Home crime ਸੁਨਾਮ ‘ਚ ਔਰਤ ਨੂੰ ਦਿਨ-ਦਿਹਾੜੇ ਘਰ ‘ਚ ਬੰਧਕ ਬਣਾ ਕੇ ਨਕਾਬਪੋਸ਼ ਲੁਟੇਰਿਆਂ...

ਸੁਨਾਮ ‘ਚ ਔਰਤ ਨੂੰ ਦਿਨ-ਦਿਹਾੜੇ ਘਰ ‘ਚ ਬੰਧਕ ਬਣਾ ਕੇ ਨਕਾਬਪੋਸ਼ ਲੁਟੇਰਿਆਂ ਨੇ ਚਾਕੂ ਦੀ ਨੋਕ ‘ਤੇ ਲੁੱਟੇ 80,000 ਰੁਪਏ

55
0


ਸੁਨਾਮ (ਭੰਗੂ) ਸੁਨਾਮ ਸ਼ਹਿਰ ਦੇ ਸੰਘਣੀ ਵਸੋਂ ਵਾਲੇ ਇਲਾਕੇ ਅੰਦਰ ਨਕਾਬਪੋਸ਼ ਲੁਟੇਰੇ ਇੱਕ ਘਰ ਵਿੱਚ ਦਾਖ਼ਲ ਹੋਕੇ ਚਾਕੂ ਦੀ ਨੋਕ ’ਤੇ 80 ਹਜ਼ਾਰ ਰੁਪਏ ਲੁੱਟਕੇ ਫਰਾਰ ਹੋ ਗਏ। ਬੁੱਧਵਾਰ ਨੂੰ ਵਾਪਰੀ ਉਕਤ ਘਟਨਾ ਦੌਰਾਨ ਔਰਤ ਦੇ ਸੱਟਾਂ ਲੱਗੀਆਂ ਉਸ ਨੂੰ ਇਲਾਜ ਲਈ ਸੁਨਾਮ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੋ ਨਕਾਬਪੋਸ਼ ਲੁਟੇਰੇ ਬੇਖੌਫ ਹੋ ਕੇ ਘਰ ‘ਚ ਦਾਖਲ ਹੋਏ। ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਪੀੜਤ ਔਰਤ ਲਕਸ਼ਮੀ ਦੇਵੀ (45) ਨੇ ਦੱਸਿਆ ਕਿ ਉਹ ਬੁੱਧਵਾਰ ਸਵੇਰੇ ਕਰੀਬ 8.30 ਵਜੇ ਰਸੋਈ ਵਿੱਚ ਕੰਮ ਕਰ ਰਹੀ ਸੀ। ਉਸ ਦਾ ਪਤੀ ਵਿਨੋਦ ਕੁਮਾਰ ਅਤੇ ਪੁੱਤਰ ਫੈਕਟਰੀ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਘਰ ਦਾ ਮੇਨ ਗੇਟ ਖੋਲ੍ਹਣ ਦੀ ਆਵਾਜ਼ ਆਈ ਜਿਉਂ ਹੀ ਉਹ ਰਸੋਈ ‘ਚੋਂ ਬਾਹਰ ਨਿਕਲਕੇ ਦਰਵਾਜ਼ੇ ਵੱਲ ਜਾਣ ਲੱਗੀ ਤਾਂ ਦੋ ਨਕਾਬਪੋਸ਼ ਵਿਅਕਤੀ ਘਰ ‘ਚ ਦਾਖਲ ਹੋਏ ਅਤੇ ਉਸ ਨੂੰ ਫੜ ਕੇ ਉਸ ਦਾ ਮੂੰਹ ਕੱਪੜੇ ਨਾਲ ਬੰਨ੍ਹ ਦਿੱਤਾ ਅਤੇ ਫਿਰ ਮੇਰੀਆਂ ਬਾਹਾਂ ‘ਚ ਰੱਸੀਆਂ ਪਾ ਕੇ ਕੁਰਸੀ ਨਾਲ ਬੰਨ੍ਹ ਦਿੱਤਾ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਰੌਲਾ ਪਾਉਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਚਾਕੂ ਨਾਲ ਮੇਰੀ ਕਨਪਟੀ ਤੇ ਵਾਰ ਕੀਤਾ ਇਸ ਤੋਂ ਬਾਅਦ ਕਰੀਬ ਅੱਠ-ਦਸ ਮਿੰਟ ਤੱਕ ਘਰ ਦੀ ਤਲਾਸ਼ੀ ਲੈਂਦੇ ਰਹੇ ਅਤੇ ਅਲਮਾਰੀ ਵਿੱਚ ਰੱਖੇ ਅੱਸੀ ਹਜ਼ਾਰ ਰੁਪਏ ਲੁੱਟਕੇ ਫਰਾਰ ਹੋ ਗਏ। ਪੀੜਤ ਲਕਸ਼ਮੀ ਦੇਵੀ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਦੇ ਹੱਥਾਂ ਵਿੱਚ ਪਾਈਆਂ ਚਾਂਦੀ ਦੀਆਂ ਚੂੜੀਆਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਲੁਟੇਰੇ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ। ਹਾਲਾਂਕਿ ਉਸ ਦੀ ਬਾਂਹ ‘ਤੇ ਸੱਟਾਂ ਹਨ। ਲੁਟੇਰਿਆਂ ਦੇ ਜਾਣ ਤੋਂ ਬਾਅਦ ਪੀੜਤਾ ਨੇ ਕਿਸੇ ਤਰ੍ਹਾਂ ਰੱਸੀਆਂ ਖੋਹਲਕੇ ਆਪਣੇ ਪਤੀ ਨੂੰ ਫੋਨ ਕਰਕੇ ਬੁਲਾਇਆ। ਉਸ ਦੇ ਪਤੀ ਵਿਨੋਦ ਕੁਮਾਰ ਨੇ ਘਰ ਪਹੁੰਚ ਕੇ ਜ਼ਖਮੀ ਪਤਨੀ ਨੂੰ ਸੰਭਾਲਿਆ ਅਤੇ ਇਲਾਜ ਲਈ ਸੁਨਾਮ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਘਟਨਾ ਕਾਰਨ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ।

LEAVE A REPLY

Please enter your comment!
Please enter your name here