਿੰਡਾਂ ਚ 50 ਤੋਂ 70 ਫੀਸਦੀ ਫ਼ਸਲਾਂ ਦੇ ਨੁਕਸਾਨ ਦਾ ਖ਼ਦਸ਼ਾ ਜਤਾਇਆ ਗਿਆ ਹੈ ਅਤੇ ਕਿਸਾਨਾਂ ਨੇ ਦਸਿਆ ਕੇ ਹੁਣ ਤਕ 50 ਤੋਂ 70 ਫੀਸਦੀ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਜੇਕਰ ਕੱਲ੍ਹ ਜਾਂ ਆਉਂਦੇ ਦਿਨਾਂ ਚ ਮੁੜ ਤੋਂ ਮੀਂਹ ਪੈਂਦਾ ਹੈ ਤਾਂ ਇਹ ਨੁਕਸਾਨ 80 ਤੋਂ ਵਧੇਰੇ ਫੀਸਦੀ ਹੋ ਜਾਵੇਗਾ। ਕਿਉਂਕਿ ਕਿਸਾਨਾਂ ਦੀਆਂ ਫ਼ਸਲਾਂ ਤਿਆਰ ਖੜੀਆਂ ਸਨ।ਐਮ ਐਲ ਏ ਹਰਦੀਪ ਸਿੰਘ ਮੁੰਡੀਆ ਵੱਲੋਂ ਮੌਕੇ ਤੇ ਮੌਜੂਦ ਪ੍ਰਸਾਸ਼ਨਿਕ ਅਫਸਰਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਕਿਸਾਨਾਂ ਦੀ ਨੁਕਸਾਨੀ ਫਸਲਾਂ ਸਬੰਧੀ ਗਿਰਦਾਵਰੀ ਕਰਨ ਅਤੇ ਮੁੱਖ ਮੰਤਰੀ ਮਾਣਯੋਗ ਭਗਵੰਤ ਮਾਨ ਵੱਲੋਂ ਜੋ ਉਹਨਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ ਉਹ ਰਾਹਤ ਦਿੱਤੀ ਜਾਵੇ। ਸਾਹਨੇਵਾਲ ਦੇ ਵਿਧਾਇਕ ਨੇ ਕਿਹਾ ਕਿ ਇਸ ਵਕਤ ਕਿਸਾਨਾਂ ਨੂੰ ਮੇਰੀ ਤਨਖਾਹ ਨਾਲੋਂ ਮਦਦ ਦੀ ਵਧੇਰੇ ਲੋੜ ਹੈ ਇਸ ਕਰਕੇ ਉਨ੍ਹਾ ਨੇ ਆਪਣੀ ਮਾਰਚ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਚ ਦੇਣ ਦਾ ਐਲਾਨ ਕੀਤਾ।

LEAVE A REPLY

Please enter your comment!
Please enter your name here