Home ਪਰਸਾਸ਼ਨ ਪ੍ਰੌਜੈਕਟ “ਪਰਾਨਾ” ਦੇ ਤਹਿਤ ਪਿੰਡ ਦਾਤੇਵਾਸ ਵਿਖੇ ਲਗਾਇਆ ਗਿਆ ਜਿਲ੍ਹਾ ਪੱਧਰੀ ਕਿਸਾਨ...

ਪ੍ਰੌਜੈਕਟ “ਪਰਾਨਾ” ਦੇ ਤਹਿਤ ਪਿੰਡ ਦਾਤੇਵਾਸ ਵਿਖੇ ਲਗਾਇਆ ਗਿਆ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ

50
0

ਸੁਨਾਮ (ਜਸਵੀਰ ਕਣਕਵਾਲ) ਨੇਚਰ ਕੰਸਰਵੈਂਸੀ ਦੇ ਪ੍ਰੌਜੈਕਟ “ਪਰਾਨਾ” ਦੇ ਤਹਿਤ “ਟਾਟਾ ਟਰਸਟ” ਦੇ ਸਹਾਇਕ ਅਧਾਰੇ “ਰਿਵਾਈਵਿੰਗ ਗਰੀਨ ਰੈਵੋਲੂਸ਼ਨ ਸੈੱਲ” ਵੱਲੋਂ ਪੰਜਾਬ ਖੇਤੀਬਾੜੀ ਯੁਨਿਵਰਸਿਟੀ ਦਿਆਂ ਖੇਤੀ ਤਕਨੀਕੀ ਜਾਣਕਰੀ ਨੂੰ ਮੁੱਖ ਰਖਦਿਆਂ, ਪਿੰਡ ਦਾਤੇਵਾਸ ਵਿਖੇ ਜਿਲ੍ਹਾ ਪੱਧਰੀ ਕਿਸਾਨ ਕੈਂਪ ਲਗਵਾਇਆ ਗਿਆ। ਇਸ ਮੋਕੇ ਕਿਸਾਨਾਂ ਵੱਲੋਂ ਪਰਾਲੀ ਪ੍ਰਬੰਧਨ ਲਈ ਖੇਤ ਵਿੱਚ ਇਸਤੇਮਾਲ ਕੀਤੀਆਂ ਜਾਣ ਵਾਲਿਆਂ ਮਸ਼ੀਨਾਂ ਦੀ ਪਰਦਰਨੀ ਵੀ ਲਗਾਈ ਗਈ। ਇਸ ਕੈਂਪ ਦੀ ਅਗਵਾਈ ਕਰਦਿਆਂ ਏਰੀਆ ਮੈਨੇਜਰ ਗੁਰਪ੍ਰੀਤ ਸਿੰਘ ਵਾਲੀਆ ਜੀ ਨੇ ਦੱਸਿਆ ਕਿ ਜਿਲਾ ਮਾਨਸਾ ਦੇ ਤਮਾਮ ਪਿੰਡਾਂ ਵਿੱਚ ਆਰ.ਜੀ.ਆਰ.-ਸੈੱਲ ਵੱਲੋਂ ਪੀ.ਏ.ਯੂ. ਦੀਆਂ ਤਕਨੀਕਾਂ ਨੂੰ ਹਰ ਕਿਸਾਨ ਤੱਕ ਪਹੂੰਚ ਕਰਨਾ ਅਤੇ ਖੇਤੀ ਨੂੰ ਮੁੜ ਵਿਕਸਤ ਕਰਨਾ ਉਨ੍ਹਾਂ ਦਾ ਟੀਚਾ ਹੈ। ਇਸ ਦੌਰਾਨ ਖੇਤੀਬਾੜੀ ਅਫਸਰ ਡਾ. ਹਰਵਿੰਦਰ ਸਿੰਘ ਸਿੱਧੂ ਜੀ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮਹਿਕਮੇ ਨਾਲ ਜੁੜ ਕੇ ਪੀ.ਏ.ਯੂ. ਦੀਆਂ ਸਿਫਾਰਿਸ਼ਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ। ਮੁੱਖ ਬੁਲਾਰਿਆਂ ਵਜੋਂ ਆਰ.ਜੀ.ਆਰ.-ਸੈੱਲ ਤੋਂ ਮਾਹਿਰ ਡਾ. ਰਣਜੋਧਨ ਸਿੰਘ ਸਹੋਤਾ, ਡਾ. ਇੰਦਰਮੋਹਨ ਛਿਬਾ, ਡਾ. ਸੁਰਜੀਤ ਸਿੰਘ, ਡਾ. ਚੰਦਰਮੋਹਨ ਜੀ ਨੇ ਕਿਸਾਨਾਂ ਨੂੰ ਖੇਤੀ ਤਕਨੀਕਾਂ ਵਾਰੇ ਜਾਣੂ ਕਰਵਾਇਆ। ਕਿਸਾਨ ਵੀਰਾਂ ਵੱਲੋਂ ਖੇਤੀ ਨੂੰ ਲੈ ਕੇ ਸਵਾਲ ਵੀ ਕੀਤੇ ਗਏ ਜੋ ਕਿ ਪੂਰੇ ਪ੍ਰੌਗਰਾਮ ਨੂੰ ਇਕ ਦਿੱਲ ਖਿੱਚਵਾਂ ਮਾਹੋਲ ਪ੍ਰਦਾਨ ਕਰ ਰਿਹਾ ਸੀ। ਇਸ ਮੋਕੇ ਡਾ ਚਮਨ ਦੀਪ ਸਿੰਘ ਡੀ ਪੀ ਡੀ ਆਤਮਾ, ਆਰ.ਜੀ.ਆਰ.-ਸੈੱਲ ਦੇ ਟੀਮ ਮੈਂਬਰ ਅਤੇ ਵੱਖ-ਵੱਖ ਪਿੰਡਾਂ ਤੋਂ ਆਏ 380 ਕਿਸਾਨ ਵੀਰ ਸ਼ਾਮਿਲ ਸਨ।

LEAVE A REPLY

Please enter your comment!
Please enter your name here