ਬਰਨਾਲਾ (ਬੋਬੀ ਸਹਿਜਲ-ਮੋਹਿਤ ਜੈਨ) ਬੀਤੇ ਦਿਨੀਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਵੱਲੋਂ ਆਪਣਾ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ‘ਚ ਸਾਲ 2023 ਲਈ ਮਾਤਾ ਮਨਜੀਤ ਕੌਰ ਤੇ ਪਿਤਾ ਤਰਲੋਚਨ ਸਿੰਘ ਦੀ ਯਾਦ ‘ਚ ਪਹਿਲਾ ਪਾਠਕ ਪੁਰਸਕਾਰ ਜਗਰਾਜ ਚੰਦ ਰਾਏਸਰ ਨੂੰ ਦਿੱਤਾ ਗਿਆ। ਸਭਾ ਦੇ ਜਨਰਲ ਸਕੱਤਰ ਡਾ. ਅਮਨਦੀਪ ਸਿੰਘ ਟੱਲੇਵਾਲੀਆ ਤੇ ਪ੍ਰਰੈਸ ਸਕੱਤਰ ਮਾਲਵਿੰਦਰ ਸ਼ਾਇਰ ਨੇ ਪ੍ਰਰੈਸ ਨੂੰ ਸਾਂਝੇ ਤੌਰ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਭਾ ਲੇਖਕਾਂ ਤੇ ਪਾਠਕਾਂ ਦੀ ਸਭਾ ਹੈ।, ਇਸ ਲਈ ਇਸ ਸਾਲ ਸਭਾ ਵੱਲੋਂ ਸੁਹਿਰਦ ਪਾਠਕ ਜਗਰਾਜ ਚੰਦ ਰਾਏਸਰ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ। ਜਿਸ ‘ਚ ਲੋਈ, ਸਨਮਾਨ ਪੱਤਰ, ਨਗਦ ਰਾਸ਼ੀ ਤੇ ਪੁਸਤਕਾਂ ਦਾ ਸੈਟ ਭੇਟ ਕੀਤਾ ਜਾਂਦਾ ਹੈ। ਇਸ ਪੁਰਸਕਾਰ ਤੋਂ ਪਹਿਲਾਂ ਪਿਛਲੇ ਸਾਲ 2022 ‘ਚ ਪਹਿਲੇ ਲੇਖਕ ਚਰਨੀ ਬੇਦਿਲ ਦਾ ਸਨਮਾਨ ਕੀਤਾ ਗਿਆ ਸੀ। ਸਭਾ ਦੇ ਸੰਸਥਾਪਕ ਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਨੇ ਆਏ ਸਾਹਿਤਕਾਰਾਂ, ਪਾਠਕਾਂ ਤੇ ਮਹਿਮਾਨਾਂ ਨੂੰ ਸਵਾਗਤੀ ਸ਼ਬਦ ਆਖਦਿਆਂ ਕਿਹਾ ਕਿ ਉਹਨਾਂ ਵੱਲੋਂ ਇਹ ਸਨਮਾਨ ਆਪਣੇ ਬਜ਼ੁਰਗਾਂ ਦੀ ਯਾਦ ‘ਚ ਪਿਛਲੇ ਸਾਲ 2022 ਤੋਂ ਸ਼ੁਰੂ ਕੀਤਾ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਅੱਜ ਵਿਸ਼ਵ ਪੁਸਤਕ ਦਿਵਸ ਨੂੰ ਮੁੱਖ ਰੱਖਦਿਆਂ ਆਪਣੀ ਘਰੇਲੂ (ਨਿੱਜੀ) ਲਾਇਬਰੇਰੀ ਦਾ ਨਾਂ ਮਾਤਾ ਮਨਜੀਤ ਕੌਰ ਯਾਦਗਾਰੀ ਲਾਇਬਰੇਰੀ ਰੱਖ ਦਿੱਤਾ ਹੈ। ਇਸ ਸਨਮਾਨ ਸਬੰਧੀ ਬੋਲਦਿਆਂ ਸੁਰਿੰਦਰ ਸ਼ਰਮਾ ਨੇ ਕਿਹਾ ਕਿ ਸਭਾ ਨੇ ਜਗਰਾਜ ਚੰਦ ਰਾਏਸਰ ਦਾ ਬਤੌਰ ਪਾਠਕ ਸਨਮਾਨ ਕਰਕੇ ਪਿੰਡ ਰਾਏਸਰ ਦਾ ਮਾਣ ਵਧਾਇਆ ਹੈ। ਉਪਰੰਤ ਜਗਰਾਜ ਚੰਦ ਰਾਏਸਰ ਨੇ ਆਪਣੇ ਹਾਵ-ਭਾਵ ਪੇਸ਼ ਕੀਤੇ। ਇਸ ਤੋਂ ਇਲਾਵਾ ਰਾਮ ਸਰੂਪ ਸ਼ਰਮਾ ਵੱਲੋਂ ਅਨੁਵਾਦਿਤ ਅਤੇ ਸੰਪਾਦਿਤ ਪੁਸਤਕ ‘ਪ੍ਰਸਿੱਧ ਪਾਕਿਸਤਾਨੀ ਗ਼ਜ਼ਲਾਂ ਤੇ ਗ਼ਜ਼ਲਗੋ’ ਦਾ ਲੋਕ ਅਰਪਣ ਵੀ ਕੀਤਾ ਗਿਆ। ਜਿਸ ਸਬੰਧੀ ਭੁਪਿੰਦਰ ਸਿੰਘ ਬੇਦੀ (ਡਾ.) ਨੇ ਜਾਣ ਪਹਿਚਾਣ ਕਰਵਾਉਂਦਿਆਂ ਕਿਹਾ ਕਿ ਇਹ ਪੁਸਤਕ ਸਾਨੂੰ ਪਰਲੇ ਪਾਰ ਦੇ ਸ਼ਾਇਰਾਂ ਨਾਲ ਸਾਂਝ ਪਵਾਉਂਦੀ ਹੈ। ਇਸ ਪੁਸਤਕ ਸਬੰਧੀ ਰਾਮਪਾਲ ਸਿੰਘ ਸਾਹਪੁਰੀ (ਡਾ.) ਨੇ ਸੰਪਾਦਿਕ ਪੱਖ ਨੂੰ ਉਭਾਰਿਆ। ਓਮ ਪ੍ਰਕਾਸ਼ ਗਾਸੋ,, ਤੇਜਾ ਸਿੰਘ ਤਿਲਕ,, ਭੋਲਾ ਸਿੰਘ ਸੰਘੇੜਾ ਤੇ ਪਿੰ੍ਸੀਪਲ ਹਰੀਸ਼ ਬਾਂਸਲ ਨੇ ਵੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਲੇਖਕ ਦਾ ਵੀ ਸਨਮਾਨ ਕੀਤਾ ਗਿਆ ਤੇ ਲੇਖਕ ਵਲੋਂ ਆਪਣੀ ਸਿਰਜਣ ਪ੍ਰਕ੍ਰਿਆ ਬਾਰੇ ਜਾਣਕਾਰੀ ਦਿੱਤੀ ਗਈ। ਜੋਗਿੰਦਰ ਸਿੰਘ ਨਿਰਾਲਾ (ਡਾ.) ਨੇ ਆਪਣੇ ਪ੍ਰਧਾਨਗੀ ਭਾਸ਼ਨ ‘ਚ ਕਿਹਾ ਕਿ ਲੇਖਕ ਪਾਠਕ ਸਾਹਿਤ ਸਭਾ ਵੱਲੋਂ ਇਹ ਯਾਦਗਾਰੀ ਸਨਮਾਨ ਤੇ ਪੁਸਤਕ ਲੋਕ ਅਰਪਣ ਦੀ ਵਧੀਆ ਪਿਰਤ ਪਾਈ ਗਈ ਹੈ। ਸਾਨੂੰ ਆਪਣੀ ਲੇਖਣ ਸਬੰਧੀ ਕਾਰਜਸ਼ੀਲ ਰਹਿਣਾ ਚਾਹੀਦਾ ਹੈ। ਸਮਾਗਮ ‘ਚ ਵਿਦਵਾਨ ਸਾਹਿਤਕਾਰ ਸੁਰਜੀਤ ਲੀ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ‘ਚ ਕਲਾਕਾਰ ਸਾਹਿਤਕ ਦੇ ਸੰਪਾਦਕ ਕੰਵਰਜੀਤ ਭੱਠਲ,, ਰਜਨੀਸ਼ ਕੌਰ ਬਬਲੀ,, ਜਸਪ੍ਰਰੀਤ ਕੌਰ ਬੱਬੂ,, ਅਨਿਲ ਸ਼ੌਂਰੀ (ਡਾ.),, ਗਮਦੂਰ ਸਿੰਘ ਰੰਗੀਲਾ,, ਹਾਕਮ ਸਿੰਘ ਭੁੱਲਰ,, ਮਨਦੀਪ ਕੌਰ ਭਦੌੜ,, ਚਰਨ ਸਿੰਘ ਭਦੌੜ,, ਪਾਲ ਸਿੰਘ ਲਹਿਰੀ,, ਹਾਕਮ ਸਿੰਘ ਰੂੜੇਕੇ,, ਅੰਜਨਾ ਮੈਨਨ,, ਮੇਜਰ ਸਿੰਘ ਰਾਜਗੜ੍ਹ,, ਸੰਪੂਰਨ ਸਿੰਘ ਟੱਲੇਵਾਲੀਆ (ਡਾ.),, ਰਘਬੀਰ ਸਿੰਘ ਗਿੱਲ ਕੱਟੂ,, ਮਨਦੀਪ ਕੁਮਾਰ,, ਸਾਗਰ ਸਿੰਘ ਸਾਗਰ,, ਹਰਦੀਪ ਬਾਵਾ,, ਨਰਿੰਦਰ ਕੌਰ,, ਚਤਿੰਦਰ ਸਿੰੰਘ ਰੁਪਾਲ,, ਜਵਾਲਾ ਸਿੰਘ ਮੌੜ ਨੇ ਭਾਗ ਲਿਆ। ਇਹਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਬਾਲੀਆਂ,, ਜਪਿੰਦਰ ਸਿੰਘ,, ਮਹਿੰਦਰ ਸਿੰਘ ਰਾਹੀ,, ਗਿ. ਕਰਮ ਸਿੰਘ ਭੰਡਾਰੀ,, ਸੁਦਰਸ਼ਨ ਕੁਮਾਰ ਗੁੱਡੂ,, ਚਰਨ ਸਿੰਘ ਭੋਲਾ,, ਉਪਾਸ਼ਨ ਸਿੰਘ,, ਰਿੰਪੀ ਕੌਰ,, ਜਸਮੀਨ ਕੌਰ,, ਹਰਦੀਪ ਕੌਰ,, ਕੁਲਰੋਨਕ ਸਿੰਘ ਚੰਡਿਹੋਕ,, ਰਣਦੀਪ ਰਾਣੀ,, ਜਗਦੀਪ ਸ਼ਰਮਾ,, ਸੰਤੋਖ ਸਿੰਘ,, ਮਨਜਿੰਦਰ ਸਿੰਘ,, ਪ੍ਰਮੇਸ਼ਵਰ ਲਾਲ ਸ਼ਰਮਾ,, ਅਸ਼ੋਕ ਭਾਰਤੀ,, ਲਖਵਿੰਦਰ ਸ਼ਰਮਾ,, ਹਰਦੀਪ ਸਿੰਘ ਚੰਨਣਵਾਲ,, ਬਲਵਿੰਦਰ ਸਿੰਘ ਸਿੱਧੂ ਚੰਨਣਵਾਲ,, ਕਮਲਜੀਤ ਕੌਰ,, ਤੇਜਪਾਲ ਰਾਏਸਰ,, ਸਤਨਾਮ ਕੁਮਾਰ,, ਨਰਦੇਵ ਸਿੰਘ,, ਗੁਰਬਾਜ ਸਿੰਘ ਵਿਰਕ,, ਉਰਵਸ਼ੀ ਗੁਪਤਾ,, ਬਿੱਟੂ ਸਿੰਘ,, ਚਰਨ ਸਿੰਘ ਝਲੂਰ,, ਦਰਸ਼ਨ ਸਿੰਘ ਗੁਰੂ,, ਮਨਜੀਤ ਸਿੰਘ ਸਾਗਰ,, ਸੁਰਜੀਤ ਸਿੰਘ ਦਿਹੜ ਆਦਿ ਸਮਾਗਮ ‘ਚ ਹਾਜ਼ਰ ਸਨ।