Home crime ਮੁਲਜ਼ਮ ਜਵਾਨ ਨੇ ਦੱਸਿਆ ਕਿਵੇਂ ਤੇ ਕਿਉਂ ਦਿੱਤਾ ਘਟਨਾ ਨੂੰ ਅੰਜਾਮ; ਸੁੱਤੇ...

ਮੁਲਜ਼ਮ ਜਵਾਨ ਨੇ ਦੱਸਿਆ ਕਿਵੇਂ ਤੇ ਕਿਉਂ ਦਿੱਤਾ ਘਟਨਾ ਨੂੰ ਅੰਜਾਮ; ਸੁੱਤੇ ਹੋਏ 4 ਫ਼ੌਜੀਆਂ ਨੂੰ ਉਤਾਰਿਆ ਮੌਤ ਦੇ ਘਾਟ

42
0


ਬਠਿੰਡਾ(ਭਗਵਾਨ ਭੰਗੂ-ਲਿਕੇਸ ਸ਼ਰਮਾ )ਪੰਜਾਬ ਪੁਲਿਸ ਨੇ ਕੈਂਟ ਦੀ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨਾਂ ਦੇ ਕਤਲ ਦੇ ਮਾਮਲੇ ਵਿੱਚ ਘਟਨਾ ਦੇ ਚਸ਼ਮਦੀਦ ਗਵਾਹ ਗਨਰ ਦੇਸਾਈ ਮੋਹਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਹੀ ਆਪਸੀ ਦੁਸ਼ਮਣੀ ਕਾਰਨ ਚਾਰ ਜਵਾਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ।ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਟੀਮ ਘਟਨਾ ਦੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਜਦੋਂ ਚਸ਼ਮਦੀਦ ਗਵਾਹ ਗਨਰ ਦਿਸਾਈ ਮੋਹਨ ਨੂੰ ਜਾਂਚ ਵਿੱਚ ਸ਼ਾਮਲ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ। ਆਪਣੇ ਨਿੱਜੀ ਕਾਰਨਾਂ ਕਰਕੇ ਉਸ ਨੇ ਪਹਿਲਾਂ ਚਾਰ ਜਵਾਨਾਂ ਨੂੰ ਮਾਰਨ ਲਈ ਰਾਈਫਲ ਚੋਰੀ ਕੀਤੀ, ਫਿਰ ਉਸੇ ਰਾਈਫਲ ਨਾਲ ਚਾਰਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਜਿਸ ਦਾ ਕਾਰਨ ਨਿੱਜੀ ਦੁਸ਼ਮਣੀ ਦੱਸਿਆ ਜਾ ਰਿਹਾ ਹੈ, ਪੁਲਿਸ ਨੇ ਦੋਸ਼ੀ ਸਿਪਾਹੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਫੌਜੀ ਛਾਉਣੀ ਦੇ ਅੰਦਰ ਹੋਏ ਕਤਲੇਆਮ ਦਾ ਪਤਾ ਲਗਾਉਣ ਲਈ ਪੁਲਿਸ ਅਤੇ ਫੌਜ ਦੇ ਅਧਿਕਾਰੀ ਆਪਣੇ ਪੱਧਰ ‘ਤੇ ਜਾਂਚ ਕਰ ਰਹੇ ਹਨ। ਇਸ ਮਾਮਲੇ ‘ਚ ਚਸ਼ਮਦੀਦ ਗਵਾਹ ਬਣੇ ਗਨਰ ਦੇਸਾਈ ਮੋਹਨ ਨੇ ਘਟਨਾ ਵਾਲੇ ਦਿਨ ਪੁਲਸ ਅਤੇ ਫੌਜ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਕਤਲ ਨੂੰ ਦੋ ਵਿਅਕਤੀਆਂ ਨੇ ਅੰਜਾਮ ਦਿੱਤਾ, ਜਿਨ੍ਹਾਂ ਨੇ ਕੁੜਤਾ ਪਜਾਮਾ ਪਾਇਆ ਹੋਇਆ ਸੀ।