ਦਿੜ੍ਹਬਾ (ਰਾਜੇਸ ਜੈਨ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਬਲਵੀਰ ਸਿੰਘ ਕੌਹਰੀਆਂ ਦੀ ਪ੍ਰਧਾਨਗੀ ਹੇਠ ਹੋਈ। ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਰਾਮਸਰਨ ਸਿੰਘ ਉਗਰਾਹਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ 1 ਮਈ ਨੂੰ ਮਜ਼ਦੂਰ ਦਿਵਸ ਵੱਖ ਵੱਖ ਥਾਵਾਂ ਤੇ ਵੱਡੀ ਪੱਧਰ ਤੇ ਮਨਾਉਣ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਣਕ ਦੀ ਖਰੀਦ ਐਮਐਸਪੀ ਰੇਟ ਤੋਂ ਘੱਟ ਖਰੀਦੀ ਗਈ ਹੈ। ਇਸ ਪੂਰਾ ਮੁੱਲ ਲੈਣ ਲਈ ਸੰਘਰਸ਼ ਕੀਤਾ ਜਾਵੇਗਾ। ਬਲਾਕ ਭਵਾਨੀਗੜ੍ਹ ਦੇ ਪਿੰਡ ਜੌਲੀਆਂ ਦੇ ਗ਼ਰੀਬ ਕਿਸਾਨ ਦੀ ਜੋ ਜ਼ਮੀਨ ਆੜਤੀਏ ਵੱਲੋਂ ਜ਼ਬਰਨ ਕਬਜ਼ਾ ਕਰਨ ਦੀ ਕੋਸ਼ਸ਼ਿ ਕੀਤੀ ਗਈ। ਇਸ ਸਬੰਧ ਵਿੱਚ 5 ਮਈ ਤੋਂ ਭਵਾਨੀਗੜ੍ਹ ਥਾਣੇ ਅੱਗੇ ਲਗਾਤਾਰ ਧਰਨਾ ਲਾਇਆ ਜਾਵੇਗਾ। ਇਸ ਮੌਕੇ ਭਰਪੂਰ ਸਿੰਘ ਮੌੜਾਂ, ਨਾਇਬ ਸਿੰਘ ਗੁੱਜਰਾਂ, ਮਿਸਰਾ ਸਿੰਘ ਨਿਹਾਲਗੜ, ਜੋਗਿੰਦਰ ਸਿੰਘ ਖੇੜੀ, ਗੁਰਬਿੰਦਰ ਸਿੰਘ ਛਾਹੜ, ਗੁਰਚੈਨ ਸਿੰਘ ਅਤੇ ਚਰਨਜੀਤ ਸਿੰਘ ਘਨੌੜ ਹਾਜਰ ਸਨ।