ਇੱਕ ਦੇ ਹੱਥ ਵਿੱਚ ਰਾਈਫਲ ਸੀ, ਜਦੋਂ ਕਿ ਦੂਜੇ ਦੇ ਹੱਥ ਵਿੱਚ ਕੁਹਾੜੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਜੰਗਲ ਵੱਲ ਭੱਜ ਗਏ। ਜਿਸ ਤੋਂ ਬਾਅਦ ਫੌਜ ਨੇ ਪੂਰੇ ਕੈਂਟ ਇਲਾਕੇ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਚਲਾਈ, ਪਰ ਕੋਈ ਸ਼ੱਕੀ ਨਹੀਂ ਮਿਲਿਆ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਦੁਬਾਰਾ ਗਨਰ ਦੇਸਾਈ ਮੋਹਨ ਦੇ ਬਿਆਨ ਲਏ ਤਾਂ ਉਸ ਨੇ ਕੁਝ ਬਿਆਨ ਬਦਲ ਲਏ। ਇਸ ਤੋਂ ਬਾਅਦ ਪੁਲਿਸ ਦੀ ਸ਼ੱਕ ਦੀ ਸੂਈ ਉਸ ਵੱਲ ਗਈ।ਇਸ ਦੇ ਨਾਲ ਹੀ ਪੁਲਿਸ ਨੇ ਕੈਂਟ ਇਲਾਕੇ ਵਿੱਚ ਲੱਗੇ ਸਾਰੇ ਸੀਸੀਟੀਵੀ ਦੀ ਫੁਟੇਜ ਵੀ ਚੈਕ ਕੀਤੀ ਪਰ ਬਾਹਰੋਂ ਕੋਈ ਸ਼ੱਕੀ ਵਿਅਕਤੀ ਨਹੀਂ ਮਿਲਿਆ। ਇਸ ਤੋਂ ਬਾਅਦ ਗਨਰ ਦੇਸਾਈ ਮੋਹਨ ‘ਤੇ ਪੁਲਿਸ ਦਾ ਸ਼ੱਕ ਵਧ ਗਿਆ। ਐਸਐਸਪੀ ਨੇ ਦੱਸਿਆ ਕਿ ਐਤਵਾਰ ਨੂੰ ਗਨਰ ਦੇਸਾਈ ਮੋਹਨ ਸਮੇਤ ਚਾਰ ਜਵਾਨਾਂ ਤੋਂ ਵੱਖ-ਵੱਖ ਪੁੱਛਗਿੱਛ ਕੀਤੀ ਗਈ। ਜਦੋਂ ਗਨਰ ਦੇਸਾਈ ਮੋਹਨ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਨਿੱਜੀ ਦੁਸ਼ਮਣੀ ਕਾਰਨ ਚਾਰ ਜਵਾਨਾਂ ਨੂੰ ਮਾਰਿਆ ਹੈ।ਐਸਐਸਪੀ ਖੁਰਾਣਾ ਨੇ ਦੱਸਿਆ ਕਿ ਮੁਲਜ਼ਮ ਨੇ ਪੁਲਿਸ ਪੁੱਛਗਿੱਛ ਵਿੱਚ ਮੰਨਿਆ ਕਿ 9 ਅਪਰੈਲ ਦੀ ਰਾਤ ਨੂੰ ਉਸ ਨੇ ਬੈਰਕ ਨੇੜੇ ਸੈਂਟਰੀ ਚੌਕੀ ’ਤੇ ਤਾਇਨਾਤ ਸੰਤਰੀ ਦੀ ਐਲਐਮਜੀ ਰਾਈਫ਼ਲ ਵਿੱਚੋਂ 8 ਕਾਰਤੂਸ ਚੋਰੀ ਕੀਤੇ ਸਨ ਅਤੇ ਅਗਲੇ ਦਿਨ 10 ਅਪ੍ਰੈਲ ਨੂੰ ਉਸ ਨੇ ਇੱਕ ਇੰਸਾਸ ਰਾਈਫ਼ਲ ਚੋਰੀ ਕਰ ਲਈ ਸੀ। ਨਾਲ ਹੀ ਉਸੇ ਪੋਸਟ ਤੋਂ ਇੱਕ ਖਾਲੀ ਮੈਗਜ਼ੀਨ ਅਤੇ ਇੱਕ ਹੋਰ ਮੈਗਜ਼ੀਨ ਜਿਸ ਵਿੱਚ 20 ਕਾਰਤੂਸ ਚੋਰੀ ਹੋ ਗਏ ਸਨ।12 ਅਪ੍ਰੈਲ ਨੂੰ ਸਵੇਰੇ ਸਾਢੇ ਚਾਰ ਵਜੇ ਉਸ ਨੇ ਆਪਣੇ ਕਮਰੇ ‘ਚ ਸੁੱਤੇ ਹੋਏ ਚਾਰ ਜਵਾਨਾਂ ‘ਤੇ ਗੋਲੀ ਚਲਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਐਸਐਸਪੀ ਨੇ ਦੱਸਿਆ ਕਿ ਪੁਲਿਸ ਟੀਮ ਨੇ ਮੁਲਜ਼ਮ ਗਨਰ ਦੇਸਾਈ ਮੋਹਨ ਦੀ ਮੌਕੇ ’ਤੇ 8 ਵਿੱਚੋਂ 7 ਟਰਾਲੀਆਂ ਅਤੇ ਕਾਲੇ ਕੱਪੜੇ ਅਤੇ ਪਲਾਸਟਿਕ ਦੇ ਬੰਡਲ ਜੋ ਰਾਈਫਲ ਨੂੰ ਲਪੇਟਦਾ ਸੀ, ਬਰਾਮਦ ਕੀਤਾ, ਜਦੋਂ ਕਿ ਇਨਸਾਸ ਰਾਈਫਲ ਪਹਿਲਾਂ ਹੀ ਬਰਾਮਦ ਕੀਤੀ ਜਾ ਚੁੱਕੀ ਸੀ।ਸੀਸੀਟੀਵੀ ਫੁਟੇਜ ਤੋਂ ਮਿਲੇ ਸੁਰਾਗ

ਘਟਨਾ ਤੋਂ ਬਾਅਦ ਪੁਲਿਸ ਅਤੇ ਫੌਜ ਦੇ ਅਧਿਕਾਰੀਆਂ ਨੇ ਛਾਉਣੀ ਦੇ ਹਰ ਗੇਟ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਇਹ ਸਪੱਸ਼ਟ ਹੋ ਗਿਆ ਕਿ ਜਵਾਨਾਂ ਨੂੰ ਮਾਰਨ ਲਈ ਉਸ ਸਮੇਂ ਕੋਈ ਬਾਹਰੀ ਵਿਅਕਤੀ ਛਾਉਣੀ ਵਿੱਚ ਦਾਖਲ ਨਹੀਂ ਹੋਇਆ ਸੀ, ਪਰ ਕਾਤਲ ਅੰਦਰੋਂ ਆਏ ਸਨ।

ਵੀਰਵਾਰ ਅਤੇ ਸ਼ੁੱਕਰਵਾਰ ਨੂੰ ਫੌਜ ਦੇ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਦੀ ਟੀਮ ਨੇ ਛਾਉਣੀ ਦੇ ਸਾਰੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਤਾਂ ਪਤਾ ਲੱਗਾ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਅਤੇ ਇਸ ਦੌਰਾਨ ਕੋਈ ਵੀ ਸ਼ੱਕੀ ਵਿਅਕਤੀ ਛਾਉਣੀ ਖੇਤਰ ‘ਚ ਦਾਖਲ ਨਹੀਂ ਹੋਇਆ ਸੀ। ਅਫਸਰਾਂ ਦੀ ਜਾਂਚ ‘ਚ ਇਹ ਸਾਫ ਹੋ ਗਿਆ ਸੀ ਕਿ ਫੌਜੀਆਂ ਨੂੰ ਮਾਰਨ ਵਾਲੇ ਅੰਦਰੋਂ ਆਏ ਸਨ।

LEAVE A REPLY

Please enter your comment!
Please enter your name here